Friday, May 9

ਕੋਵਿਡ-19 ਪੀੜਤਾਂ ਦੇ ਆਸ਼ਰਿਤ ਐਕਸ-ਗ੍ਰੇਸ਼ੀਆ ਮੁਆਵਜ਼ੇ ਲਈ ਉਪ-ਮੰਡਲ ਮੈਜਿਸਟ੍ਰੇਟ ਦਫ਼ਤਰਾਂ ‘ਚ ਦੇ ਸਕਦੇ ਹਨ ਅਰਜ਼ੀ – ਡਿਪਟੀ ਕਮਿਸ਼ਨਰ ਸੁਰਭੀ ਮਲਿਕ

  • ਕਿਹਾ! ਹੁਣ 20 ਮਾਰਚ, 2022 ਤੋਂ ਬਾਅਦ ਹੋਣ ਵਾਲੀਆਂ ਮੌਤਾਂ ਸਬੰਧੀ ਪ੍ਰਤੀਬੇਨਤੀਆਂ 90 ਦਿਨਾਂ ‘ਚ ਦਿੱਤੀਆਂ ਜਾ ਸਕਦੀਆਂ ਹਨ


ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਹੁਕਮਾਂ ਅਨੁਸਾਰ 20 ਮਾਰਚ, 2022 ਤੱਕ ਕੋਵਿਡ-19 ਮਹਾਂਮਾਰੀ ਕਾਰਨ ਹੋਈਆਂ ਮੌਤਾਂ ਸਬੰਧੀ ਐਕਸ ਗ੍ਰੇਸ਼ੀਆ ਦੀਆਂ ਪ੍ਰਤੀਬੇਨਤੀਆਂ ਅਗਲੇ 60 ਦਿਨਾਂ ਤੱਕ ਸਮੂਹ ਉਪ ਮੰਡਲ ਮੈਜਿਸਟਰੇਟ ਦਫ਼ਤਰਾਂ ਵਿਖੇ ਪ੍ਰਾਪਤ ਕੀਤੀਆਂ ਜਾਣ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਿਤੀ 20 ਮਾਰਚ, 2022 ਤੋਂ ਬਾਅਦ ਹੋਣ ਵਾਲੀਆਂ ਮੌਤਾਂ ਸਬੰਧੀ ਐਕਸ ਗ੍ਰੇਸ਼ੀਆਂ ਦੀਆਂ ਪ੍ਰਤੀਬੇਨਤੀਆਂ ਮੌਤ ਵਾਲੇ ਦਿਨ ਤੋਂ ਅਗਲੇ 90 ਦਿਨਾਂ ਦੇ ਅੰਦਰ-ਅੰਦਰ ਦਿੱਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਲਾਭਪਾਤਰੀਆਂ ਵੱਲੋਂ ਦਿੱਤੀਆਂ ਗਈਆਂ ਪ੍ਰਤੀਬੇਨਤੀਆਂ, ਜ਼ਿਲ੍ਹਾ ਪੱਧਰ ‘ਤੇ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਸ਼ਿਕਾਇਤ ਨਿਵਾਰਣ ਕਮੇਟੀ ਵਿੱਚ ਯੋਗਤਾ ਦੇ ਆਧਾਰ ‘ਤੇ ਵਿਚਾਰਦੇ ਹੋਏ ਐਕਸ ਗ੍ਰੇਸ਼ੀਆ ਜਾਰੀ ਕੀਤਾ ਜਾਵੇ। ਉਨ੍ਹਾ ਕਿਹਾ ਕਿ ਕੋਵਿਡ ਪੀੜਤਾਂ ਦੇ ਆਸ਼ਰਿਤ 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਮੁਆਵਜ਼ੇ ਲਈ ਜ਼ਿਲ੍ਹਾ ਲੁਧਿਆਣਾ ਦੇ ਆਪਣੇ ਸਬੰਧਤ ਉਪ-ਮੰਡਲ ਮੈਜਿਸਟ੍ਰੇਟ ਦਫ਼ਤਰਾਂ ਵਿੱਚ ਅਰਜ਼ੀ ਦੇ ਸਕਦੇ ਹਨ। ਉਨ੍ਹਾ ਦੱਸਿਆ ਕਿ ਕੋਵਿਡ-19 ਕਾਰਨ ਮਰਨ ਵਾਲੇ ਵਸਨੀਕਾਂ ਦੇ ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਾਅਵੇਦਾਰ ਨੂੰ ਆਪਣੀ ਅਰਜ਼ੀ ਇੱਕ ਫਾਰਮ ਰਾਹੀਂ ਆਪਣੇ ਸਬੰਧਤ ਉਪ-ਮੰਡਲ ਮੈਜਿਸਟ੍ਰੇਟ ਨੂੰ ਵਿਸ਼ੇਸ਼ ਦਸਤਾਵੇਜ਼ਾਂ ਸਮੇਤ ਜਮ੍ਹਾ ਕਰਵਾਉਣੀ ਪਵੇਗੀ, ਜਿਸ ਵਿੱਚ ਮੌਤ ਦੇ ਕਾਰਨ ਨੂੰ ਪ੍ਰਮਾਣਿਤ ਕਰਨ ਵਾਲਾ ਮੌਤ ਦਾ ਸਰਟੀਫਿਕੇਟ, ਦਾਅਵੇਦਾਰ ਦਾ ਪਛਾਣ ਪੱਤਰ, ਮ੍ਰਿਤਕ ਅਤੇ ਦਾਅਵੇਦਾਰ ਵਿਚਕਾਰ ਸਬੰਧਾਂ ਦਾ ਸਬੂਤ, ਲੈਬੋਰਟਰੀ ਰਿਪੋਰਟ ਜਿਸ ਵਿੱਚ ਕੋਵਿਡ-19 ਟੈਸਟ ਪੋਜ਼ਟਿਵ ਦਰਸਾਇਆ ਗਿਆ ਹੋਵੇ (ਅਸਲ ਜਾਂ ਤਸਦੀਕਸ਼ੁਦਾ ਕਾਪੀ), ਹਸਪਤਾਲ ਦੁਆਰਾ ਮੌਤ ਦਾ ਸੰਖੇਪ ਜਿੱਥੇ ਮੌਤ ਹੋਈ ਹੈ (ਹਸਪਤਾਲ ਵਿੱਚ ਮੌਤ ਹੋਣ ਦੀ ਸਥਿਤੀ ਵਿੱਚ), ਮੌਤ ਦਾ ਅਸਲ ਸਰਟੀਫਿਕੇਟ ਅਤੇ ਕਾਨੂੰਨੀ ਵਾਰਸਾਂ ਦਾ ਸਰਟੀਫਿਕੇਟ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਹਿਰ ਖਾਣ ਨਾਲ, ਖੁਦਕੁਸ਼ੀ ਕਰਕੇ, ਕਤਲ, ਦੁਰਘਟਨਾ ਆਦਿ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕੋਵਿਡ-19 ਮੌਤ ਨਹੀਂ ਮੰਨਿਆ ਜਾਵੇਗਾ ਭਾਵੇਂ ਕੋਵਿਡ-19 ਨਾਲ ਹੋਣ ਵਾਲੀ ਸਥਿਤੀ ਹੋਵੇ। ਉਨ੍ਹਾਂ ਕਿਹਾ ਕਿ ਇਹ ਸਾਰੇ ਫਾਰਮ ਜਮ੍ਹਾਂ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਐਕਸ-ਗ੍ਰੇਸ਼ੀਆ ਮੁਆਵਜ਼ਾ ਰਾਸ਼ੀ ਪ੍ਰਾਪਤ ਹੋ ਜਾਵੇਗੀ।

About Author

Leave A Reply

WP2Social Auto Publish Powered By : XYZScripts.com