
ਲੁਧਿਆਣਾ (ਸੰਜੇ ਮਿੰਕਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖਿਆ ਦੇ ਮਾਮਲੇ ‘ਚ ਲਏ ਸਖਤ ਫੈਂਸਲੇ ਦੀ ਸ਼ਲਾਘਾ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮਹਿੰਗਾਈ ਦੇ ਦੌਰ ‘ਚ ਪਿਛਲੇ ਲੰਬੇ ਸਮੇਂ ਤੋਂ ਆਮ ਲੋਕਾਂ ‘ਤੇ ਕੁੱਝ ਨਿੱਜੀ ਸਕੂਲਾਂ ਵੱਲੋਂ ਵਿੱਤੀ ਬੋਝ ਪਾਇਆ ਜਾਂਦਾ ਰਿਹਾ ਹੈ, ਜਿਸ ਨੂੰ ਲੈ ਕੇ ਆਮ ਲੋਕਾਂ ‘ਚ ਨਿਰਾਸ਼ਾ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਸ ਸੀ, ਜਿਸ ਦੇ ਚੱਲਦਿਆਂ ਮੇਰੇ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਿੱਜੀ ਮੁਲਾਕਾਤ ਕਰਕੇ ਉਕਤ ਮੁੱਦਾ ਚੁੱਕਿਆ ਗਿਆ ਸੀ, ਜਿਸ ‘ਤੇ ਮਾਣਯੋਗ ਮੁੱਖ ਮੰਤਰੀ ਨੇ ਅੱਜ ਲੋਕ ਹਿੱਤ ‘ਚ ਫੈਂਸਲਾ ਲਿਆ ਹੈ। ਉਹਨਾ ਕਿਹਾ ਕਿ ਨਵੇੰ ਹੁਕਮਾਂ ਮੁਤਾਬਿਕ ਕੋਈ ਵੀ ਨਿੱਜੀ ਸਕੂਲ ਫੀਸਾਂ ‘ਚ ਵਾਧਾ ਨਹੀਂ ਕਰੇਗਾ ਤੇ ਨਾ ਹੀ ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਖ੍ਰੀਦਣ ‘ਤੇ ਪਾਬੰਦ ਹੋਵੇਗਾ, ਇਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਲੋਕ ਸਕੂਲਾਂ ਦੀ ਲੁੱਟ ਤੋਂ ਬਚੇ ਰਹਿਣਗੇ। ਵਿਧਾਇਕ ਸਿੱਧੂ ਨੇ ਅੰਤ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਹਿੱਤ ਜੋ ਵਾਅਦੇ ਕਰਕੇ ਸੱਤਾ ‘ਚ ਆਈ ਹੈ, ਉਹ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ।