Friday, May 9

ਕਰਮਚਾਰੀ ਰਾਜ ਬੀਮਾ ਨਿਗਮ ਕੋਵਿਡ-19 ਰਾਹਤ ਯੋਜਨਾ ਦੀ ਅੰਸ਼ਦਾਨ ਦੀ ਪਾਤਰਤਾ ਸ਼ਰਤ ਵਿੱਚ 70 ਦਿਨਾਂ ਦੀ ਜਗ੍ਹਾ ਹੁਣ ਸਿਰਫ 35 ਦਿਨਾਂ ਦਾ ਅੰਸ਼ਦਾਨ ਜਰੂਰੀ

ਲੁਧਿਆਣਾ, (ਸੰਜੇ ਮਿੰਕਾ) – ਕਰਮਚਾਰੀ ਰਾਜ ਬੀਮਾ ਨਿਗਮ ਦੀ 186ਵੀ ਬੈਠਕ ਵਿੱਚ ਕ.ਰਾ.ਬੀ. ਕੋਵਿਡ -19 ਰਾਹਤ ਯੋਜਨਾ ਲਈ ਅੰਸ਼ਦਾਨ ਦੀ ਪਾਤਰਤਾ ਸ਼ਰਤ ਨੂੰ 70 ਦਿਨਾਂ ਤੋਂ ਘਟਾ ਕੇ 35 ਦਿਨ ਕਰਨ ਦਾ ਫੈਂਸਲਾ ਲਿਆ ਗਿਆ ਹੈ। ਇਸ ਸੰਬੰਧੀ ਨੋਟੀਫਿਕੇਸ਼ਨ ਮਿਤੀ 22.03.2022 ਨੂੰ ਜਾਰੀ ਕੀਤੀ ਗਈ ਹੈ। ਇਸ ਫੈਸਲੇ ਨਾਲ ਉਹਨਾਂ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਰਾਹਤ ਮਿਲੇਗੀ ਜੋ ਲੌਕਡਾਊਨ ਦੌਰਾਨ ਰੋਜ਼ਗਾਰ ਛੁੱਟ ਜਾਣ ਕਰਕੇ 70 ਦਿਨਾਂ ਦੇ ਅੰਸ਼ਦਾਨ ਦੀ ਸ਼ਰਤ ਪੂਰੀ ਨਹੀਂ ਕਰ ਪਾਏ। ਨੋਟਿਫਿਕੇਸ਼ਨ ਦੇ ਸੰਬੰਧ ਵਿੱਚ ਕੋਵਿਡ-19 ਰਾਹਤ ਯੋਜਨਾ ਦੇ ਅੰਤਰਗਤ 70 ਦਿਨਾਂ ਦੇ ਅੰਸ਼ਦਾਨ ਪੂਰਾ ਨਾ ਹੋਣ ਕਰਕੇ  ਇਸ ਤੋਂ ਪਹਿਲਾਂ ਅਸਵੀਕਾਰ ਕੀਤੇ ਮਾਮਲਿਆਂ ਦੀ ਵੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਹੁਣ ਤੱਕ ਕਰਮਚਾਰੀ ਰਾਜ ਬੀਮਾ ਨਿਗਮ ਦੇ ਉਪ ਖੇਤਰੀ ਦਫਤਰ ਲੁਧਿਆਣਾ ਦੁਆਰਾ 33 ਕਲੇਮ ਮੰਜੂਰ ਕੀਤੇ ਜਾ ਚੁੱਕੇ ਹਨ ਜਿਸ ਲਈ  3095331/- (ਤੀਹ ਲੱਖ ਪਚਾਨਵੇਂ ਹਜਾਰ ਤਿੰਨ ਸੌ ਇਕੱਤੀ) ਰੁਪਏ ਦੀ ਰਾਹਤ ਪ੍ਰਭਾਵਿਤ ਆਸ਼ਰਿਤਾਂ ਨੂੰ ਵੰਡੀ ਗਈ ਹੈ। ਇਸ ਮੌਕੇ ਸ਼ਾਖਾ ਪ੍ਰਬੰਧਕ, ਗਿਆਸਪੁਰਾ ਲੁਧਿਆਣਾ ਬੀਮਾਧਾਰਕ ਸ਼੍ਰੀ ਮੇਜ਼ਰ ਸਿੰਘ ਦੀ ਪਤਨੀ ਸ਼ੀਮਤੀ ਸੁਖਵਿੰਦਰ ਕੌਰ ਨੂੰ ਰਾਹਤ ਮੰਜੂਰੀ ਪੱਤਰ ਪ੍ਰਦਾਨ ਕੀਤਾ ਗਿਆ। ਪਾਤਰਤਾ ਦੀਆਂ ਸ਼ਰਤਾਂ ਅਤੇ ਲਾਗੂ ਕਰਨ ਦੀ ਵਿਧੀ:- ਜਿਸ ਬੀਮਾਂਧਾਰਕ ਦੀ ਮੌਤ ਕੋਵਿਡ-19 ਦੇ ਕਾਰਨ ਹੋਈ ਹੈ, ਉਹ ਕਰਮਚਾਰੀ ਰਾਜ ਬੀਮਾ ਨਿਗਮ ਦੇ ਆਨਲਾਈਨ ਪੋਰਟਲ ਤੇ ਕੋਵਿਡ-19 ਦੇ Diagnosis ਦੇ 3 ਮਹੀਨੇ ਪਹਿਲਾਂ ਪੰਜੀਕ੍ਰਿਤ ਕੀਤਾ ਹੋਵੇ। ਮ੍ਰਿਤਕ ਬੀਮਾਂਧਾਰਕ ਦੇ ਕੋਵਿਡ-19 ਦੇ Diagnosis ਦੇ ਦਿਨ ਉਸਦਾ ਰੋਜ਼ਗਾਰ ਵਿੱਚ ਹੋਣਾ ਜਰੂਰੀ ਹੈ ਅਤੇ Diagnosis ਹੇਣ ਦੇ ਪਿਛਲੇ ਇੱਕ ਸਾਲ ਦੇ ਦੌਰਾਨ 35 ਦਿਨਾਂ ਦਾ ਅੰਸ਼ਦਾਨ ਪ੍ਰਾਪਤ ਹੋਣਾ ਜਾਂ ਭੁਗਤਾਨ  ਯੋਗ ਹੋਣਾ ਜਰੂਰੀ ਹੈ। ਜੋ ਬੀਮਾਂਧਾਰਕ ਪ੍ਰਸੂਤੀ ਹਿਤਲਾਭ,ਵਿਸਤਾਰਿਤ ਬੀਮਾਰੀ ਹਿਤਲਾਭਜਾਂ ਅਸਥਾਈ ਅਪੰਗਤਾ ਹਿਤਲਾਭਦਾ ਲਾਭ ਲੈ ਰਹੇ ਸੀ, ਉਹਨਾਂ ਦੀ ਕੋਵਿਡ ਕਾਰਨ ਮੌਤ ਦੀ ਸਥਿਤੀ ਵਿੱਚ 35  ਦਿਨ ਦੇ ਅੰਸ਼ਦਾਨ ਦੀ ਸ਼ਰਤ ਪੂਰੀ ਨਾ ਹੌਣ ਤੇ ਪ੍ਰਸੂਤੀ ਹਿਤਲਾਭ,ਵਿਸਤਾਰਿਤ ਬੀਮਾਰੀ ਹਿਤਲਾਭਜਾਂ ਅਸਥਾਈ ਅਪੰਗਤਾ ਹਿਤਲਾਭ ਦੇ ਲਾਭ ਦੇ ਦਿਨਾਂ ਦੀ ਇੱਕ ਸਾਲ ਪਹਿਲਾਂ ਤੱਕ ਦੀ ਗਣਨਾ ਇਸ ਯੋਜਨਾ ਵਿੱਚ ਰਾਹਤ ਪਹੁੰਚਾਉਣ ਲਈ ਕੀਤੀ ਜਾਵੇਗੀ। ਉਕਤ ਯੋਜਨਾ ਦੇ ਅਧੀਨ ਰਾਹਤ ਦਾ ਦਾਵਾ ਕਰਨ ਵਾਲੇ ਦਾਵਾ ਕਰਤਾ ਨੂੰ ਯੋਜਨਾ ਦੇ ਅਧੀਨ ਨਿਰਧਾਰਿਤ ਪ੍ਰੋਫਾਰਮਾ ਉੱਤੇ ਕੋਵਿਡ ਪੋਜ਼ਟਿਵ ਰਿਪੋਰਟ ਅਤੇ ਮੌਤ ਦੇ ਸਰਟੀਫਿਕੇਟ ਦੇ ਨਾਲ ਨਜ਼ਦੀਕੀ ਸ਼ਾਖਾ ਦਫ਼ਤਰ ਵਿੱਚ ਦਾਵਾ ਪੇਸ਼ ਕਰਨਾ ਹੋਵੇਗਾ। ਨਿਰਭਰ ਮੈਂਬਰ ਦੀ ਉਮਰ ਅਤੇ ਪਹਿਚਾਣ ਲਈ ਯੋਗ ਅਧਿਕਾਰੀ ਦੁਆਰਾ ਜਾਰੀ ਜਨਮ ਪ੍ਰਮਾਣ ਪੱਤਰ ਅਤੇ ਆਧਾਰ ਮੰਨਣਯੋਗ ਹੋਵੇਗਾ। ਮ੍ਰਿਤਕ ਬੀਮਾਧਾਰਕ ਦੀ ਪਤਨੀ ਹਰੇਕ ਸਾਲ 120/- ਰੁਪਏ ਜਮਾਂ ਕਰ ਕੇ ਕਰਮਚਾਰੀ ਰਾਜ਼ ਬੀਮਾ ਨਿਗਮ ਦੇ ਸੰਸਥਾਨਾਂ ਵਿੱਚ ਚਿਕਿਤਸਾ ਸੰਭਾਲ ਦੇ ਲਈ ਹੱਕਦਾਰ ਹੋਵੇਗੀ। ਮ੍ਰਿਤਕ ਦੇ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਜਾਂ ਜਿਸ ਨੇ ਅਸਲ ਵਿੱਚ ਬੀਮਾਧਾਰਕ ਦਾ ਸੰਸਕਾਰ ਕਰਨ ਵਾਲੇ ਵਿਅਕਤੀ ਨੂੰ 15000/-ਦੀ ਰਾਸ਼ੀ ਦਾ ਭੁਗਤਾਨ ਵੀ ਕੀਤਾ ਜਾਂਦਾਂ ਹੈ। ਸਾਰੇ ਯੋਗ ਵਿਅਕਤੀਆਂ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ  ਇਸ ਯੋਜਨਾ ਦਾ ਲਾਭ  ਲੈਣ ਲਈ ਦਾਵਾ ਪੇਸ਼ ਕਰਨ।  