Friday, May 9

ਹਲਕਾ ਪੂਰਬੀ ਲੁਧਿਆਣਾ ਵਿੱਚ ਪੈਂਦੀ ਨਵੀ ਸਬਜੀ ਮੰਡੀ ਦੇ ਕਾਰੋਬਾਰੀਆ ਅਤੇ ਮੰਡੀ ਵਿੱਚ ਰੇਹੜੀ-ਫੜੀ ਲਗਾਉਣ ਵਾਲਿਆ ਨੂੰ ਆ ਰਹੀਆ ਸੱਮਸਿਆਵਾ ਦਾ ਹੱਲ ਕਰਨ ਸਬੰਧੀ

 ਲੁਧਿਆਣਾ (ਸੰਜੇ ਮਿੰਕਾ) – ਹਲਕਾ ਪੂਰਬੀ ਲੁਧਿਆਣਾ ਵਿੱਚ ਪੈਂਦੀ ਨਵੀ ਸਬਜੀ ਮੰਡੀ ਦੇ ਕਾਰੋਬਾਰੀਆ ਅਤੇ ਮੰਡੀ ਵਿੱਚ ਰੇਹੜੀ-ਫੜੀ ਲਗਾਉਣ ਵਾਲਿਆ ਨੂੰ ਕਈ ਤਰਾਂ੍ਹ ਦੀਆ ਪਰੇਸ਼ਾਨੀਆ ਆ ਰਹੀਆ ਹਨ।ਜਿਸ ਕਰਕੇ ਉਨਾਂ੍ਹ ਦੇ ਕਾਰੋਬਾਰ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।ਕਾਰੋਬਾਰੀਆ ਅਤੇ ਰੇਹੜੀ-ਫੜੀ ਲਗਾਉਣ ਵਾਲਿਆ ਦੀ ਮੰਗ ਹੈ ਕਿ ਉਨਾਂ੍ਹ ਨੂੰ ਪੇਸ਼ ਆ ਰਹੀਆ ਹੇਠ ਲਿਿਖਆ ਸੱਮਸਿਆਵਾ ਦਾ ਤੁਰੰਤ ਹੱਲ ਕੀਤਾ ਜਾਵੇ ਜੀ। 1. ਸਬਜੀ ਮੰਡੀ ਵਿੱਚ ਯੂਜਰ ਚਾਰਜਿਸ ਸ਼ੁਰੂ ਕੀਤਾ ਗਿਆ ਹੈ।ਜਿਹੜਾ ਕਿ ਕਾਂਗਰਸ ਸਰਕਾਰ ਵੱਲੋਂ ਸਤੰਬਰ-2021 ਤੋਂ ਲੈ ਕੇ 31 ਮਾਰਚ 2022 ਤੱਕ ਮਾਫ ਕੀਤਾ ਹੋਇਆ ਸੀ।ਉਨਾਂ੍ਹ ਦੀ ਮੰਗ ਹੈ ਕਿ ਇਹ ਸ਼ੁਰੂ ਕੀਤੇ ਗਏ ਯੂਜਰ ਚਾਰਜਿਸ ਮੁਆਫ ਕੀਤੇ ਜਾਣ। 2. ਸਬਜੀ ਮੰਡੀ ਵਿੱਚ ਹਰ ਸਾਲ ਲੱਖਾ ਰੁੱਪਏ ਦਾ ਟੈਕਸ ਦੇਣ ਦੇ ਬਾਵਜੂਦ ਸਫਾਈ ਦਾ ਕੋਈ ਪੱਕਾ ਪ੍ਰਬੰਧ ਨਹੀ ਹੈ।ਹਰ ਪਾਸੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ।ਜਿਸ ਨਾਲ ਬਰਸਾਤੀ ਅਤੇ ਗਰਮੀ ਦੇ ਮੋਸ਼ਮ ਵਿੱਚ ਬਿਮਾਰੀਆ ਫੈਲਦੀਆ ਹਨ।ਜੱਦੋ ਵੀ ਕਾਰੋਬਾਰੀ ਸਫਾਈ ਦੇ ਪ੍ਰਬੰਧਾ ਨੂੰ ਠੀਕ ਕਰਨ ਦੀ ਮੰਗ ਅਧਿਕਾਰੀਆ ਕੋਲ ਕਰਦੇ ਹਨ ਤਾਂ ਉਨਾਂ੍ਹ ਉੱਪਰ ਦਬਾਅ ਪਾਉਣ ਲਈ ਅਧਿਕਾਰੀਆ ਵੱਲੋਂ ਨਜ਼ਾਇਜ ਕੱਬਜਿਆ ਦੇ ਨਾਮ ਤੇ ਕਾਰਵਾਈ ਕਰਨ ਦੀ ਧਮਕੀ ਦਿੱਤੀ ਜਾਦੀ ਹੈ।