Wednesday, March 12

ਸਤਿਗੁਰੁ ਰਵਿਦਾਸ ਜੀ ਦੀ ਬਾਣੀ ਸਾਮਾਜਿਕ ਸਮਾਨਤਾ ਦਾ ਪ੍ਰਤੀਕ : ਸੰਜੈ ਤਲਵਾੜ

  • ਤਲਵਾੜ ਨੇ ਵੱਖ-ਵੱਖ ਵਾਰਡਾ ਵਿੱਚ ਪ੍ਰਚਾਰ ਕਰ ਅਪਣੇ ਵਿਧਾਇਕ ਕਾਰਜਕਾਲ ਵਿੱਚ ਹੋਏ ਵਿਕਾਸ ਦੀਆਂ ਗਿਣਾਈਆਂ  ਉਪਲਬਧੀਆਂ

ਲੁਧਿਆਣਾ (ਸੰਜੇ ਮਿੰਕਾ) –  ਵਿਧਾਨਸਭਾ ਪੂਰਬੀ ਵਲੋਂ ਕਾਂਗਰਸ ਉਮੀਦਵਾਰ ਸੰਜੈ ਤਲਵਾੜ ਨੇ  ਸਤਿਗੁਰੁ ਰਵਿਦਾਸ ਜੀ  ਦੇ ਆਗਮਨ ਦਿਹਾੜੇ ਤੇ ਬਸਤੀ ਜੋਧੇਵਾਲ ਚੌਂਕ ਸਥਿਤ ਗੁਰੂ ਰਵਿਦਾਸ ਮੰਦਿਰ ਅਤੇ ਨਿਊ ਸੁਭਾਸ਼ ਨਗਰ ਸਹਿਤ ਵਿਧਾਨਸਭਾ ਪੂਰਬੀ ’ ਚ ਇੱਕ ਦਰਜਨ ਤੋਂ ਵੱਧ ਥਾਵਾਂ ਤੇ ਆਯੋਜਿਤ ਸਮਾਗਮਾਂ ਵਿੱਚ ਨਤਮਸਤਕ ਹੋ ਕੇ ਹਾਜਰ ਜਨਸਮੂਹ ਨੂੰ ਸਤਿਗੁਰੁ ਜੀ  ਦੇ ਆਗਮਨ ਪੂਰਬ ਦੀ ਵਧਾਈ ਦਿੱਤੀ ।  ਤਲਵਾੜ ਨੇ ਗੁਰੁ ਜੀ ਦੀ ਬਾਣੀ ਨੂੰ ਸਾਮਾਜਿਕ ਸਮਾਨਤਾ ਦਾ ਪ੍ਰਤੀਕ ਦੱਸਦੇ ਹੋਏ ਉਨ੍ਹਾਂ ਵਲੋਂ ਦਿੱਤੀ ਸਿਖਿੱਆ ਤੇ ਅਮਲ ਕਰਦੇ ਹੋਏ ਨਿਰੋਏ ਸਮਾਜ ਦੀ ਸਿਰਜਣਾ ਤੇ ਜੋਰ ਦਿੱਤਾ। ਇਸ ਦੌਰਾਨ ਤਲਵਾੜ ਨੇ ਵਾਰਡ -10  ਦੇ ਭਗਵਾਨ ਨਗਰ,  ਵਾਰਡ – 14  ਦੇ ਨਿਊ ਕੰਪਨੀ ਬਾਗ ਵਿੱਖੇ ਡੋਰ – ਟੂ ਡੋਰ  ਕੀਤਾ ।  ਨਿਊ ਵਿਜੈ ਨਗਰ, ਕਰਤਾਰ ਨਗਰ ,  ਸੈਕਟਰ – 39,  ਨਿਊ ਮੋਤੀ ਨਗਰ ,  ਸੈਕਟਰ 39 ਏ ਵਿੱਚ ਦੋ ਵੱਖ – ਵੱਖ  ਜਨਸਭਾਵਾਾਂ ਨੂੰ ਸੰਬੋਧਿਤ ਕੀਤਾ ।  ਵਾਰਡ – 11  ਦੇ ਗੁਲਾਬੀ ਬਾਗ ਵਿੱਚ ਮੁਹਮੰਦ ਖੁਸ਼ਬੂੱਦੀਨ ਦੀ ਪ੍ਰਧਾਨਗੀ ਹੇਠ ਮੁਸਲਮਾਨ ਸਮਾਜ ਨੇ ਤਲਵਾੜ ਨੂੰ ਸਮਰਥਨ ਦਿੱਤਾ ।  