ਯੋਜਨਾ ਦਾ ਲਾਭ ਲੈਣ ਲਈ ਜਰੂਰੀ ਹਿਦਾਇਤਾਂ ਅਤੇ ਫਾਰਮ ESIC ਵੈਬਸਾਈਟ ਤੇ ਉਪਲੱਬਧ ਹਨ ਜਾਂ ਵਧੇਰੇ ਜਾਣਕਾਰੀ ਲਈ  ਨਿਮਨਲਿਖਤ ਸ਼ਾਖਾ ਦਫ਼ਤਰਾਂ ਅਤੇ ਉਪ ਖੇਤਰੀ ਦਫ਼ਤਰ ਦੇ ਫੋਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ- ਸ਼੍ਰੀ ਸਤਿੰਦਰ ਸਿੰਘ ਉਪ ਖੇਤਰੀ ਦਫ਼ਤਰ, ਕਰਮਚਾਰੀ ਰਾਜ ਬੀਮਾ ਨਿਗਮ, ਫੋਕਲ ਪਵਾਇੰਟ ਲੁਧਿਆਣਾ:-9417264693 ਸ਼੍ਰੀ ਅਨਿਲ ਕੁਮਾਰ ਕਥੂਰੀਆ, ਸ਼ਾਖਾ ਪ੍ਰਬੰਧਕ, ਫੋਕਲ ਪਵਾਇਂਟ ਲੁਧਿਆਣਾ:-9988506595 ਸ਼੍ਰੀ ਜਸਵੰਤ ਸਿੰਘ, ਸ਼ਾਖਾ ਪ੍ਰਬੰਧਕ, ਗਿਆਸਪੁਰਾ ਲੁਧਿਆਣਾ:-9646300463 ਸ਼੍ਰੀ ਵਰਿੰਦਰ ਕੁਮਾਰ, ਸ਼ਾਖਾ ਪ੍ਰਬੰਧਕ, ਗਿਲ ਰੋਡ ਲੁਧਿਆਣਾ:-8427001180 ਸ਼੍ਰੀ ਅਮੀ ਲਾਲ, ਸ਼ਾਖਾ ਪ੍ਰਬੰਧਕ, ਰਾਹੋਂ ਰੋਡ ਲੁਧਿਆਣਾ:-8054931280 ਸ਼੍ਰੀਮਤੀ ਰੰਜਨਾ ਗੋਸਵਾਮੀ, ਸ਼ਾਖਾ ਪ੍ਰਬੰਧਕ, ਕੋਹਾੜਾ ਲੁਧਿਆਣਾ:-9814999745 ਉਪਰੋਕਤ ਦੇ ਸੰਬੰਧ ਵਿੱਚ, ਸਾਰੇ ਯੋਗ ਦਾਅਵੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਆਪਣਾ ਦਾਅਵਾ ਦਾਇਰ ਕਰਨ, ਸਾਰੇ ਮਾਲਕਾਂ ਨੂੰ ਵੀ ਬੇਨਤੀ ਕੀਤੀ ਜਾਂਦਾ ਹੈ ਕਿ ਉਹ ਆਪਣੇ ਕਿਸੇ ਵੀ ਕਰਮਚਾਰੀ (ਜੋ ਉਪਰੋਕਤ ਸ਼ਰਤਾਂ ਨੂੰ ਪੂਰਾ ਕਰਦੇ ਹਨ) ਦੇ ਸੰਬੰਧ ਵਿੱਚ ਇੱਕ ਦਾਅਵਾ ਦਾਇਰ ਕਰਨ, ਜਿਸਦੀ ਮੌਤ ਕੋਵਿਡ-19 ਦੇ ਕਾਰਨ ਹੋਈ, ਕ੍ਰਿਪਾ ਕਰਕੇ ਇਸ ਦੀ ਸੂਚਨਾ ਸਾਡੇ ਦਫਤਰ ਨੂੰ ਦਿੱਤੀ ਜਾਵੇ।

About Author

Leave A Reply

WP2Social Auto Publish Powered By : XYZScripts.com