Friday, May 9

ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਦੀ ਅਗਵਾਈ ਵਿੱਚ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਸ਼ਾਂਤਮਈ ਢੰਗ ਨਾਲ ਮੁੱਹ ਤੇ ਕਾਲੀਆ ਪਟੀਆ ਬਣਕੇ ਮੋਨ ਵਰਤ ਰੱਖ ਇੱਕ ਘੰਟੇ ਦਾ ਧਰਨਾ ਪ੍ਰਦਰਸ਼ਨ ਕੀਤਾ ਗਿਆ

ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਵਾਰਡ ਨੰ-14 ਅਤੇ ਵਾਰਡ ਨੰ-15 ਵਿੱਚ ਤਾਜਪੁਰ ਰੋਡ ਤੋਂ ਗੋਪਾਲ ਚੌਕ ਤੱਕ ਜਾਦੀ ਵਿਜੇ ਨਗਰ ਮੇਨ ਰੋਡ ਉੱਪਰ ਬੀਤੀ ਰਾਤ ਹੋਏ ਗੋਲੀ ਕਾਂਡ ਅਤੇ ਕਾਰਾ ਦੀ ਕੀਤੀ ਗਈ ਭੱਨਤੋੜ ਦੇ ਵਿਰੋਧ ਵਿੱਚ ਅੱਜ ਸ਼ਾਮ ਨੂੰ ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਦੀ ਅਗਵਾਈ ਵਿੱਚ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਸ਼ਾਂਤਮਈ ਢੰਗ ਨਾਲ ਮੁੱਹ ਤੇ ਕਾਲੀਆ ਪਟੀਆ ਬਣਕੇ ਮੋਨ ਵਰਤ ਰੱਖ ਇੱਕ ਘੰਟੇ ਦਾ ਧਰਨਾ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਏ ਨੂੰ ਹਾਲੇ ਇੱਕ ਮਹੀਨਾ ਵੀ ਪੂਰਾ ਨਹੀ ਹੋਇਆ ਸਿਰਫ 25 ਦਿਨ ਹੀ ਹੋਏ ਹਨ, ਇਨਾਂ੍ਹ 25 ਦਿਨ੍ਹਾਂ ਵਿੱਚ ਕੁੱਲ 52 ਕੱਤਲ ਨਸ਼ੇ ਨਾਲ ਹੁੱਣ ਤੱਕ 34 ਮੋਤਾ, ਹੁਣ ਤੱਕ 06 ਖਿਡਾਰੀਆ ਦੇ ਕੱਤਲ, 14 ਥਾਂ੍ਹਵਾ ਤੇ ਗੋਲੀਆ ਚੱਲੀਆ, ਗੈਗਸ਼ਰਟਾ ਵੱਲੋਂ 21 ਕੱਤਲ ਕੀਤੇ ਗਏ, ਪੂਰੇ ਪੰਜਾਬ ਵਿੱਚ ਰੋਜਾਨਾ ਹੋ ਰਹੇ ਕੱਤਲ, ਗੁੰਡਾਗਰਦੀ ਅਤੇ ਲੂਟਖੋਹ ਦੀਆ ਵਾਰਦਾਤਾ ਦੇ ਕਾਰਣ ਲੋਕਾਂ ਵਿੱਚ ਡਰ ਦਾ ਮਹੋਲ ਪੈਦਾ ਹੋ ਗਿਆ ਹੈ।ਹਲਕਾ ਪੂਰਬੀ ਵਿੱਚ ਵੀ ਆਮ ਆਦਮੀ ਪਾਰਟੀ ਸਰਕਾਰ ਬਨਣ ਤੋਂ ਬਾਅਦ ਗੁੱਡਾਗਰਦੀ ਦੀਆ ਕਈ ਵਾਰਦਾਤਾ ਹੋ ਚੁੱਕਿਆ ਹਨ।ਗੁੱਡਾ ਅਣਸਰਾ ਨੂੰ ਪੁਲਿਸ ਦਾ ਕੋਈ ਖੋਫ ਨਹੀ ਰਿਹਾ।ਹਲਕਾ ਪੂਰਬੀ ਵਿੱਚ ਕੱੁਝ ਦਿਨ ਪਹਿਲਾ ਸਿੱਖ ਨੋਜਵਾਨ ਨਾਲ ਕੱੁਟਮਾਰ ਕਰਕੇ ਉਸ ਨੂੰ ਦੁਸਰੀ ਮੰਜਿਲ ਤੋਂ ਹੇਠਾ ਸੁਟਿਆ ਗਿਆ, ਉਸ ਤੋਂ ਬਾਅਦ ਵਾਰਡ ਨੰ-12 ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਗਤ ਰਾਮ ਜੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਪਰ ਅੱਜ ਤੱਕ ਸਾਰੇ ਅਰੋਪੀ ਗ੍ਰਿਫਤਾਰ ਨਹੀ ਕੀਤੇ ਗਏ, ਦੋ ਦਿਨ ਪਹਿਲਾ ਵਰਧਮਾਨ ਸਬਜੀ ਮੰਡੀ ਵਿੱਚ ਗੁੱਡਾ ਅਣਸਰਾ ਵੱਲੋਂ ਰੇਹੜੀ-ਫੜੀ ਵਾਲਿਆ ਦੀ ਕੁੱਟਮਾਰ ਕੀਤੀ ਗਈ, ਬੀਤੀ ਰਾਤ ਵਿਜੇ ਨਗਰ ਵਿੱਚ ਗੁੁੱਡਾਅਣਸਰਾ ਵੱਲੋਂ ਗੁੱਡਾਗਰਦੀ ਦੀਆ ਹੱਦਾ ਪਾਰ ਕਰਦੇ ਹੋਏ ਸ਼ਰੇਆਮ ਗੋਲੀਆ ਚਲਾਇਆ ਗਈਆ, ਘਰਾ ਦੇ ਬਾਹਰ ਖੜੀਆ ਲੋਕਾਂ ਦੀਆ ਗੱਡੀਆ ਦੀ ਭੱਨਤੋੜ ਕੀਤੀ ਗਈ ਅਤੇ ਸ਼ਰੇਆਮ ਲੋਕਾਂ ਨੂੰ ਧਮਕੀਆ ਦਿੱਤੀਆ ਗਈਆ।ਹਲਕਾ ਪੂਰਬੀ ਦੇ ਲੋਕਾਂ ਵਿੱਚ ਸਹਿਮ ਦਾ ਮਹੋਲ ਬਣਿਆ ਹੋਇਆ ਹੈ।ਮੈ ਪੁਲਿਸ ਕਮਿਸ਼ਨਰ ਲੁਧਿਆਣਾ ਤੋਂ ਮੰਗ ਕਰਦਾ ਹਾਂ ਕਿ ਹਲਕਾ ਪੂਰਬੀ ਵਿੱਚ ਵਿਗੜ ਰਹੀ ਲਾ-ਐਡ-ਆਡਰ ਦੀ ਸਥਿਤੀ ਨੂੰ ਕਾਬੂ ਕਰਨ ਲਈ ਜਰੂਰੀ ਕੱਦਮ ਚੁੱਕਣ ਅਤੇ ਹਲਕਾ ਪੂਰਬੀ ਵਿੱਚ ਪਿਛਲੇ ਕੱੁਝ ਦਿਨਾਂ੍ਹ ਵਿੱਚ ਹੋਏ ਸਾਰੇ ਹੀ ਕੇਸਾ ਵਿੱਚ ਗੁੱਡਾਗਰਦੀ ਕਰਨ ਵਾਲੇ ਦੋਸ਼ਿਆ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਲੋਕਾਂ ਵਿੱਚ ਫੈਲੇ ਹੋਏ ਡਰ ਦੇ ਮਹੋਲ ਨੂੰ ਦੂਰ ਕਰਨ ਵਿੱਚ ਮਦਦ ਕਰਨ।ਜੇਕਰ ਛੇਤੀ ਹੀ ਦੋਸ਼ਿਆ ਨੂੰ ਗ੍ਰਿਫਤਾਰ ਨਹੀ ਕੀਤਾ ਜਾਦਾ ਤਾਂ ਇਲਾਕਾ ਨਿਵਾਸਿਆ ਦੀ ਮਦਦ ਨਾਲ ਅੱਗਲਾ ਪ੍ਰੋਗਰਾਮ ਉਲੀਕ ਕੇ ਨੈਸ਼ਨਲ ਹਾਇਵੇ ਜਾਮ ਕੀਤਾ ਜਾਵੇਗਾ।ਇਸ ਮੌਕੇ ਤੇ ਕੌਂਸ਼ਲਰ ਕੁਲਦੀਪ ਜੰਡਾ, ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਮੋਨੂੰ ਖਿੰਡਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਨਰੇਸ਼ ਉੱਪਲ, ਕੌਂਸ਼ਲਰ ਸਤੀਸ਼ ਮਲਹੋਤਰਾ, ਕੌਂਸਲਰ ਦੀਪਕ ਉੱਪਲ, ਕੌਂਸਲਰ ਗੋਰਵ ਭੱਟੀ, ਸਾਬਕਾ ਕੌਂਸਲਰ ਵਰਿੰਦਰ ਸਹਿਗਲ, ਸੰਨੀ ਪਹੁਜਾ, ਰਮਨ ਓਬਰਾਏ, ਨੀਰਜ ਚੋਪੜਾ, ਰਜਿੰਦਰ ਸਿੰਘ ਧਾਰੀਵਾਲ, ਅੰਕਿਤ ਮਲਹੋਤਰਾਂ, ਕੋਮਲ ਮੈਡਮ, ਸ਼ਹਿਨਾਜ ਸੇਖ, ਰਮੀ ਮੋਮ, ਮਨਮੀਤ ਕੌਰ, ਸੈਮ ਅਰੋੜਾ, ਨਰਿੰਦਰ ਘੂਗੀ, ਸਿੰਕਦਰ ਸਿੰਘ ਗਿੱਲ, ਸੋਮਨਾਥ ਵਰਮਾ, ਚੀਰਾਗ ਕਾਲੜਾ, ਗੁਰਿੰਦਰ ਰੰਧਾਵਾ, ਸ਼ਾਮ ਮਲਹੋਤਰਾਂ, ਵਿਨੇ ਕੁਮਾਰ, ਰਾਜੇਸ਼ ਚੋਪੜਾ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com