Saturday, May 10

ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਦੀ ਅਗੁਵਾਈ ‘ਚ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗ

  • ਮੀਟਿੰਗ ਦੌਰਾਨ ਜ਼ੋਨ-ਸੀ ਦੇ ਕੌਸਲਰ ਸਹਿਬਾਨਾਂ ਵੱਲੋਂ ਸ਼ਮੂਲੀਅਤ

ਲੁਧਿਆਣਾ, (ਸੰਜੇ ਮਿੰਕਾ) – ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਸ੍ਰੀਮਤੀ ਪੂਨਮਪ਼੍ਰੀ਼ਤ ਕੋਰ ਵੱਲੋ ਜੋਨ-ਸੀ ਦੇ ਕੌਂਸਲਰ ਸਾਹਿਬਾਨ ਅਤੇ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਜੋਨ-ਸੀ ਦੇ ਵਿਕਾਸ ਦੇ ਕੰਮਾਂ ਅਤੇ ਆਮ ਪਬਲਿਕ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਮੀੱਿਟੰਗ ਜੋਨ-ਸੀ ਵਿੱਚ ਕੀਤੀ ਗਈ। ਕੋਂੋਸਲਰ ਸਾਹਿਬਾਨਾਂ ਵੱਲੋਂ ਪਿਛਲੀ ਹੋਈ ਮੀਟਿੰਗ ਵਿੱਚ ਜੋ ਵੱਖ-ਵੱਖ ਬਰਾਂਚਾਂ ਨਾਲ ਸਬੰਧਤ ਵਿਕਾਸ ਦੇ ਕੰਮ ਬਰਾਂਚ ਅਧਿਕਾਰੀਆਂ ਨੂੰ ਨੋਟ ਕਰਵਾਏ ਗਏ ਸਨ ਉਹ ਕਾਫੀ ਹੱਦ ਤੱਕ ਹੋ ਗਏ ਹਨ ਅਤੇ ਬਾਕੀ ਰਹਿੰਦੇ ਕੰਮ ਵੀ ਹੋ ਰਹੇ ਹਨ, ਬਾਰੇ ਤਸੱਲੀ ਪ੍ਰਗਟਾਈ ਗਈ ਅਤੇ ਜੋਨਲ ਕਮਿਸ਼ਨਰ ਮੈਡਮ ਪੂਨਮਪ਼੍ਰੀ਼ਤ ਕੌਰ ਦਾ ਧੰਨਵਾਦ ਕੀਤਾ ਅਤੇ ਫਿਰ ਮੈਡਮ ਜੋਨਲ ਕਮਿਸ਼ਨਰ ਵੱਲੋ ਸਿਹਤ ਸ਼ਾਖਾ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਿੱਚ ਸਾਫ ਸਫਾਈ ਦਾ ਧਿਆਨ ਰੱਖਣ ਅਤੇ ਵਿਹੜਿਆਂ ਦਾ ਓ.ਐਂਡ.ਐਮ ਸ਼ਾਖਾ ਨਾਲ ਜੁਆਇੰਟ ਸਰਵੇ ਕੀਤਾ ਜਾਵੇ ਕਿ ਕਿਸੇ ਵੀ ਵਿਹੜਿਆਂ ਵਿੱਚ ਕੂੜਾ ਜਾਂ ਪਲਾਸਟਿਕ ਰੋਡ ਜਾਲੀ ਨਾ ਹੋਣ ਕਾਰਨ ਸੀਵਰੇਜ ਵਿੱਚ ਤਾਂ ਨਹੀ ਸੁਟਿਆ ਜਾ ਰਿਹਾ ਜਾਂ ਫਿਰ ਵਿਹੜਿਆਂ ਵਿੱਚ ਰਹਿਣ ਵਾਲਿਆਂ ਵੱਲੋਂ ਵਿਹੜਿਆਂ ਵਿੱਚ ਲਗੀਆਂ ਟੁਟੀਆਂ ਦੇ ਨੱਲ ਖੁੱਲੇ ਤਾਂ ਨਹੀ ਛੱੜ ਦਿੱਤੇ ਜਾਂਦੇ ਜਿਸ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੋਵੇ ਅਗਰ ਕੋਈ ਵੀ ਵਿਹੜਿਆਂ ਵਾਲਾ ਇਸ ਤਰਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਸਾਫ ਸਫਾਈ ਸਬੰਧੀ ਚਲਾਨ ਕੀਤਾ ਜਾਵੇ ਅਤੇ ਦੁੁਬਾਰਾ ਵਿਜਿਟ ਕੀਤਾ ਜਾਵੇ ਜੇਕਰ ਫਿਰ ਵੀ ਕੋਈ ਵਿਹੜੇ ਵਾਲਾ ਸਾਫ ਸਫਾਈ ਜਾਂ ਪਾਣੀ ਦੀ ਦੂਰਵਰਤੋਂ ਸਬੰਧੀ ਉਲਘੰਣਾ ਕਰਦਾ ਹੈ ਤਾਂ ਉਸਦਾ ਕੂਨੈਕਸ਼ਨ ਕਟਿਆ ਜਾਵੇ ਕਿਉਂਕਿ ਪਾਣੀ ਦਾ ਸਤਰ ਲਗਾਤਾਰ ਘੱਟਦਾ ਜਾ ਰਿਹਾ ਹੈ। ਜੇਕਰ ਇਸੇ ਤਰਾਂ੍ਹ ਹੀ ਪਾਣੀ ਦੀ ਦੂਰਵਰਤੋਂ ਹੁੰਦੀ ਰਹੀ ਤਾਂ ਭਵਿੱਖ ਵਿੱਚ ਆਉਣ ਵਾਲੀ ਪੀੜੀ ਨੂੰ ਬਹੁਤ ਔਕੜਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਤਰਾਂ੍ਹ ਓਂ.