ਲੁਧਿਆਣਾ (ਸੰਜੇ ਮਿੰਕਾ) -ਸਿਵਲ ਸਰਜਨ ਲੁਧਿਆਣਾ ਡਾ. ਐੱਸ ਪੀ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋ ਮਿਤੀ 13 ਮਈ 2022 ਨੂੰ ਸਕੂਲਾਂ ਵਿਚ ਲਗਾਏ ਜਾ ਰਹੇ ਵੈਕਸੀਨੇਸ਼ਨ ਕੈਪ ਦੇ ਸਬੰਧ ਵਿਚ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ।ਉਨਾ ਦੱਸਿਆ ਕਿ ਜਿਲਾ ਲੁਧਿਆਣਾ ਦੇ ਵਿਚ ਕੁੱਲ 339 ਸਕੂਲਾਂ ਵਿੱਚ ਵੈਕਸੀਨੇਸ਼ਨ ਸਾਈਟਾ ਬਣਾਈਆ ਗਈਆ ਹਨ ਜਿਨਾ ਤੇ ਕੋਵਿਡ 19 ਦਾ ਮੁਫਤ ਟੀਕਾਕਰਨ ਕੀਤਾ ਜਾਵੇਗਾ।ਟੀਕਾਕਰਨ ਦੇ ਦੌਰਾਨ ਕੋਵਿਡ ਸਬੰਧੀ ਹਦਾਇਤਾ ਨੂੰ ਧਿਆਨ ਵਿਚ ਰੱਖਦੇ ਹੋਏ ਟੀਕਾਕਰਨ ਕੀਤਾ ਜਾਵੇਗਾ।ਅੱਗੇ ਜਾਣਕਾਰੀ ਦਿੰਦੇ ਹੋਏ ਉਨਾ ਕਿਹਾ ਕਿ ਲੁਧਿਆਣਾ ਦੇ ਅਰਬਨ ਇਲਾਕੇ ਵਿਚ 131 ਵੈਕਸੀਨੇਸ਼ਨ ਸਾਈਟਸ, ਖੰਨਾ ਦੇ ਵਿਚ 1 ਵੈਕਸੀਨੇਸ਼ਨ ਸਾਈਟਸ, ਜਗਰਾਓ ਦੇ ਵਿਚ 8 ਵੈਕਸੀਨੇਸ਼ਨ ਸਾਈਟਸ, ਸਮਰਾਲਾ ਦੇ ਵਿਚ 3 ਵੈਕਸੀਨੇਸ਼ਨ ਸਾਈਟਸ,ਰਾਏਕੋਟ 4 ਵੈਕਸੀਨੇਸ਼ਨ ਸਾਈਟਸ, ਕੂੰਮਕਲਾਂ 26 ਵੈਕਸੀਨੇਸ਼ਨ ਸਾਈਟਸ,ਹਠੂਰ 14 ਵੈਕਸੀਨੇਸ਼ਨ ਸਾਈਟਸ, ਪੱਖੋਵਾਲ 22 ਵੈਕਸੀਨੇਸ਼ਨ ਸਾਈਟਸ,ਪਾਇਲ 23 ਵੈਕਸੀਨੇਸ਼ਨ ਸਾਈਟਸ,ਮਲੌਦ 8 ਵੈਕਸੀਨੇਸ਼ਨ ਸਾਈਟਸ,ਮਾਨੂੰਪੁਰ 28 ਵੈਕਸੀਨੇਸ਼ਨ ਸਾਈਟਸ,ਮਾਛੀਵਾੜਾ ਸਾਹਿਬ 12 ਵੈਕਸੀਨੇਸ਼ਨ ਸਾਈਟਸ,ਸਾਹਨੇਵਾਲ 7 ਵੈਕਸੀਨੇਸ਼ਨ ਸਾਈਟਸ,ਸੁਧਾਰ 34 ਵੈਕਸੀਨੇਸ਼ਨ ਸਾਈਟਸ,ਸਿੱਧਵਾਬੇਟ 8 ਵੈਕਸੀਨੇਸ਼ਨ ਸਾਈਟਸ ਅਤੇ ਡੇਹਲੋ ਵਿਚ 10 ਵੈਕਸੀਨੇਸ਼ਨ ਸਾਈਟਸ ਬਣਾਈਆ ਗਈਆ ਹਨ।
Related Posts
-
ਚਾਈਨਾ ਡੋਰ ਨਾਲ ਨਾ ਸਿਰਫ਼ ਇਨਸਾਨੀ ਜਾਨ ਨੂੰ ਖ਼ਤਰਾ ਹੈ, ਸਗੋਂ ਪੰਛੀਆਂ ਅਤੇ ਪਸ਼ੂਆਂ ਦੀ ਜ਼ਿੰਦਗੀ ਵੀ ਖ਼ਤਰੇ ‘ਚ ਪੈਂਦੀ ਹੈ:- ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ
-
ਡੀ.ਸੀ ਹਿਮਾਂਸ਼ੂ ਜੈਨ ਵੱਲੋਂ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ
-
ਐਨ.ਆਰ.ਐਲ.ਐਮ ਤਹਿਤ ਲੁਧਿਆਣਾ ਦੀਆਂ ਮਹਿਲਾ ਸਵੈ-ਸਹਾਇਤਾ ਸਮੂਹ ਵੱਲੋਂ ਹੱਥ ਨਾਲ ਬੁਣੇ ਉੱਨੀ ਮਫਲਰ ਤਿਆਰ