Saturday, May 10

ਹਿੰਦ ਪਾਕਿ ਸਾਂਝ ਵਧਾਉਣ ਲਈ ਦੋਵੇ ਦੇਸ਼ ਆਸਾਨ ਵੀਜ਼ਾ ਵਿਧੀ ਵਿਕਸਤ ਕਰਨ- ਫ਼ਖ਼ਰ ਜ਼ਮਾਂ

ਲਾਹੌਰ,(ਸੰਜੇ ਮਿੰਕਾ) – ਹਿੰਦ ਪਾਕਿ ਸਾਂਝ ਵਧਾਉਣ ਲਈ ਦੋਵੇ ਦੇਸ਼ ਆਸਾਨ ਵੀਜ਼ਾ ਵਿਧੀ ਵਿਕਸਤ ਕਰਨ। ਇਹ ਵਿਚਾਰ ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਮਾਂ  ਨੇ ਕਿਹਾ ਕਿ ਇਹ ਆਸਾਨ ਵੀਜ਼ਾ ਸਹੂਲਤਾਂ ਮਨਾਂ ਨੂੰ ਨੇੜੇ ਲਿਆਉਣ ਵਿੱਚ ਵੱਡਾ ਹਿੱਸਾ ਪਾਉਣਗੀਆਂ। ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਲਾਹੌਰ ਐਲਾਨਨਾਮਾ ਪੇਸ਼ ਕੀਤਾ ਗਿਆ ਜਿਸ ਵਿੱਚ ਬਾਰਡਰ ਤੇ ਪਹੁੰਚਣ ਸਾਰ 65 ਸਾਲ ਤੋਂ ਵਡੇਰੀ ਉਮਰ ਦੇ ਯੋਗ ਨਾਗਰਿਕਾਂ ਨੂੰ ਵੀਜ਼ਾ ਦੇਣਾ, ਪਾਕਿਸਤਾਨ ਵਾਲੇ ਪੰਜਾਬ ਵਿੱਚ ਪੰਜਾਬੀ ਨੂੰ ਪ੍ਰਾਇਮਰੀ ਪੱਧਰ ਤੋਂ ਲਾਗੂ ਕਰਨ, ਬਾਬਾ ਵਾਰਿਸ ਸ਼ਾਹ ਦਾ 300ਵਾਂ ਜਨਮ ਵਰ੍ਹਾ ਮਨਾਉਣ ਲਈ ਦੋਹਾਂ ਦੇਸ਼ਾਂ ਨੂੰ ਕੌਮੀ ਪੱਧਰ ਤੇ ਸ਼ਤਾਬਦੀ ਕਮੇਟੀਆਂ ਬਣਾਉਣ, ਗਾਇਕਾਂ, ਫਿਲਮਸਾਜ਼ਾਂ ,ਲੇਖਕਾਂ ਕਲਾਕਾਰਾਂ ਤੇ ਸਿੱਖਿਆ ਸ਼ਾਸਤਰੀਆਂ ਦਾ ਆਦਾਨ ਪ੍ਰਦਾਨ ਵਧਾਉਣ, ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦੱਖਣੀ ਏਸ਼ੀਆ ਦੇ ਪਾਏਦਾਰ ਅਮਨ ਦੀ ਸਲਾਮਤੀ ਲਈ ਵੀਜ਼ਾ ਪਰਮਿਟ ਸ਼ਰਤਾਂ ਆਸਾਨ ਕਰਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਖੁਲਦਿਲੀ ਵਿਖਾਉਣ ਦੇ ਨਾਲ ਨਾਲ ਪੁਸਤਕ ਸੱਭਿਆਚਾਰ ਵਿਕਸਤ ਕਰਨ ਲਈ ਲਾਇਬਰੇਰੀਆਂ ਦਾ ਜਾਲ ਫੈਲਾਉਣ ਤੇ ਵੀ ਜ਼ੋਰ ਦਿੱਤਾ। ਇਸ ਕਾਨਫਰੰਸ ਵਿੱਚ ਕੁਝ ਪ੍ਰਮੁੱਖ ਲੇਖਕਾਂ ਮਨਜੀਤ ਇੰਦਰਾ ਦੀ ਲਿਖੀ ਤਾਰਿਆਂ ਦਾ ਛੱਜ, ਸੁਰਿੰਦਰ ਦਾਊਮਾਜਰਾ ਦਾ ਨਾਵਲ ਨੇਤਰ, ਬਲਵੰਤ ਸਾਨੀਪੁਰ ਦੀ ਰਚਨਾ  ਜੱਟ ਮਕੈਨਿਕ, ਮਿੰਟੂ ਬਰਾੜ ਆਸਟਰੇਲੀਆ ਦੀ ਪੁਸਤਕ ਕੈਂਗਰੂਨਾਮਾ, ਡਾਃ ਤਰਸਪਾਲ ਕੌਰ ਦੀ ਕਾਵਿ ਪੁਸਤਕ  ਸ਼ਾਹ ਰਗ, ਸਤੀਸ਼ ਗੁਲਾਟੀ ਦੀ ਚੁੱਪ ਦੀਆਂ ਰਮਜ਼ਾਂ, ਮਹਿੰਦਰਪਾਲ ਸਿੰਘ ਧਾਲੀਵਾਲ ਦਾ ਨਾਵਲ ਸੋਫ਼ੀਆ ਵੀ ਪ੍ਰਧਾਨਗੀ ਮੰਡਲ ਨੇ ਲੋਕ ਅਰਪਨ ਕੀਤਾ। ਬਾਬਾ ਨਜਮੀ ਦੀ ਕਾਵਿ ਪੁਸਤਕ ਮੈਂ ਇਕਬਾਲ ਪੰਜਾਬੀ ਦਾ ਦੂਜਾ ਐਡੀਸ਼ਨ ਵੀ ਲੋਕ ਅਰਪਨ ਕੀਤਾ ਗਿਆ। ਇਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਡਾਃ ਦੀਪਕ ਮਨਮੋਹਨ ਸਿੰਘ ਪ੍ਰਧਾਨ ਵਿਸ਼ਵ ਪੰਜਾਬੀ ਕਾਂਗਰਸ ਇੰਡੀਆ ਇਕਾਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਗਲੀ ਕਾਨਫਰੰਸ ਭਾਰਤ ਚ ਕੀਤੀ ਜਾਵੇਗੀ ਜਿਸ ਵਾਸਤੇ ਹਰਿਆਣਾ ਪੰਜਾਬੀ ਅਕਾਡਮੀ ਤੇ ਨਾਮਧਾਰੀ ਦਰਬਾਰ ਭੈਣੀ ਸਾਹਿਬ ਨੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ਇਸ ਚਾਰ ਰੋਜ਼ਾ ਕਾਨਫਰੰਸ ਵਿੱਚ ਪੰਜਾਬੀ ਡੈਲੀਗੇਟਸ ਤੋਂ ਇਲਾਵਾ ਤਰਲੋਕਬੀਰ ਯੂ ਐੱਸ ਏ, ਤਾਹਿਰਾ ਸਰਾ, ਡਾਃ ਆਬਿਦ ਸ਼ੇਰਵਾਨੀ, ਅਮਜਦ ਇਸਲਾਮ ਅਮਜਦ, ਵੱਕਾਸ ਹੈਦਰ, ਭੁਪਿੰਦਰ ਸਿੰਘ ਲਵਲੀ ਪੰਜਾਬੀ ਲਹਿਰ, ਬਾਬਰ ਜਲੰਧਰੀ, ਅੰਜੁਮ ਗਿੱਲ, ਮਸੂਦ ਮੱਲ੍ਹੀ,  ਨਵੀਦ ਉਲ ਹਸਨ, ਇਰਫਆਨ ਉਲ ਹਸਨੀ,ਡਾਃ ਇਕਬਾਲ ਕੈਸਰ, ਜੁਬੈਰ ਅਹਿਮਦ, ਅੱਬਾਸ ਮਿਰਜ਼ਾ, ਡਾਃ ਕਲਿਆਣ ਸਿੰਘ ਕਲਿਆਣ,ਪੰਜਾਬੀ ਕਵਿੱਤਰੀ ਬੁਸ਼ਰਾ ਐਜ਼ਾਜ਼,ਭੁਲੇਖਾ ਦੇ ਮੁੱਖ ਸੰਪਾਦਕ ਮੁਦੱਸਰ ਬੱਟ,ਮੁਨੀਰ ਹੋਸ਼ਿਆਰਪੁਰੀ, ਨੂਰ ਉਲ ਐਨ ਸਾਦੀਆ, ਜਾਵੇਦ ਰਜ਼ਾ, ਡਾਃਨਬੀਲ ਸ਼ਾਦ, ਅਕਰਮ ਸ਼ੇਖ, ਅਨੀਸ ਅਹਿਮਦ,ਸਰਗੋਧਾ ਤੋਂ ਆਏ ਚਿੰਤਕ ਆਸਿਫ਼ ਖਾਨ,ਇਸਲਾਮਾਬਾਦ ਤੋਂ ਆਏ ਲੇਖਕ ਆਜ਼ਮ ਮਲਿਕ ਤੇ ਸ਼ੇਖੂਪੁਰਾ ਤੋਂ ਆਏ ਕਵੀ ਤੇ ਚਿਤਰਕਾਰ ਮੁਹੰਮਦ ਆਸਿਫ਼ ਰਜ਼ਾ, ਕਵਿੱਤਰੀ ਸਾਨੀਆ ਸ਼ੇਖ, ਬਿਲਾਲ ਬੇਲਾ, ਮੁਹੰਮਦ ਅੱਯਾਜ,ਫ਼ਿਲਮ ਨਾਚ ਡਾਇਰੈਕਟਰ ਪੰਨਾ ਜ਼ਰੀਨ, ਆਸ਼ਿਕ ਰਹੀਲ,ਅਫ਼ਜ਼ਲ ਸਾਹਿਰ ਨੇ ਵੀ ਸ਼ਮੂਲੀਅਤ ਕੀਤੀ। ਪੰਜਾਬ ਇੰਸਟੀ ਚਿਊਟ ਆਫ ਲੈਗੁਏਜ ਐਂਡ ਕਲਚਰ(ਪਿਲਾਕ) ਵੱਲੋਂ ਡਾਃ ਸੁਗਰਾ ਸੱਦਫ ਦੀ ਅਗਵਾਈ ਹੇਠ ਵਿਸ਼ਾਲ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ ਗਿਆ।

About Author

Leave A Reply

WP2Social Auto Publish Powered By : XYZScripts.com