ਸਬਜੀ ਮੰਡੀ ਵਿੱਚ ਹਰ ਸਾਲ ਲੱਖਾ ਰੁੱਪਏ ਦਾ ਟੈਕਸ ਦੇਣ ਦੇ ਬਾਵਜੂਦ ਕਈ ਕਾਰੋਬਾਰੀਆ ਨੂੰ ਇਥੋ ਹਟਾਉਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। 3. ਸਬਜੀ ਮੰਡੀ ਵਿੱਚ ਹਰ ਸਾਲ ਲੱਖਾ ਰੁੱਪਏ ਦਾ ਟੈਕਸ ਦੇਣ ਦੇ ਬਾਵਜੂਦ ਸਵੇਰ ਦੇ ਸਮੇਂ ਕਾਰੋਬਾਰੀਆ ਦੀਆ ਕਾਪੀਆ ਚੁੱਕ ਕੇ ਅਧਿਕਾਰੀਆ ਵੱਲੋਂ ਉਨਾਂ੍ਹ ਨੂੰ ਪਰੇਸ਼ਾਨ ਕੀਤਾ ਜਾਦਾ ਹੈ। 4. ਮੰਡੀ ਬੋਰਡ ਦੇ ਨਕਸ਼ੇ ਦੇ ਮੁਤਾਬਿਕ 03 ਨੰਬਰ ਗੇਟ ਦੇ ਨਾਲ ਲੱਗਦੀ ਜਮੀਨ ਤੇ ਰੇਹੜੀ-ਫੜੀ ਲਗਾਉਣ ਵਾਲਿਆ ਨੂੰ ਐਡਜਸਟ ਕਰਨ ਦੀ ਥਾਂ੍ਹ ਤੇ ਇਨਾਂ੍ਹ ਨੂੰ ਦਾਨਾ ਮੰਡੀ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। 5. ਸਬਜੀ ਮੰਡੀ ਵਿੱਚ ਨਜ਼ਾਇਜ ਪਾਰਕਿੰਗ ਅਤੇ ਸਰਕਾਰ ਵੱਲੋਂ ਮੰਨਜੂਰ ਸ਼ੂਦਾ ਰੇਟਾ ਤੋਂ ਵੱਧ ਪੈਸੇਆ ਦੀ ਹੋ ਰਹੀ ਨਜ਼ਾਇਜ ਵਸੂਲੀ ਨੂੰ ਰੋਕਣ ਲਈ ਸਾਰੇ ਮੇਨ ਐਟਰੀਗੇਟਾ ਤੇ ਬੈਰੀਅਰ ਲਗਾਕੇ ਟੋਲ ਪਲਾਜਾ ਦੀ ਤਰਜ ਤੇ ਪਾਰਕਿੰਗ ਦੀ ਕੰਪਿਊਟਰਾਈਜ਼ਡ ਪਰਚੀ ਕੱਟਣੀ ਚਾਹੀਦੀ ਹੈ।ਮੰਡੀ ਵਿੱਚ ਅਤੇ ਇਸ ਦੇ ਬਾਹਰ ਗੇਟਾ ਤੇ ਮੈਨੂਅਲ ਪਾਰਕਿੰਗ ਫੀਸ ਲੈਣ ਦੀ ਪੂਰੀ ਪਾਬੰਧੀ ਹੋਣੀ ਚਾਹੀਦੀ ਹੈ। 6. ਸਬਜੀ ਮੰਡੀ ਵਿੱਚ ਸਬਜੀਆ ਅਤੇ ਫਰੂਟ ਲੈ ਕੇ ਆਉਣ ਵਾਲੇ ਵਾਹਨਾ ਦੇ ਮਾਲਕਾ ਕੋਲੋ ਆੜਤ ਦੇ ਰੂਪ ਵਿੱਚ ਲਈ ਜਾਣ ਵਾਲੀ ਫੀਸ ਦੀ ਰਸ਼ੀਦ ਵੀ ਕੰਪਿਊਟਰਾਈਜ਼ਡ ਕੱਟਣੀ ਚਾਹੀਦੀ ਹੈ।ਤਾਂ ਕਿ ਮੈਨੁਅਲ ਲਈ ਜਾਣ ਵਾਲੀ ਆੜਤ ਫੀਸ ਵਿੱਚ ਹੋ ਰਹੇ ਘਪਲੇ ਨੂੰ ਰੋਕ ਕੇ ਸਰਕਾਰ ਨੂੰ ਹੋ ਰਹੇ ਵਿੱਤੀ ਨੁਕਸਾਨ ਨੂੰ ਰੋਕਿਆ ਜਾ ਸੱਕੇ।

About Author

Leave A Reply

WP2Social Auto Publish Powered By : XYZScripts.com