ਲੁਧਿਆਣਾ (ਸੰਜੇ ਮਿੰਕਾ)- ਸ੍ਰੀ ਪਾਟਿਲ ਕੇਤਨ ਬਾਲੀਰਾਮ , ਆਈ.ਪੀ.ਐਸ , ਐਸ.ਐਸ.ਪੀ , ਲੁਧਿਆਣਾ ( ਦਿਹਾਤੀ ) ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਲੁਧਿਆਣਾ ਸ਼ਹਿਰ ਦੀ ਵਸਨੀਕ ਲੜਕੀ ਵੱਲੋਂ ਥਾਣਾ ਦਾਖਾ ਵਿਖੇ ਇਤਲਾਹ ਦਿੱਤੀ ਗਈ ਸੀ ਕਿ ਮਿਤੀ 09.02.2019 ਨੂੰ ਜਦੋਂ ਉਹ ਆਪਣੇ ਦੋਸਤ ਨਾਲ ਉਸਦੀ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਤੋਂ ਈਸੇਵਾਲ ਜਾ ਰਹੀ ਸੀ ਤਾਂ ਈਸੇਵਾਲ ਦੇ ਨਹਿਰ ਦੇ ਪੁਲ ਤੇ ਥੋੜਾ ਅੱਗੇ ਚੰਗਣਾ ਵਾਲੇ ਪਾਸੇ ( ) । ਮੋਟਰ ਸਾਈਕਲ ਤੇ ਸਵਾਰ 03 ਨੌਜਵਾਨਾਂ ਨੇ ਉਹਨਾਂ ਦਾ ਰਾਹ ਰੋਕ ਕੇ ਕਾਰ ਦੇ ਸ਼ੀਸ਼ੇ ਵਿੱਚ ਇੱਟ ਮਾਰ ਕੇ ਕਾਰ ਦਾ ਸਟੇਰਿੰਗ ਫੜ ਲਿਆ ਅਤੇ ਫੋਨ ਕਰਕੇ ਹੋਰ ਮੁੰਡੇ ਬੁਲਾ ਲਏ । ਜਿਹਨ੍ਹਾਂ ਵੱਲੋਂ ਪੀੜਤਾ ਨਾਲ ਗੈਂਗ੍ਰੇਪ ਕੀਤਾ ਗਿਆ ਸੀ , ਪੀੜਤਾ ਅਤੇ ਉਸ ਦੇ ਦੋਸਤ ਨੂੰ ਛੱਡਣ ਦੇ ਬਦਲੇ ਵਿੱਚ ਪੀੜਤਾ ਦੇ ਦੋਸਤ ਦੇ ਦੋਸਤ ਨੂੰ ਫੋਨ ਕਰਕੇ 01 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਸੀ।ਜਿਸ ਸਬੰਧੀ ਮੁਕੱਦਮਾ ਨੰਬਰ 17 ਮਿਤੀ 10.02.2019 ਅ / ਧ 376 – ਡੀ 342 / 384 / 364 – ਏ / 354 – ਬੀ / 379 – ਬੀ / 397 ਭ / ਦੰ , 6 – ਈ , ਆਈ.ਟੀ. ਐਕਟ ਥਾਣਾ ਦਾਖਾ ਦਰਜ ਰਜਿਸਟਰ ਕੀਤਾ ਗਿਆ।ਮੁਕੱਦਮੇ ਦੀ ਤਫਤੀਸ਼ ਸ੍ਰੀਮਤੀ ਹਰਕਮਲ ਕੌਰ , ਪੀ.ਪੀ.ਐਸ , ਡੀ.ਐਸ.ਪੀ , ਦਾਖਾ ਵੱਲੋ ਸ੍ਰੀਮਤੀ ਵੀ.ਨੀਰਜਾ , ਆਈ.ਪੀ.ਐਸ , ਏ.ਡੀ.ਜੀ.ਪੀ. ਐਨ.ਆਰ.ਆਈ ਵਿੰਗ , ਪੰਜਾਬ ਸੁਪਰਵਿਜਨ ਅਧੀਨ ਕੀਤੀ ਗਈ । ਉੱਕਤ ਮੁਕੱਦਮੇ ਸਬੰਧੀ ਫੋਰੈਂਸਿਕ ਤੌਰ ਪਰ ਲੋੜੀਂਦੇ ਸਬੂਤ ਇਕੱਠੇ ਕਰਕੇ 40 ਦਿਨਾਂ ਦੇ ਅੰਦਰ ਮਾਨਯੋਗ ਅਦਾਲਤ ਲੁਧਿਆਣਾ ਵਿੱਚ ਚਲਾਨ ਪੇਸ਼ ਕੀਤਾ ਗਿਆ । ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਪਹਿਲਾਂ ਵੀ ਰੇਪ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ , ਪਰ ਇਸ ਸਬੰਧੀ ਕਿਸੇ ਵੀ ਪੀੜਤ ਪੁਲਸ ਦੇ ਸਾਹਮਣੇ ਨਹੀਂ ਆਇਆ । ‘ . ‘ . ਮਿਤੀ 28-02-2022 ਨੂੰ ਮਾਨਯੋਗ ਅਦਾਲਤ ਸ੍ਰੀਮਤੀ ਰਸਮੀ ਸ਼ਰਮਾ ਵਧੀਕ ਸੈਸ਼ਨ ਜੱਜ , ਲੁਧਿਆਣਾ ਵੱਲੋਂ ਉੱਕਤ ਮੁਕੱਦਮੇ ਵਿੱਚ ਫੈਸਲਾ ਸੁਣਾਉਂਦੇ ਹੋਏ ਸਾਰੇ ( 06 ) ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।ਅੱਜ ਮਿਤੀ 04.03.2022 ਨੂੰ ਮਾਨਯੋਗ ਅਦਾਲਤ ਵੱਲੋਂ 05 ਦੋਸ਼ੀਆਂ ਨੂੰ ਮੌਤ ਤੱਕ ਉਮਰ ਕੈਦ ਅਤੇ ਹਰੇਕ ਦੋਸ਼ੀ ਨੂੰ 1,00,000 / – ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ : : ( 1 ) ਸਾਦਿਕ ਅਲੀ ਪੁੱਤਰ ਅਬਦੁੱਲਾ ਖਾਨ , ਰੇਹਮਪਾ ਦੇ ਵਸਨੀਕ , ਥਾਣਾ ਮੁਕੰਦਪੁਰ , ਐਸ.ਬੀ.ਐਸ ਨਗਰ । ( 2 ) ਜਗਰੂਪ ਸਿੰਘ ਪੁੱਤਰ ਜਸਪਾਲ ਸਿੰਘ , ਜਸਪਾਲ ਬਾਂਗੜ , ਜਿਲ੍ਹਾ ਲੁਧਿਆਣਾ । ( 3 ) ਸੁਰਮੂ ਪੁੱਤਰ ਰੋਸ਼ਨਦੀਨ , ਖਾਨਪੁਰ , ਜਿਲ੍ਹਾ ਲੁਧਿਆਣਾ । ( 4 ) ਸੈਦ ਅਲੀ ਪੁੱਤਰ ਈਸਾ ਅਲੀ , ਵਾਸੀ ਟਿੱਬਾ ਰੋਡ , ਲੁਧਿਆਣਾ । . ( 5 ) ਅਜੈ ਉਰਫ ਬ੍ਰਿਜ ਨੰਦਨ ਪੁੱਤਰ ਰਾਮ ਚੰਦ ਵਾਸੀ ਪਿੰਡ ਖਾਨਪੁਰ , ਜਿਲ੍ਹਾ ਲੁਧਿਆਣਾ । ਨਾਬਾਲਗ ਦੋਸ਼ੀ ਲਿਆਕਤ ਅਲੀ ਨੂੰ 20 ਸਾਲ ਕੈਦ ਅਤੇ 50,000 / – ਰੁਪਏ ਜੁਰਮਾਨੇ ਦੀ ਸਜਾ ਦਾ ਹੁਕਮ ਸੁਣਾਇਆ ਗਿਆ ਹੈ ।
Previous Articleਮਾਂ ਬੋਲੀ ਸਾਨੂੰ ਸਦੀਆਂ ਤੋਂ ਸੰਭਾਲੀ ਗਿਆਨ ਪੋਟਲੀ ਸੌਂਪਦੀ ਹੈ-ਗੁਰਭਜਨ ਗਿੱਲ