ਐਂਡ.ਐਮ ਸ਼ਾਖਾ ਨੂੰ ਕਿਹਾ ਗਿਆ ਕਿ ਉਹ ਬਰਸਾਤੀ ਮੋਸਮ ਸ਼ੁਰੂ ਹੋਣ ਤੋ ਪਹਿਲਾਂ ਸ਼ਹਿਰ ਵਿੱਚ ਪਾਣੀ/ਸੀਵਰੇਜ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਮੇਨਹੋਲਾਂ ਅੇਤ ਰੋਡ ਜਾਲੀਆਂ ਦੀ ਸਫਾਈ ਕਰਨਾ ਯਕੀਨੀ ਬਣਾਉਣ ਤਾਂ ਜੋ ਕੋਈ ਵੀ ਸੀਵਰੇਜ ਓਵਰ ਫਲੋ ਨਾ ਹੋ ਸਕੇ ਅਤੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੁੰਦੀ ਰਹੇ। ਬੀ.ਐਂਡ.ਆਰ ਸ਼ਾਖਾ ਨਾਲ ਵਿਕਾਸ ਕੰਮਾ ਸਬੰਧੀ ਕਿਹਾ ਗਿਆ ਕਿ ਜਿੱਥੇ ਕਿਤੇ ਵੀ ਜੋਨ-ਸੀ ਅਧੀਨ ਆਉਂਦੀਆਂ ਸੜਕਾਂ ਦਾ ਪੈਚ ਵਰਕ ਹੋਣ ਵਾਲਾ ਹੈ ਉਸਨੂੰ ਜਲਦ ਤੋ ਜਲਦ ਕਰਵਾਇਆ ਜਾਵੇ ਅਤੇ ਨਵੀਆਂ ਬਣਨ ਵਾਲੀਆਂ ਸੜਕਾਂ ਨੂੰ ਟੈਂਡਰ ਦੀਆਂ ਸ਼ਰਤਾਂ ਮੁਤਾਬਿਕ ਤੈਅ ਸਮੇਂ ਵਿੱਚ ਮੁਕੰਮਲ ਕਰਵਾਇਆ ਜਾਵੇ, ਇਸ ਸਬੰਧੀ ਬੀ.ਐਂਡ.ਆਰ ਅਤੇ ਓ.ਐਂਡ.ਐਮ ਸ਼ਾਖਾ ਨੂੰ ਕਿਹਾ ਗਿਆ ਕਿ ਤਾਂ ਜੋ ਬਰਸਾਤਾਂ ਦੇ ਮੋਸਮ ਵਿੱਚ ਆਮ ਜਨਤਾ ਨੂੰ ਸੜਕਾਂ ਵਿੱਚ ਪਏ ਖੱਡੇ ਅਤੇ ਖੁੱਲੇ ਮੇਨਹੋਲ ਜਾਂ ਸੀਵਰੇਜ ਓਵਰ ਫਲੋ ਹੋਣ ਨਾਲ ਕਿਸੇ ਤਰਾਂ੍ਹ ਦੀ ਵੀ ਅਣਸੁਖਾਵੀਂ ਦੁਰਘਟਨਾ ਦਾ ਸਾਮਹਣਾ ਨਾ ਕਰਨਾ ਪਵੇ ਅਤੇ ਤਹਿਬਜਾਰੀ ਸ਼ਾਖਾ ਨੂੰ ਕਿਹਾ ਗਿਆ ਕਿ ਸ਼ਹਿਰ ਵਿੱਚ ਕੋਈ ਵੀ ਕੱਚੀ ਇੰਨਕਰੋਚਮੈਂਟ ਨਾ ਹੋਣ ਦਿੱਤੀ ਜਾਵੇ ਅਤੇ ਸਮੇ-ਸਮੇ ਸਿਰ ਕਾਰਵਾਈ ਕੀਤੀ ਜਾਵੇ ਜਿਸ ਨਾਲ ਕਿ ਆਮ ਪਬਲਿਕ ਨੂੰ ਟ੍ਰੈਫਿਕ ਜਾਮ ਸਬੰਧੀ ਸੱਮਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋ ਇਲਾਵਾ ਬਾਗਵਾਨੀ ਸ਼ਾਖਾ ਨੂੰ ਹਦਾਇਤ ਕੀਤੀ ਗਈ ਕਿ ਵਿਜਿਟ ਕੀਤਾ ਜਾਵੇ ਕਿ ਸ਼ਹਿਰ ਵਿੱਚ ਜਿੱਥੇ ਕਿਤੇ ਵੀ ਬੂੱਟੇ ਪੇੜ ਪੋਦੇ ਲਗੇ ਹਨ ਉਨਾਂ੍ਹ ਦੀ ਦੇਖ ਰੇਖ ਕਰਨਾ ਸੁਨਿਸ਼ਚਿਤ ਕੀਤਾ ਜਾਵੇ ਅਤੇ ਜਿਥੇ ਕਿਤੇ ਲੋੜ ਹੈ ਉੱਥੇ ਬੂੱਟੇ ਲਗਾਏ ਜਾਣ ਤਾਂ ਜੋ ਸ਼ਹਿਰ ਦੀ ਦਿੱਖ ਹਰੀ ਭਰੀ ਨਜ਼ਰ ਆਵੇ।

About Author

Leave A Reply

WP2Social Auto Publish Powered By : XYZScripts.com