- ਸਾਈਕਲ ਸਵਾਰ ਜਗਰਾਂਉ ਤੋਂ ਹੁਸੈਨੀਵਾਲਾ ਤੱਕ 100 ਕਿਲੋਮੀਟਰ ਦਾ ਸਫਰ ਤੈਅ ਕਰਨਗੇ
- ਸਾਈਕਲ ਰੈਲੀ ਨੂੰ ਬਲਬੀਰ ਸਿੰਘ ਸੀਂਚੇਵਾਲ, ਜ਼ੋਰਾਵਰ ਸਿੰਘ ਸੰਧੂ, ਆਈ.ਜੀ. ਲੁਧਿਆਣਾ ਰੇਂਜ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਜਗਰਾਉਂ (ਲੁਧਿਆਣਾ), (ਸੰਜੇ ਮਿੰਕਾ) – ਡਾ. ਪਾਟਿਲ ਕੇਤਨ ਬਾਲੀਰਾਮ, ਆਈ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੀ ਸੁਚੱਜੀ ਅਗਵਾਈ ਅਧੀਨ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਜਲੀ ਭੇਂਟ ਕਰਨ ਲਈ ਅੱਜ ਮਿਤੀ 22.03.2022 ਨੂੰ ਜਗਰਾਂਉ ਤੋਂ ਹੁਸੈਨੀਵਾਲਾ, ਜਿਲ੍ਹਾ ਫਿਰੋਜਪੁਰ ਤੱਕ 100 ਕਿਲੋਮੀਟਰ ਸਾਈਕਲ ਰੈਲੀ ਦਾ ਅਯੋਜਨ ਕੀਤਾ ਗਿਆ। ਇਸ ਸਾਈਕਲ ਰੈਲੀ ਵਿੱਚ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਭਤੀਜੇ ਸ੍ਰੀ ਜ਼ੋਰਾਵਰ ਸਿੰਘ ਸੰਧੂ, ਸ੍ਰੀ ਐਸ.ਪੀ.ਐਸ ਪਰਮਾਰ, ਆਈ.ਪੀ.ਐਸ, ਆਈ.ਜੀ.ਪੀ, ਲੁਧਿਆਣਾ ਰੇਂਜ, ਲੁਧਿਆਣਾ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਲੁਧਿਆਣਾ, ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਆਈ.ਏ.ਐਸ, ਡਿਪਟੀ ਕਮਿਸ਼ਨਰ, ਲੁਧਿਆਣਾ, ਡਾ. ਨਯਨ ਜੱਸਲ, ਏ.ਡੀ.ਸੀ, ਜਗਰਾਂਉ, ਸ੍ਰੀ ਵਿਕਾਸ ਹੀਰਾ, ਐਸ.ਡੀ.ਐਮ ਜਗਰਾਂਉ, ਸ੍ਰੀ ਗੁਰਦੀਪ ਸਿੰਘ, ਪੀ.ਪੀ.ਐਸ, ਸ੍ਰੀ ਪ੍ਰਿਥੀਪਾਲ ਸਿੰਘ, ਐਸ.ਪੀ ਹੈਡਕੁਆਟਰ, ਲੁਧਿ (ਦਿਹਾਤੀ), ਸ੍ਰੀਮਤੀ ਗੁਰਮੀਤ ਕੌਰ, ਪੀ.ਪੀ.ਐਸ, ਸ੍ਰੀਮਤੀ ਰੁਪਿੰਦਰ ਕੌਰ ਸਰਾਂ, ਪੀ.ਪੀ.ਐਸ ਡਾ. ਦੀਪਕ ਕਲਿਆਣੀ, ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਗਰਾਉਂ, ਸ੍ਰੀ ਰਜਿੰਦਰ ਜੈਨ ਅਤੇ ਸ੍ਰੀ ਬਲਵੀਰ ਸਿੰਘ ਗਿੱਲ ਫਾਇਨਾਂਸ, ਜਗਰਾਂਉ, ਪੰਜਾਬੀ ਗਾਇਕ ਰਾਜਵੀਰ ਜਵੰਧਾ ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮਾਨਯੋਗ ਸਖਸ਼ੀਅਤਾਂ ਅਤੇ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਂਚੇਵਾਲ ਵਾਲਿਆਂ ਵੱਲੋਂ ਪੰਡਾਲ ਵਿੱਚ ਹਾਜਰ ਨੌਜਵਾਨ ਵਿਦਿਆਰਥੀ ਅਤੇ ਵੱਖ-ਵੱਖ ਕਾਲਜਾਂ ਸਕੂਲਾਂ ਅਤੇ ਕਲੱਬਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਨਸ਼ਾ ਮੁਕਤ ਪ਼ੰਜਾਬ ਸਿਰਜਨ, ਨੌਜਵਾਨਾਂ ਨੂੰ ਸਾਈਕਲਿੰਗ, ਖੇਡਾਂ ਨਾਲ ਜੋੜਨਾਂ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਵਿਸ਼ੇਸ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮਾਨਯੋਗ ਆਈ.ਜੀ.ਪੀ, ਲੁਧਿਆਣਾ ਰੇਜ, ਲੁਧਿਆਣਾ ਵੱਲੋ ਆਪਣੇ ਸੰਬੋਧਨ ਵਿੱਚ ਸਾਈਕਲ ਰੈਲੀ ਵਿੱਚ ਭਾਗ ਲੈ ਰਹੇ ਨੌਜਵਾਨਾਂ ਨੂੰ ਸਾਈਕਲਿੰਗ ਕਰਦੇ ਸਮੇ ਸੜ੍ਹਕ ਤੇ ਸੁਰੱਖਿਅਤ ਚੱਲਣ ਲਈ ਦਿਸ਼ਾ-ਨਿਰਦੇਸ਼/ਸੁਝਾਅ ਦਿੱਤੇ ਗਏ। ਸਮਾਗਮ ਵਿੱਚ ਵਿਸ਼ੇਸ ਤੌਰ ‘ਤੇ ਪਹੁੰਚੇ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਅਤੇ ਸਨਮਾਨ ਯੋਗ ਸਖਸ਼ੀਅਤਾਂ ਨੂੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਾਈਕਲ ਰੈਲੀ ਨੂੰ ਪੁਲਿਸ ਲਾਈਨ, ਲੁਧਿਆਣਾ(ਦਿਹਾਤੀ) ਜਗਰਾਉ ਤੋਂ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸਨਮਾਨਯੋਗ ਸ਼ਖਸ਼ੀਅਤਾ ਵੱਲੋਂ ਸ਼ਮਾ-ਰੋਸ਼਼਼ਨ ਕਰਕੇ ਅਤੇ ਹਰੀ ਝੰਡੀ ਦੇ ਕੇ ਰੈਲੀ ਦਾ ਅਗਾਜ਼ ਕੀਤਾ ਗਿਆ। ਸਾਈਕਲ ਰੈਲੀ ਵਿੱਚ ਭਾਗ ਲੈ ਰਹੇ ਨੌਜਾਵਨਾਂ ਦੀ ਸਿਹਤ ਅਤੇ ਸੁਰੱਖਿਆ ਲਈ ਡਾਕਟਰੀ ਟੀਮਾਂ ਅਤੇ ਐਬੂਲੈਸ ਗੱਡੀਆਂ ਵੀ ਨਾਲ ਰਵਾਨਾ ਕੀਤੀਆਂ ਗਈਆਂ ਅਤੇ ਨੌਜਵਾਨਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਇੱਥੇ ਇਹ ਵੀ ਵਰਣਨਯੋਗ ਹੈ ਕਿ ਡਾਕਟਰ ਪਾਟਿਲ ਕੇਤਨ ਬਾਲੀਰਾਮ, ਆਈ.ਪੀ.ਐਸ ਜੀ ਵੱਲੋਂ ਆਪਣੀ ਦੇਖ-ਰੇਖ ਹੇਠ ਪਹਿਲਾਂ ਵੀ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਟਕੜ ਕਲਾਂ ਤੋਂ ਲੁਧਿਆਣਾ ਹੁੰਦੇ ਹੋਏ ਸ਼ਹੀਦੀ ਸਮਾਰਕ ਹੁਸੈਨੀਵਾਲ ਫਿਰੋਜਪੁਰ ਤੱਕ ਕਰੀਬ 200 ਕਿਲੋਮੀਟਰ ਤੱਕ ਸਾਈਕਲ ਰੈਲੀ ਅਤੇ ਆਸਫਵਾਲਾ ਜਿਲ੍ਹਾ ਫਾਜਿਲਕਾ ਤੋਂ ਜਲਾਲਾਬਾਦ, ਫਿਰੋਜਪੁਰ ਤੋਂ ਹੁੰਦੇ ਹੋਏ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੱਕ ਸੈਕੜੇ ਨੋਜਵਾਨਾਂ ਨਾਲ ਸਾਈਕਲ ਰੈਲੀਆਂ ਦਾ ਆਯੋਜਨ ਕੀਤਾ ਗਿਆ ਸੀ।