ਡੋਰ – ਟੂ -ਡੋਰ ਪ੍ਰਚਾਰ  ਦੇ ਦੌਰਾਨ ਉਨ੍ਹਾਂ ਨੇ ਵਾਰਡ – 10 ਵਿੱਚ ਵਿਕਾਸ ਦੀ ਜਾਣਕਾਰੀ ਦਿੰਦੇ ਹੋਏ ਸੰਜੈ ਤਲਵਾੜ ਨੇ ਕਿਹਾ ਕਿ ਉਨ੍ਹਾਂ  ਦੇ  ਕਾਰਜਕਾਲ ਵਿੱਚ 17 ਕਰੋੜ, 80 ਲੱਖ, 15 ਹਜਾਰ ਅੱਤੇ 2 ਕਰੋੜ, 36 ਲੱਖ 58 ਹਜਾਰ  ਦੇ ਕਾਰਜ ਇਲਾਕਾ ਕੌਂਸਲਰ ਹਰਜਿੰਦਰ ਲਾਲੀ ਦੇ ਕੋਟੇ ਵਿਚੋਂ  ਹੋਇਆ  ਹੈ।  ਸੁਭਾਸ਼ ਨਗਰ ਸਥਿਤ ਸਰਕਾਰੀ ਸੀ . ਸੰੈਕਡਰੀ ਸਕੂਲ ਨੂੰ ਅਪਗੇ੍ਰਟ ਕਰਣ ਲਈ 30 ਲੱਖ 54 ਹਜਾਰ 392 ਰੂਪਏ ,  ਨਿਊ ਸੁਭਾਸ਼ ਨਗਰ ਮਿਡਲ ਸਕੂਲ  ਦੀ ਉਸਾਰੀ ਲਈ 5 ਲੱਖ 68 ਹਜਾਰ 542 ਰੂਪਏ ਅਤੇ ਨਿਊ ਸੁਭਾਸ਼ ਨਗਰ ਪ੍ਰਾਈਮਰੀ ਸਕੂਲ ਲਈ 2 ਕਰੋਡ, 79 ਲੱਖ 461 ਰੂਪਏ ਵਿਧਾਇਕ ਕੋਟੇ ਵਿਚੋਂ ਜਾਰੀ ਕੀਤੇ ।  ਲੜਕੀਆਂ ਨੂੰ ਸਾਇਕਲ ਵੀ ਭੇਂਟ ਕੀਤੇ  ।  ਇਸ ਵਾਰਡ ਵਿਚੋਂ ਚੰਗੇ ਨੰਬਰ ਲੈ ਕੇ ਬਾਹਰਵੀਂ ਜਮਾਤ ਵਿੱਚ ਪਾਸ ਹੋਈ ਵਿਦਿਆਰਥਣ ਨੂੰ ਪ੍ਰੋਤਸਾਹਿਤ ਕਰਣ ਲਈ ਸਕੂਟਰੀ ਇਨਾਮ  ਦੇ ਤੌਰ ਤੇ ਭੇਂਟ ਕੀਤੀ ਗਈ ।  ਇਸ ਮੌਕੇ ਤੋ ਕੌਂਸਲਰ ਹਰਜਿੰਦਰ ਲਾਲੀ , ਕੌਂਸਲਰ  ਕੁਲਦੀਪ ਜੰਡਾ ,  ਮੋਨੂੰ ਖਿੰਡਾ, ਐਸ. ਪੀ ਯਾਦਵ  ,  ਰਾਜਨ ਧਨੀ, ਕਿੱਕੀ ਮਲਹੌਤਰਾ ,  ਮੁਹਮੰਦ ਖੁਸ਼ਬੂੱਦੀਨ ,  ਕਿਰਨ ,  ਜੱਸੀ ,  ਕੋਮਲ ,  ਮਾਸਟਰ ਰਾਜਿੰਦਰ ਸਹਿਤ ਹੋਰ ਵੀ ਮੌਜੂਦ ਸਨ  ।  

About Author

Leave A Reply

WP2Social Auto Publish Powered By : XYZScripts.com