Thursday, March 13

ਪੰਜਾਬ ਦੇ ਉਹ ਨੌਜਵਾਨ ਜ਼ੋ ਨਸਿ਼ਆਂ ਦੀ ਦਲਦਲ ਵਿੱਚ ਫਸੇ ਹੋਏ ਹਨ, ਨੂੰ ਮੁੱਖ ਧਾਰਾ ਵਿੱਚ ਲਿਆਉਣਾ ਸਾਡਾ ਮੁੱਖ ਮੰਤਵ : ਵਿਧਾਇਕ ਅਸ਼ੋਕ ਪਰਾਸ਼ਰ ਪੱਪੀ

  • ਪੰਜਾਬ ਕੋਟਨਿਸ ਐਕਯੂਪੰਕਚਰ ਹਸਪਤਾਲ ਵੱਲੋਂ ਕੀਤਾ ਗਿਆ ਕੰਮ ਸ਼ਲਾਘਾਯੋਗ : ਪੱਪੀ

ਲੁਧਿਆਣਾ, (ਸੰਜੇ ਮਿੰਕਾ)- ਓ.ਐਸ.ਟੀ ਸੈਂਟਰ ਸਿਵਲ ਹਸਪਤਾਲ ਲੁਧਿਆਣਾ ਵਿਖੇ ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ, ਸਲੇਮ ਟਾਬਰੀ ਅਤੇ ਆਈ.ਡੀ.ਯੂ (ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਸਪਾਂਸਰਡ) ਲਈ ਟੀਆਈ ਪ੍ਰੋਜੈਕਟ ਦੁਆਰਾ ਸਾਂਝੇ ਤੌਰ `ਤੇ ਇੱਕ ਕਮਿਊਨਿਟੀ ਈਵੈਂਟ (ਆਗਾਜ਼) ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੁਧਿਆਣਾ ਕੇਂਦਰੀ ਦੇ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ। ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਮੰਤਵ ਪੰਜਾਬ ਦੇ ਉੁਹ ਨੌਜਵਾਨ ਜ਼ੋ ਨਸਿ਼ਆਂ ਦੀ ਦਲਦਲ ਵਿੱਚ ਫਸੇ ਹੋਏ ਹਨ, ਨੂੰ ਮੁੱਖ ਧਾਰਾ ਵਿੱਚ ਲਿਆਉਣਾ ਸਾਡਾ ਮੁੱਖ ਮੰਤਵ ਹੈ ਅਤੇ ਉਨ੍ਹਾਂ ਨੂੰ ਨਸਿ਼ਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਮੈਂ ਕੁਝ ਸਮਾਂ ਪਹਿਲਾਂ ਸਿਵਲ ਹਸਪਤਾਲ ਆਇਆ ਸੀ, ਅੱਜ ਮੈਨੂੰ ਨਸ਼ਾ ਛੁਡਾਊ ਕੇਂਦਰ, ਓ.ਐੱਸ.ਟੀ. ਸੈਂਟਰ ਵਿਖੇ ਬੁਲਾਇਆ ਗਿਆ, ਜਿਸ ਲਈ ਮੈਂ ਰਿਣੀ ਰਹਾਂਗਾ ਕਿਉਂਕਿ ਇੱਥੇ ਨੌਜਵਾਨ ਪੀੜ੍ਹੀ ਲਈ ਡਾਕਟਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੋਟਨਿਸ ਐਕਯੂਪੰਕਚਰ ਹਸਪਤਾਲ ਵੱਲੋਂ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ ਪਰ ਪੰਜਾਬ ਨੂੰ ਬਚਾਉਣ ਲਈ ਸਾਡੀ `ਆਪ` ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਨ੍ਹਾਂ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ `ਚ ਵਾਪਸ ਲਿਆਉਣ ਲਈ ਮੇਰੀ ਜਿ਼ੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸਿ਼ਆਂ ਦੇ ਆਦੀ ਹੋਏ ਹਨ, ਉਨ੍ਹਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਦੀ ਮੁੜ ਵਸੇਬੇ ਲਈ ਨਿੱਜੀ ਤੌਰ `ਤੇ ਵੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹੇਗਾ। ਇਸ ਮੌਕੇ ਡਾ: ਅਮਰਜੀਤ ਕੌਰ ਐਸ.ਐਸ.ਓ., ਡਾ: ਹਰਿੰਦਰ ਸਿੰਘ ਏ.ਆਰ.ਟੀ. ਇੰਚਾਰਜ, ਡਾ: ਮ੍ਰਿਗੇਂਦਰ ਸ਼ਰਮਾ ਓ.ਐਸ.ਟੀ ਮੈਡੀਕਲ ਅਫ਼ਸਰ, ਡਾ: ਇੰਦਰਜੀਤ ਸਿੰਘ ਪ੍ਰੋਜੈਕਟ ਡਾਇਰੈਕਟਰ ਕੋਟਨੀਸ ਹਸਪਤਾਲ, ਉਪੇਂਦਰ ਸਿੰਘ ਟੀ.ਆਈ. ਮੈਨੇਜਰ, ਮੁਹੰਮਦ ਨੌਸ਼ਾਦ ਇੰਚਾਰਜ ਓ.ਐਸ.ਟੀ.  ਸੈਂਟਰ, ਸਿਵਲ ਹਸਪਤਾਲ ਵੀ ਮੌਜੂਦ ਸਨ। ਇਸ ਮੌਕੇ ਐਚ.