Friday, May 9

ਪੰਜਾਬ ਬਾਲ ਸੁਰੱਖਿਆ ਸੰਗਠਨ ਜਥੇਬੰਦੀ ਦਾ ਹੋਇਆ ਗਠਨ

ਲੁਧਿਆਣਾ, (ਸੰਜੇ ਮਿੰਕਾ)  – ਆਈ.ਸੀ.ਪੀ.ਐਸ. ਤਹਿਤ ਕੰਮ ਕਰ ਰਹੇ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰਾਮ ਪੁਰਾ ਰੋਡ ‘ਤੇ ਹੈਵਨਲੀ ਪੈਲੇਸ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਬਾਲ ਸੁਰੱਖਿਆ ਸੰਗਠਨ ਜੱਥੇਬੰਦੀ ਦਾ ਸਰਵ-ਸੰਮਤੀ ਨਾਲ ਗਠਨ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਕੰਮ ਕਰ ਰਹੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਇਕ-ਇਕ ਨੁਮਾਇੰਦੇ ਨੇ ਭਾਗ ਲਿਆ। ਮੀਟਿੰਗ ਦਾ ਆਰੰਭ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਹਰਭਜਨ ਸਿੰਘ ਮਹਿਮੀ ਦੁਆਰਾ ਕੀਤਾ ਗਿਆ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪੰਜਾਬ ਭਰ ਦੇ ਮੁਲਾਜਮਾਂ ਦੀਆ ਮੰਗਾ ਨੂੰ ਸਰਕਾਰ ਅੱਗੇ ਰੱਖਣ ਲਈ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਾਲ ਸੁਰੱਖਿਆ ਸਕੀਮ ਨੂੰ ਪੰਜਾਬ ਭਰ ਵਿੱਚ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਇਕ ਜਥੇਬੰਦੀ ਦਾ ਗਠਨ ਕਰਨਾ ਬਹੁਤ ਜਰੂਰੀ ਹੈ ਕਿਉਂਕਿ ਬੱਚਿਆਂ ਅਤੇ ਬੱਚਿਆਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਬਾਲ ਸੁਰੱਖਿਆ ਕਲਿਆਣ ਲਈ ਕਰਮਚਾਰੀਆਂ ਲਈ ਕੰਮ ਕਰਨਾ ਐਸੋਸੀਏਸ਼ਨ ਦਾ ਫੋਕਸ ਏਰੀਆ ਹੈ। ਇਹ ਐਸੋਸੀਏਸ਼ਨ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗੀ। ਇਸ ਮੋਕੇ ਮੈਡਮ ਸ਼ੈਲੀ ਮਿਤੱਲ ਪ੍ਰੋਗਰਾਮ ਮੈਨੇਜਰ ਸਟੇਟ ਵੱਲੋ ਹਰਭਜਨ ਸਿੰਘ ਮਹਿਮੀ ਨੂੰ ਬਤੋਰ ਪ੍ਰਧਾਨ ਸਹਿਮਤੀ ਨਾਲ ਮਤਾ ਪਾਉਣ ਦੀ ਸੁਰੂਆਤ ਕੀਤੀ। ਜਿਸ ਤੋਂ ਬਾਅਦ ਪੰਜਾਬ ਭਰ ਦੇ ਜਿਲ੍ਹਿਆ ਤੋਂ ਆਏ ਹੋਏ ਨੁਮਾਇੰਦਿਆ ਵੱਲੋ ਇਸ ਫੈਸਲੇ ਤੇ ਸਰਵ-ਸੰਮਤੀ ਨਾਲ ਸਹਿਮਤੀ ਜਤਾਈ ਗਈ ਅਤੇ ਫੈਸਲਾ ਕੀਤਾ ਗਿਆ ਕਿ ਪੰਜਾਬ ਭਰ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਹੱਕਾ ਦੀ ਰਾਖੀ ਲਈ ਜਥੇਬੰਦੀ ਰਜਿਸਟਰਡ ਕਰਵਾ ਲੈਣੀ ਚਾਹੀਦੀ ਹੈ। ਮੀਟਿੰਗ ਦੌਰਾਨ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਹਿਮਤੀ ਨਾਲ ਹੀ ਗਵਰਨਿੰਗ ਬਾਡੀ ਲਈ ਪ੍ਰਧਾਨ (ਹਰਭਜਨ ਸਿੰਘ), ਉਪ-ਪ੍ਰਧਾਨ (ਅਜੈ ਭਾਰਤੀ, ਕੰਚਨ ਅਰੋੜਾ), ਸਕੱਤਰ (ਸੌਰਵ ਚਾਵਲਾ), ਉਪ-ਸਕੱਤਰ (ਮਨਜਿੰਦਰ ਕੋਰ), ਖਜਾਨਚੀ (ਸ਼ਾਨੂੰ ਰਾਣਾ), ਸਹਾਇਕ ਖਜਾਨਚੀ (ਰਛਪਾਲ ਿਸੰਘ), ਕਾਨੂੰਨੀ ਸਲਾਹਕਾਰ (ਅਜੈ ਸਰਮਾ, ਸੁਖਜਿੰਦਰ ਸਿੰਘ,ਅਰਸ਼ਬੀਰ ਸਿੰਘ ਜੌਹਲ), ਪ੍ਰੈਸ ਸਕੱਤਰ (ਰਸ਼ਮੀ),ਉਪ-ਪ੍ਰੈਸ ਸਕੱਤਰ (ਸਤਨਾਮ ਸਿੰਘ, ਰਜਿੰਦਰ ਕੁਮਾਰ), ਮੁੱਖ ਸਲਾਹਕਾਰ (ਅਭਿਸ਼ੇਕ ਸਿੰਗਲਾ, ਸੁਖਵੀਰ ਕੋਰ) ਅਤੇ ਕਾਰਜਕਾਰੀ ਕਮੇਟੀ ਲਈ ਜੋਲੀ ਮੋਂਗਾ, ਰਵਨੀਤ ਕੋਰ, ਗੁਰਮੀਤ ਸਿੰਘ, ਗੋਰਵ ਸਰਮਾ, ਕੌਸ਼ਲ ਪਰੁਥੀ, ਰਾਜ਼ੇਸ ਕੁਮਾਰ, ਕਮਲਜੀਤ ਸਿੰਘ, ਰਣਵੀਰ ਕੋਰ, ਗੋਰੀ ਅਰੋੜਾ, ਮਨਪ੍ਰੀਤ ਕੋਰ,  ਉਤਮਪ੍ਰੀਤ ਸਿੰਘ, ਵਰਿੰਦਰ ਸਿੰਘ, ਧੀਰਜ ਸਰਮਾ, ਅਤੇ ਗੁਰਮੀਤ ਕੋਰ ਮੈਂਬਰ ਚੁਣੇ ਗਏ। ਇਸ ਐਸੋਸੀਏਸ਼ਨ ਵੱਲੋ ਲੋੜਵੰਦ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆ ਸੇਵਾਵਾ ਅਤੇ ਸੁਰੱਖਿਆ ਨੂੰ ਯਕੀਣੀ ਬਣਾਇਆ ਜਾਵੇਗਾ ।ਇਸ ਮੋਕੇ ਪ੍ਰੋਗਰਾਮ ਮੈਨੇਜਰ, ਪੰਜਾਬ ਸ੍ਰੀਮਤੀ ਸ਼ੈਲੀ ਮਿੱਤਲ ਵੀ ਮੌਜੂਦ ਸਨ।  

About Author

Leave A Reply

WP2Social Auto Publish Powered By : XYZScripts.com