Sunday, August 24

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਮਹਿਲਾ ਜੇਲ੍ਹ ਲੁਧਿਆਣਾ ਵਿਖੇ ਕੈਦੀਆਂ ਦੇ ਲਈ ਸਹਾਇਕ ਬਿਊਟੀ ਥੈਰੇਪਿਸਟ ਕੋਰਸ ਦੀ ਸਿਖਲਾਈ ਸ਼ੁਰੂ

ਲੁਧਿਆਣਾ, ਸੰਜੇ ਮਿੰਕਾ – ਅੱਜ ਸ੍ਰੀਮਤੀ ਸੁਰਭੀ ਮਲਿਕ ਆਈ.ਏ.ਐਸ., ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋਂ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਸੰਕਲਪ ਸਕੀਮ ਤਹਿਤ ਮਹਿਲਾ ਜੇਲ੍ਹ, ਲੁਧਿਆਣਾ ਦੇ ਕੈਦੀਆਂ ਦੇ ਹੁਨਰ ਸਿਖਲਾਈ ਕੋਰਸ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਹਾਇਕ ਬਿਊਟੀ ਥੈਰੇਪਿਸਟ ਦੇ ਕੋਰਸ ਕਰ ਰਹੇ ਜੇਲ੍ਹ ਕੈਦੀਆਂ ਨੂੰ ਕਿਤਾਬਾਂ ਅਤੇ ਇੰਡਕਸ਼ਨ ਕਿੱਟਾਂ ਵੰਡੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਆਈ.ਏ.ਐਸ.,  ਸ਼੍ਰੀ ਰਾਜੇਸ਼ ਤ੍ਰਿਪਾਠੀ ਪੀ. ਸੀ.ਐਸ, ਏ. ਐਮ. ਡੀ., ਪੰਜਾਬ ਹੁਨਰ ਵਿਕਾਸ ਮਿਸ਼ਨ, ਸ਼੍ਰੀ ਰਾਹੁਲ ਰਾਜਾ, ਸੁਪਰਡੈਂਟ ਜੇਲ੍ਹ, ਸ਼੍ਰੀਮਤੀ ਚੰਚਲ ਕੁਮਾਰੀ, ਡਿਪਟੀ ਸੁਪਰਡੈਂਟ ਜੇਲ੍ਹ, ਸ਼੍ਰੀ ਦੀਪਿੰਦਰ ਸਿੰਘ ਸੇਖੋਂ, ਡਾਇਰੈਕਟਰ, ਵੀਸੀਓ ਐਜੂਸਕਿੱਲਜ਼ ਪ੍ਰਾ. ਲਿਮਟਿਡ ਅਤੇ ਸ਼੍ਰੀ ਮਨੀਤ ਦੀਵਾਨ, ਸੀ.ਈ.ਓ., ਵੀ.ਸੀ.ਓ. ਐਜੂਸਕਿੱਲਜ਼ ਪ੍ਰਾਈਵੇਟ ਲਿ. ਲਿਮਟਿਡ ਨੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੀ ਇਸ ਪਹਿਲਕਦਮੀ ਨਾਲ ਜੇਲ੍ਹ ਦੇ ਕੈਦੀਆਂ ਨੂੰ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ।
ਸਾਰੇ ਅਫਸਰ ਸਹਿਬਾਨਾਂ ਵੱਲੋਂ ਜੇਲ੍ਹ ਦੇ ਕੈਦੀਆਂ ਨੂੰ ਪੂਰੀ ਲਗਨ ਨਾਲ ਹੁਨਰ ਸਿੱਖਣ ਅਤੇ ਆਪਣੀ ਕੈਦ ਪੂਰੀ ਹੋਣ ਤੋਂ ਬਾਅਦ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ  ਪ੍ਰੇਰਿਤ ਕੀਤਾ। ਇਹ ਸਿਖਲਾਈ ਪ੍ਰੋਗਰਾਮ 390 ਘੰਟੇ ਦਾ ਹੈ ਅਤੇ ਰੋਜ਼ਾਨਾ 4 ਘੰਟੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸਦੇ ਲਈ ਪ੍ਰੈਕਟੀਕਲ ਲੈਬ ਜੇਲ੍ਹ ਦੇ ਅੰਦਰ ਸਥਾਪਿਤ ਕੀਤੀ ਗਈ ਹੈ। ਸਿਖਲਾਈ ਪੂਰੀ ਹੋਣ ਤੋਂ ਬਾਅਦ, ਮੁਲਾਂਕਣ ਕੀਤਾ ਜਾਵੇਗਾ। ਮੁਲਾਂਕਣ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਸਰਕਾਰ ਦੁਆਰਾ ਸਰਟੀਫਿਕੇਟ ਅਤੇ ਕੈਦੀਆਂ ਦੇ ਬੈਂਕ ਖਾਤਿਆਂ ਵਿੱਚ Rs. 2500/- ਰੁਪਏ ਪਾਏ ਜਾਣਗੇ। ਪੰਜਾਬ ਹੁਨਰ ਵਿਕਾਸ ਮਿਸ਼ਨ ਆਪਣੇ ਟ੍ਰੇਨਿੰਗ ਪਾਰਟਨਰ ਵੀ.ਸੀ.ਓ. ਐਜੂਸਕਿੱਲਜ਼ ਪ੍ਰਾਈਵੇਟ ਲਿ. ਲਿਮਟਿਡ ਦੁਆਰਾ ਪੰਜਾਬ ਰਾਜ ਦੀਆਂ ਵੱਖ-ਵੱਖ ਜੇਲ੍ਹਾਂ ਜਿਵੇਂ ਕਿ ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਅੰਮ੍ਰਿਤਸਰ ਆਦਿ ਵਿੱਚ ਹੁਨਰ ਵਿਕਾਸ ਕੋਰਸ ਚਲਾ ਰਿਹਾ ਹੈ।

About Author

Leave A Reply

WP2Social Auto Publish Powered By : XYZScripts.com