Sunday, August 24

ਵਿਸ਼ਵ ਤੰਬਾਕੂ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ ਪੰਦਰਵਾੜਾ

  • 16 ਤੋਂ 31 ਮਈ ਦੌਰਾਨ ਲੋਕਾਂ ਨੂੰ ਤੰਬਾਕੂ ਪੀਣ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਵੇਗਾ ਜਾਗਰੂਕ – ਸਿਵਲ ਸਰਜਨ ਡਾ. ਐਸ.ਪੀ. ਸਿੰਘ

ਲੁਧਿਆਣਾ, (ਸੰਜੇ ਮਿੰਕਾ) – ਸਿਵਲ ਸਰਜਨ ਲੁਧਿਆਣਾ ਡਾ ਐਸ ਪੀ ਸਿੰਘ ਦੀ ਅਗਵਾਈ ਹੇਠ 75ਵੇਂ ਅਜ਼ਾਦੀ ਦੇ ਅਮ੍ਰਿੰਤ ਮਹਾਂਉਤਸਵ ਤਹਿਤ ਵਿਸ਼ਵ ਤੰਬਾਕੂ ਦਿਵਸ 16 ਮਈ ਤੋ 31 ਮਈ ਤੱਕ ਮਨਾਏ ਜਾ ਰਹੇ ਪੰਦਰਵਾੜੇ ਅਧੀਨ ਬੀਤੇ ਕੱਲ ਡਿਪਟੀ ਕਮਿਸ਼ਨਰ ਦੀ ਰਹਿਨਰੁਮਾਈ ਹੇਠ ਵੱਖ ਵੱਖ ਵਿਭਾਗਾਂ ਦੀ ਜਿਲ੍ਹਾ ਪੱਧਰੀ ਕੋਆਡੀਨੇਸ਼ਨ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨੇ ਹਿੱਸਾ ਲਿਆ।
ਇਸ ਮੀਟਿੰਗ ਵਿਚ ਕੋਟਪਾ ਦੇ ਨੋਡਲ ਅਫਸਰ ਡਾ ਮਨੁੰ ਵਿਜ ਨੇ ਦੱਸਿਆ ਕਿ 16 ਤੋ 31 ਮਈ ਤੰਬਾਕੂ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਆਮ ਲੋਕਾਂ ਨੂੰ ਤੰਬਾਕੂ ਪੀਣ ਨਾਲ ਹੋਣ ਵਾਲੇ ਭੈੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਕੋਟਪਾ ਐਕਟ ਸਬੰਧੀ ਬਣੇ ਕਾਨੂੰਨ ਦੀ ਉੁਲੰਘਣਾ ਕਰਨ ਵਾਲੇ ਜਨਤਕ ਥਾਵਾਂ ਤੇ ਬੀੜੀ ਸਿਗਰਟ ਆਦਿ ਪੀਣ ਵਾਲੇ ਲੋਕਾਂ ਦੇ ਚਲਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਬੀੜੀ ਸਿਗਰਟ ਪੀਣ ਤੇ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ। ਡਾ ਵਿਜ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਜਿਲ੍ਹੇ ਭਰ ਵਿਚ ਸਕੂਲ ਹੈਲਥ ਦੀਆਂ ਟੀਮਾਂ ਵਲੋ ਸਕੂਲਾਂ ਵਿਚ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਆਰ ਬੀ ਐਸ ਕੇ ਦੀਆਂ ਟੀਮਾਂ ਦੇ ਇੰਨਚਾਰਜ਼ ਡਾ ਅਰੁਨ ਢਿੱਲੋ ਨੇ ਦੱਸਿਆ ਕਿ 28 ਤੋ 30 ਮਈ ਨੂੰ ਸਕੂਲਾਂ ਵਿੱਚ ਬੱਚਿਆਂ ਨੂੰ ਇਸ ਸਬੰਧੀ ਸੁੰਹ ਚੁੱਕ ਸਮਾਗਮ ਕਰਵਾਏ ਜਾਣਗੇ ਅਤੇ 31 ਮਈ ਨੂੰ ਜਿਲ੍ਹਾ ਸਿਹਤ ਸੰਸਥਾਵਾਂ ਵਿਚ ਵਿਸ਼ਵ ਤੰਬਾਕੂ ਦਿਵਸ ਮਨਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

About Author

Leave A Reply

WP2Social Auto Publish Powered By : XYZScripts.com