ਆਰ.ਜੀ, ਜੋ ਕਿ ਓ.ਐਸ.ਟੀ. ਦਵਾਈ ਰਾਹੀਂ ਆਪਣਾ ਇਲਾਜ ਕਰਵਾ ਰਹੇ ਹਨ, ਵੱਲੋਂ ਭਾਸ਼ਣ ਮੁਕਾਬਲੇ, ਸੰਗੀਤ ਪ੍ਰੋਗਰਾਮ ਅਤੇ ਨੁੱਕੜ ਨਾਟਕ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਡਾ: ਇੰਦਰਜੀਤ ਸਿੰਘ ਨੇ ਪ੍ਰੋਜੈਕਟ ਬਾਰੇ ਪੂਰੀ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਐਚ.ਆਈ.ਵੀ.ਏਡਜ਼, ਹੈਪੇਟਾਈਟਸ, ਕਾਲਾ ਪੀਲੀਆ ਆਦਿ ਨਸ਼ਿਆਂ ਕਾਰਨ ਹੋਣ ਵਾਲੀਆਂ ਲਾਇਲਾਜ ਬਿਮਾਰੀਆਂ ਤੋਂ ਬਚਾਉਣ ਲਈ ਕੋਟਨਿਸ ਐਕੂਪੰਕਚਰ ਹਸਪਤਾਲ ਪੰਜਾਬ ਖਾਸ ਕਰਕੇ ਲੁਧਿਆਣਾ ਵਿਖੇ 2008 ਤੋਂ ਡਾਕਟਰ ਕੰਮ ਕਰ ਰਹੇ ਹਨ। ਜਿੱਥੋਂ ਤੱਕ ਸਾਨੂੰ ਐੱਚ.ਆਈ.ਵੀ. ਦੀ ਰੋਕਥਾਮ ਲਈ ਕਾਫੀ ਸਫਲਤਾ ਮਿਲੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਵਿੱਚ ਨਸ਼ੇ ਦਾ ਰੁਝਾਨ ਵਧਦਾ ਜਾ ਰਿਹਾ ਹੈ। ਡਾ: ਇੰਦਰਜੀਤ ਸਿੰਘ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਅਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਚਾਉਣ ਲਈ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਸ ਰੱਖਦੇ ਹਨ ਕਿ ਇਹ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੰਮ ਕਰੇਗੀ,  ਜਿਸ ਨਾਲ ਨਾ ਸਿਰਫ ਪੰਜਾਬ ਦਾ ਵਿਕਾਸ ਹੋਵੇਗਾ ਸਗੋਂ ਪੰਜਾਬ ਅਪਰਾਧ ਮੁਕਤ ਵੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਰੋਜ਼ਾਨਾ 1500 ਦੇ ਕਰੀਬ ਐਚਆਰਜੀ ਦਵਾਈਆਂ ਆਉਂਦੀਆਂ ਹਨ, ਜਿਨ੍ਹਾਂ ਨੂੰ ਮੁੜ ਕਮਰਸ਼ੀਅਲ ਕੰਮਾਂ ਵਿੱਚ ਲਾਉਣ ਲਈ ‘ਆਪ’ ਸਰਕਾਰ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ।  ਪ੍ਰੋਗਰਾਮ ਦੇ ਅੰਤ ਵਿੱਚ ਡਾ: ਮਨਜੀਤ ਕੌਰ, ਡਾ: ਇੰਦਰਜੀਤ ਸਿੰਘ, ਡਾ: ਹਰਿੰਦਰ ਸਿੰਘ ਨੇ ਸ੍ਰੀ ਅਸ਼ੋਕ ਪਰਾਸ਼ਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।  ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਦਮਨਪ੍ਰੀਤ ਸਿੰਘ, ਡਾ: ਸਵਿਤਾ, ਗੁਰਵਿੰਦਰ ਪਾਲ ਸਿੰਘ, ਅਜੇ ਪਾਲ ਸਿੰਘ, ਦਲਜੀਤ ਸਿੰਘ, ਹਰਦੀਪ ਕੌਰ, ਲੱਕੀ ਹਰਮਨਪ੍ਰੀਤ ਸਿੰਘ, ਮਨੀਸ਼ਾ, ਵੰਦਨਾ ਆਦਿ ਨੇ ਵਿਸ਼ੇਸ਼ ਤੌਰ `ਤੇ ਯੋਗਦਾਨ ਪਾਇਆ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਡਾ: ਕੋਟਨਿਸ ਐਕੂਪੰਕਚਰ ਹਸਪਤਾਲ ਅਤੇ ਓ.ਐਸ.ਟੀ ਸੈਂਟਰ ਲੁਧਿਆਣਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ।    
ਸਬੰਧਤ ਤਸਵੀਰਾਂ ਵੀ ਨਾਲ ਨੱਥੀ ਕਰ ਦਿੱਤੀਆਂ ਗਈਆਂ ਹਨ ।

About Author

Leave A Reply

WP2Social Auto Publish Powered By : XYZScripts.com