
- ਵਿਧਾਨਸਭਾ ਪੂਰਬੀ ’ ਚ ਕਰਵਾਏ ਵਿਕਾਸ ਦਾ ਰਿਪੋਰਟ ਕਾਰਡ ਵੇਖ ਪ੍ਰਿੰਯਕਾ ਗਾਂਧੀ ਨੇ ਵਿਧਾਇਕ ਸੰਜੈ ਤਲਵਾੜ ਦੀ ਪਿੱਠ ਤੇ ਦਿੱਤਾ ਥਾਪੜਾ
- ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿੱਖੇ ਨਤਮਸਤਕ ਹੋ ਗੁਰੂ ਰਵਿਦਾਸ ਨਾਮਲੇਵਾ ਸੰਗਤ ਨੂੰ ਦਿੱਤੀ ਆਗਮਨ ਪੂਰਬ ਦੀ ਵਧਾਈ
ਲੁਧਿਆਣਾ (ਸੰਜੇ ਮਿੰਕਾ)- ਵਿਧਾਨਸਭਾ ਪੂਰਬੀ ਤੋਂ ਵਿਧਾਇਕ ਸੰਜੈ ਤਲਵਾੜ ਦੇ ਪੱਖ ਵਿੱਚ ਰੋਡ ਸ਼ੋ ਕਰਨ ਪੰਹੁਚੀ ਕਾਂਗਰਸ ਦੀ ਰਾਾਸ਼ਟਰੀ ਜਨਰਲ ਸੱਕਤਰ ਪ੍ਰਿੰਯਕਾ ਗਾਂਧੀ ਨੇ ਸਥਾਨਕ ਲੋਕਾਂ ਨੂੰ ਤੋਣ ਮੈਦਾਨ ਵਿਚ ਸਿੱਖ ਧਰਮ ਦੀ ਆਨ – ਬਾਨ ਅਤੇ ਸ਼ਾਨ ਦੀ ਪਹਿਚਾਣ ਪਗੜਿਆਂ ਧਾਰਨ ਕਰ ਖੁਦ ਨੂੰ ਪੰਜਾਬੀਆਂ ਦਾ ਹਿਤੈਸ਼ੀ ਦੱਸਣ ਵਾਲੇ ਸਤਾ ਦੇ ਲਾਲਚੀ ਰਾਜਨਿਤੀ ਲੋਕਾਂ ਤੋਂ ਸੁਚੇਤ ਕਰਦੇ ਹੋਏ ਪੰਜਾਬ ਵਿੱਚ ਕਾਰਜ ਕਰ ਰਹੇ ਅਸਲੀ ਪੰਜਾਬੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖਮੰਤਰੀ ਬਣਾਉਣ ਦੀ ਅਪੀਲ ਕੀਤੀ । ਇਸ ਤੋਂ ਪਹਿਲਾਂ ਪ੍ਰਿੰਯਕਾ ਗਾਂਧੀ ਨੇ ਕਾਂਗਰਸ ਉਮੀਦਵਾਰ ਸੰਜੈ ਤਲਵਾੜ ਸਹਿਤ ਬਸਤੀ ਜੋਧੇਵਾਲ ਚੌਂਕ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿੱਖੇ ਨਤਮਸਤਕ ਹੋਕੇ ਅਸ਼ੀਰਵਾਦ ਲਿਆ ਤੇ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਨੂੰ ਆਗਮਨ ਪੂਰਬ ਦੀ ਵਧਾਈ ਦਿੱਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੁਦ ਨੂੰ ਪੰਜਾਬ ਦਾ ਹਿਤੈਸ਼ੀ ਦੱਸਣ ਤੇ ਕਟਾਕਸ਼ ਕਰਦੇ ਹੋਏ ਪ੍ਰਿੰਯਕਾ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੂਰਾ ਹੀ ਮਾਰਿਆਂ ਹੈ । ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਬਿੱਲਾਂ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਕਿਸਾਨ ਵਿਰੋਧੀ ਬਿੱਲਾਂ ਨੂੰ ਤਿਆਰ ਕੀਤਾ । ਅਕਾਲੀ ਦਲ ਨੇ ਉਸ ਦਾ ਸਮਰਥਨ ਕੀਤਾ ਅਤੇ ਅਪਣੇ ਆਪ ਨੂੰ ਪੰਜਾਬ ਅਤੇ ਪੰਜਾਬੀਅਤ ਦਾ ਹਿਤੈਸ਼ੀ ਦੱਸਣ ਵਾਲੇ ਕੇਜਰੀਵਾਲ ਨੇ ਉਕਤ ਕਾਨੂੰਨਾਂ ਦੇ ਪੱਖ ਵਿੱਚ ਦਿੱਲੀ ਵਿਧਾਨਸਭਾ ਵਿੱਚ ਪ੍ਰਸਤਾਵ ਪਾਰਿਤ ਕਰ ਉਸਨੂੰ ਨੋਟਿਫਾਇਡ ਕਰ ਦਿੱਤਾ । ਸਾਂਸਦ ਦੀਪੇਂਦਰ ਹੂਡਾ , ਸਾਂਸਦ ਰਵਨੀਤ ਬਿੱਟੂ ਅਤੇ ਕੈਬਿਨਟ ਮੰਤਰੀ ਭਾਰਤਚ ਭੂਸ਼ਨ ਆਸ਼ੂ ਨੇ ਵਿਧਾਨਸਭਾ ਪੂਰਬੀ ਵਿੱਚ ਵਿਧਾਇਕ ਸੰਜੈ ਤਲਵਾੜ ਵੱਲੋਂ ਪਿਛਲੇ ਪੰਜ ਸਾਲ ਵਿੱਚ ਕਰਵਾਏ ਵਿਕਾਸ ਦਾ ਹਵਾਲਾ ਦੇਕੇ ਕਾਂਗਰਸ ਲਈ ਵੋਟ ਮੰਗੇ । ਇਸ ਦੌਰਾਨ ਵਿਧਾਇਕ ਸੰਜੈ ਤਲਵਾੜ ਨੇ ਆਪਣੇ ਵੱਲੋਂ ਵਿਧਾਨਸਭਾ ਪੂਰਬੀ ਵਿੱਚ ਕਰਵਾਏ ਵਿਕਾਸ ਨੂੰ ਪ੍ਰਮਾਣਿਤ ਕਰਦੀ ਕਿਤਾਬ ਵੀ ਪ੍ਰਿੰਯਕਾ ਗਾਂਧੀ ਨੂੰ ਭੇਂਟ ਕੀਤੀ । ਪ੍ਰਿੰਯਕਾ ਗਾਂਧੀ ਨੇ ਵਿਕਾਸ ਨੂੰ ਦਰਸਾਉਦੀਂ ਕਿਤਾਬ ਵੇਖ ਸੰਜੈ ਤਲਵਾੜ ਦੀ ਪੀਠ ਤੇ ਥਾਪੜਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਵਿਕਾਸ ਦੀ ਤਸਵੀਰ ਪਹਿਲੀ ਵਾਰ ਵੇਖੀ ਹੈ ।