Friday, May 9

ਹਲਕਾ ਪੂਰਬੀ ਵਿੱਚ ਚੰਡੀਗੜ੍ਹ ਰੋਡ ਉੱਪਰ ਪੈਂਦੇ ਕੀਰਤੀ ਨਗਰ ਮੱੁਹਲੇ ਵਿੱਚ ਗਲਾਡਾ ਦੀ ਥਾਂ੍ਹ ਵਿੱਚ ਕੱਟੇ ਗਏ ਰਿਹਾਇਸ਼ੀ ਪਲਾਟਾ ਦੇ ਪਾਸ ਹੋਏ ਨਕਸ਼ੇ ਵਿੱਚ ਕੀਤੀ ਗਈ ਛੇੜ-ਛਾੜ ਦੀ ਨਿਰਪੱਛ ਜਾਂਚ ਕਰਵਾਉਣ ਸਬੰਧੀ

ਲੁਧਿਆਣਾ (ਸੰਜੇ ਮਿੰਕਾ)- ਉੱਪਰੋਕਤ ਵਿਸ਼ੇ ਦੇ ਸਬੰਧ ਵਿੱਚ ਦੱਸਿਆ ਜਾਦਾ ਹੈ ਕਿ ਹਲਕਾ ਪੂਰਬੀ ਵਿੱਚ ਚੰਡੀਗੜ੍ਹ ਰੋਡ ਉੱਪਰ ਕੀਤਰੀ ਨਗਰ ਮੁੱਹਲੇ ਵਿੱਚ ਗਲਾਡਾ ਵੱਲੋਂ ਸਾਲ-1975 ਵਿੱਚ (ਨਾਲ ਨੱਥੀ ਨਕਸੇ ਅਨੁਸਾਰ) ਰਿਹਾਇਸ਼ੀ ਪਲਾਟ ਕੱਟੇ ਗਏ ਸਨ।ਇਨਾਂ੍ਹ ਪਲਾਟਾ ਦੇ ਮਾਲਕਾ ਨੇ ਅੱਜ ਤੱਕ ਆਪਣੇ ਪਲਾਟਾ ਉੱਪਰ ਕਿਸੇ ਵੀ ਤਰਾਂ੍ਹ ਦੀ ਕੋਈ ਵੀ ਉਸਾਰੀ ਨਹੀ ਕੀਤੀ ਸੀ।ਇਨਾਂ੍ਹ ਪਲਾਟਾ ਦੇ ਮਾਲਕਾ ਨੂੰ ਫਾਇਦਾ ਪਹੁੰਚਾਉਣ ਲਈ ਗਲਾਡਾ ਦੇ ਅਧਿਕਾਰੀਆ ਨੇ ਆਪਣੇ ਅਧਿਕਾਰਾ ਦੀ ਦੂਰਵਰਤੋ ਕਰਦੇ ਹੋਏ ਸਾਲ-1975 ਵਾਲੇ ਪਾਸ ਹੋਏ ਨਕਸ਼ੇ ਨਾਲ ਛੇੜ-ਛਾੜ ਕਰਕੇ ਪੁਰਾਣਾ ਨਕਸ਼ਾ ਕੁੱਝ ਸਮੇਂ ਪਹਿਲਾ ਬਦਲ ਦਿੱਤਾ ਸੀ।ਇਨਾਂ੍ਹ ਅਧਿਕਾਰੀਆ ਨੇ ਇਨਾਂ੍ਹ ਪਲਾਟਾ ਦੇ ਅੱਗੇ ਚੰਡੀਗੜ੍ਹ ਰੋਡ ਮੇਨ ਤੋਂ ਲੱਗਭਗ 1100 ਵਰਗ ਗਜ ਗਲਾਡਾ ਦੀ ਥਾਂ੍ਹ (ਕੀਮਤ ਲੱਗਭਗ 22 ਕਰੌੜ ਰੁੱਪਏ) ਵਿੱਚ ਪਾਰਕਿੰਗ ਦੇ ਕੇ ਇਨਾਂ੍ਹ ਪਲਾਟਾ ਨੂੰ ਚੋਰਸ ਕਰਕੇ ਨਵਾਂ ਨਕਸ਼ਾ ਤਿਆਰ ਕਰ ਦਿੱਤਾ ਸੀ।ਪਲਾਟਾ ਦੇ ਅੱਗੇ ਪਾਰਕਿੰਗ ਦੇਣ ਅਤੇ ਪਲਾਟਾ ਦੇ ਸਾਇਜ ਬਦਲਣ ਨਾਲ ਪਲਾਟਾ ਦੀ ਕੀਮਤ ਵਿੱਚ ਲੱਗਭਗ 20 ਕਰੌੜ ਰੁੱਪਏ ਦਾ ਫਾਇਦਾ ਹੁੰਦਾ ਹੈ।ਪਰ ਅਧਿਕਾਰੀਆ ਦੀ ਇਸ ਮਿਲੀ ਭੁਗਤ ਨਾਲ ਗਲਾਡਾ ਦਾ ਲੱਗਭਗ 40 ਕਰੌੜ ਰੁੱਪਏ ਦਾ ਨੁਕਸਾਨ ਹੁੰਦਾ ਹੈ।ਇਸ ਸਬੰਧੀ ਪਹਿਲਾ ਵੀ ਕਈ ਵਾਰ ਗਲਾਡਾ ਦੇ ਅਧਿਕਾਰੀਆ ਨੂੰ ਸ਼ਿਕਾਇਤ ਕੀਤੀ ਗਈ ਸੀ।ਜਿਸ ਤੋਂ ਬਾਅਦ ਇਹ ਕੰਮ ਰੱੁਕ ਗਿਆ ਸੀ, ਪਰ ਹੁਣ ਸਰਕਾਰ ਬਦਲਣ ਤੋਂ ਬਾਅਦ ਛੇੜ-ਛਾੜ ਕਰਕੇ ਨਵੇਂ ਬਣਾਏ ਗਏ ਨਕਸ਼ੇ ਅਨੁਸਾਰ ਇਨਾਂ੍ਹ ਪਲਾਟਾ ਦੇ ਮਾਲਕਾ ਵੱਲੋਂ ਗਲਾਡਾ ਦੇ ਅਧਿਕਾਰੀਆ ਦੀ ਮਿਲੀ ਭੁਗਤ ਦੇ ਨਾਲ ਫਿਰ ਤੋਂ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜੋਕਿ ਲਗਾਤਾਰ ਪੂਰੀ ਤੇਜੀ ਨਾਲ ਚੱਲ ਰਿਹਾ ਹੈ।ਗਲਾਡਾ ਦੇ ਅਧਿਾਕਾਰੀਆ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ, ਪਰ ਉਸਾਰੀ ਦਾ ਕੰਮ ਰੋਕਣ ਲਈ ਕੋਈ ਕਾਰਵਾਈ ਨਹੀ ਹੋ ਰਹੀ।ਮੈ ਚਾਹੁੰਦਾ ਹਾਂ ਕਿ ਗਲਾਡਾ ਦੀ ਥਾਂ੍ਹ ਤੇ ਹੋ ਰਹੀ ਇਸ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਕਿਸੇ ਜਿੰਮੇਵਾਰ ਅਤੇ ਇਮਾਨਦਾਰ ਅਧਿਕਾਰੀ ਦੀ ਡਿਉਟੀ ਲਗਾਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਸਾਰੇ ਅਧਿਕਾਰੀਆ ਅਤੇ ਭੂ-ਮਾਫਿਆ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜੀ।

About Author

Leave A Reply

WP2Social Auto Publish Powered By : XYZScripts.com