Thursday, March 13

ਮਹਿਲਾ ਕਾਂਗਰਸ ਪ੍ਰਧਾਨ ਸੋਢੀ ਨੇ ਕੀਤਾ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਲਈ ਚੋਣ ਪ੍ਰਚਾਰ

  • ਲੋਕਾਂ ਨੂੰ ਕੀਤੀ ਭਾਰਤ ਭੂਸ਼ਣ ਆਸ਼ੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ  
  • ਕਾਂਗਰਸ ਦੀ ਸਰਕਾਰ ਆਉਣ ਤੇ ਕੀਤਾ ਜਾਵੇਗਾ ਪੰਜਾਬ ਦਾ ਬਹੁਪੱਖੀ ਵਿਕਾਸ  

ਲੁਧਿਆਣਾ (ਸੰਜੇ ਮਿੰਕਾ,ਰਾਜੀਵ)  : ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਵੱਲੋਂ  ਪੰਜਾਬ ਵਿਚਲੀਆਂ ਔਰਤਾਂ ਨੂੰ ਲਾਮਬੰਦ ਕਰਦੇ ਹੋਏ ਅਤੇ ਕਾਂਗਰਸ ਦੀ ਸਰਕਾਰ ਲਿਆਉਣ ਦਾ ਸੱਦਾ ਦਿੰਦੇ ਹੋਏ  ਲਗਾਤਾਰ ਪੰਜਾਬ ਭਰ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ  । ਇਸੇ ਲੜੀ ਦੇ ਤਹਿਤ  ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਚੋਣ ਪ੍ਰਚਾਰ ਲਈ  ਮੈਡਮ ਬਲਬੀਰ ਰਾਣੀ ਸੋਢੀ ਅੱਜ ਲੁਧਿਆਣਾ ਵਿਖੇ  ਰਿਸ਼ੀ ਹੇਮਰਾਜ ਅਗਰਵਾਲ ਵੱਲੋਂ ਆਯੋਜਿਤ ਕੀਤੇ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਅਤੇ ਸੈਂਕੜਿਆਂ ਦੀ ਤਾਦਾਦ ਵਿੱਚ  ਇਕੱਠੀਆਂ ਹੋਈਆਂ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਔਰਤ ਨੂੰ ਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਹੋਣ ਦਾ ਮਾਣ ਦੇਣ ਵਾਲੀ ਕਾਂਗਰਸ ਸਰਕਾਰ  ਮੁੜ ਸੱਤਾ ਵਿੱਚ ਆਵੇਗੀ  । ਜਿਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਜਾਣਦੀਆਂ ਹਨ ਕਿ ਮਹਿਲਾਵਾਂ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਵੱਧ ਕੰਮ ਕਾਂਗਰਸ ਪਾਰਟੀ ਕਰ ਰਹੀ ਹੈ  । ਇਸ ਲਈ ਪੰਜਾਬ ਦੀਆਂ ਮਹਿਲਾਵਾਂ ਵੀਹ ਫਰਵਰੀ ਨੂੰ  ਪੰਜੇ ਦੇ ਉੱਤੇ ਮੋਹਰ ਲਗਾ ਕੇ  ਮੁੜ ਪੰਜਾਬੀ ਵਿੱਚ ਕਾਂਗਰਸੀ ਸਰਕਾਰ ਲੈ ਕੇ ਆਉਣਗੀਆਂ  ।  ਇਸ ਮੌਕੇ ਮਹਿਲਾ ਕਾਂਗਰਸ ਪ੍ਰਧਾਨ ਸੋਢੀ ਨੇ  ਮਹਿਲਾਵਾਂ ਨੂੰ  ਮੰਤਰੀ  ਭਾਰਤ ਭੂਸ਼ਣ ਆਸ਼ੂ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ  । ਦੱਸਣਾ ਬਣਦਾ ਹੈ ਕਿ ਮੈਡਮ ਸੋਢੀ ਇਸ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਸਨ ਅਤੇ ਇਸ ਮੌਕੇ ਪ੍ਰੋਗਰਾਮ ਵਿਚ ਹਾਜ਼ਰ  ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਾਂਗਰਸ ਪ੍ਰਧਾਨ   ਸੋਢੀ ਦਾ ਧੰਨਵਾਦ ਕਰਦੇ ਹੋਏ ਲੁਧਿਆਣਾ ਜ਼ਿਲ੍ਹੇ ਦੀਆਂ ਮਹਿਲਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ  । ਇਸ ਮੌਕੇ ਹਾਜ਼ਰ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਿਲਾਵਾਂ ਆਪਣੀ ਅਹਿਮ ਭੂਮਿਕਾ ਅਦਾ ਕਰਕੇ ਆਪਣੀ  ਮਰਜ਼ੀ ਦੀ ਸਰਕਾਰ ਬਣਾ ਸਕਦੀਆਂ ਹਨ  । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਆਉਣ ਤੇ ਉਨ੍ਹਾਂ ਵੱਲੋਂ ਮਹਿਲਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕੀਤਾ ਜਾਵੇਗਾ  ।  ਇਸ ਮੌਕੇ ਮਹਿਲਾ ਪ੍ਰਧਾਨ ਸੋਢੀ ਦੇ ਨਾਲ ਹੋਰਨਾਂ ਤੋਂ ਇਲਾਵਾ    ਡਿਸਟ੍ਰਿਕ ਪ੍ਰੈਜ਼ੀਡੈਂਟ ਮਨੀਸ਼ਾ ਕਪੂਰ ਵਾਈਸ ਪ੍ਰੈਜ਼ੀਡੈਂਟ ਲੀਨਾ ਟਪਾਰੀਆ  ,ਰਿਸ਼ੀ ਹੇਮਰਾਜ ਅਗਰਵਾਲ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ  ।

About Author

Leave A Reply

WP2Social Auto Publish Powered By : XYZScripts.com