Saturday, May 10

ਵਾਰਡ-2 ’ ਚ ਡੋਰ-ਟੂ-ਡੋਰ ਪ੍ਰਚਾਰ ਦੇ ਦੌਰਾਨ ਪਲਕਾਂ ਵਿਛਾ ਕੇ ਸਥਾਨਕ ਲੋਕਾਂ ਨੇ ਕੀਤਾ ਵਿਧਾਇਕ ਤਲਵਾੜ ਦਾ ਸਵਾਗਤ

  • ਪਿਛਲੇ ਦਿਨੀਂ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਧਰਮਿੰਦਰ ਚੋਪੜਾ ਅਤੇ ਸੀਮਾ ਚੋਪੜਾ ਨੇ ਦੀ ਕੀਤੀ ਘਰ ਵਾਪਸੀ
  •  ਤਲਵਾੜ ਨੇ ਵਾਰਡ -2 ’ ਚ 26 ਕਰੋੜ ਤੋਂ ਵੱਧ ਲਾਗਤ ਨਾਲ ਕਰਵਾਏ ਵਿਕਾਸ ਦੀ ਗਿਣਾਇਆਂ ਉਪਲਬਧੀਆਂ

ਲੁਧਿਆਣਾ (ਸੰਜੇ ਮਿੰਕਾ)-  ਵਿਧਾਨਸਭਾ ਪੂਰਬੀ ਤੋਂ ਕਾਂਗਰਸ ਉਮੀਦਵਾਰ ਅਤੇ ਵਿਧਾਇਕ ਸੰਜੈ ਤਲਵਾੜ ਨੇ ਵਾਰਡ-2 ਸਥਿਤ ਨਿਊ ਆਜ਼ਾਦ ਨਗਰ,  ਹਰਪ੍ਰੀਤ ਨਗਰ, ਪ੍ਰਤਾਪ ਨਗਰ ਸਹਿਤ ਹੋਰ ਗਲੀ ਮੁਹੱਲਿਆਂ ਵਿੱਚ ਕੀਤੇ ਡੋਰ-2-ਡੋਰ ਪ੍ਰਚਾਰ ਦੇ ਦੌਰਾਨ ਇਲਾਕਾ ਨਿਵਾਸੀਆਂ ਨੇ ਪਲਕਾਂ ਵਿਛਾ ਕੇ ਸਵਾਗਤ ਕੀਤਾ । ਇਸ ਦੌਰਾਨ ਪਿਛਲੇ ਦਿਨੀਂ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜਿਲ੍ਹਾ ਕਾਂਗਰਸ ਦੇ ਜਨਰਲ ਸੱਕਤਰ ਧਰਮਿੰਦਰ ਚੋਪੜਾ ਅਤੇ ਮਹਿਲਾ ਕਾਂਗਰਸ ਨੇਤਰੀ ਸੀਮਾ ਚੋਪੜਾ ਨੇ ਘਰ ਵਾਪਸੀ ਕਰ ਤਲਵਾੜ ਦੇ ਮੋਢੇ ਨਾਲਂ ਮੋਢਾ ਮਿਲਾਕੇ ਚੋਣ ਪ੍ਰਚਾਰ ਵਿੱਚ ਸਹਿਯੋਗ ਕੀਤਾ ।  ਧਰਮਿੰਦਰ ਚੋਪੜਾ ਅਤੇ ਸੀਮਾ ਚੋਪੜਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਾਂਗਰਸੀ ਸਨ, ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ। ਸੰਜੈ ਤਲਵਾੜ ਨੇ ਆਪਣੇ ਵਿਧਾਇਕ ਕਾਰਜਕਾਲ ਵਿੱਚ ਬਿਨ੍ਹਾਂ ਰਾਜਨਿਤਿਕ ਭੇਦਭਾਵ ਤੋਂ ਕਰਵਾਏ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਧਾਇਕ ਕਾਰਜਕਾਲ ਵਿੱਚ ਪਿਛਲੇ ਪੰਜ ਸਾਲ ਵਿੱਚ ਇਕੱਲੇ ਵਾਰਡ-2 ਵਿੱਚ ਹੀ 26 ਕਰੋੜ, 19 ਲੱਖ, 62 ਹਜਾਰ, 638 ਕਰੋੜ ਰੁਪਏ ਰਾਸ਼ੀ ਦੀ ਲਾਗਤ ਨਾਲਂ ਸ਼ੁੱਧ ਪਾਣੀ ਦੀ ਸਪਲਾਈ ਲਈ ਨਵੇਂ ਟਿਊਬਵੈਲਾਂ ਦੀ ਵਿਵਸਥਾ , ਸੀਵਰੇਜ ਪਾਇਪ ਲਾਈਨ ਵਿਛਾਉਣ, ਸਟਰੀਟ ਲਾਇਟਸ ਵਿਵਸਥਾ, ਗਲੀਆਂ ਅਤੇ ਸੜਕਾਂ ਦੀ ਉਸਾਰੀ ਸਹਿਤ ਸਿੱਖਿਆ ਦੇ ਪੱਧਰ ਨੂੰ ਸੁਧਾਰਣ ਲਈ ਫਾਮੜਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਬਣਾਉਣ ਲਈ 52 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ । ਇਸਦੇ ਇਲਾਵਾ ਤਲਵਾੜ ਨੇ ਵਾਰਡ-14 ਵਿੱਚ ਮਿੰਟਿਗ, ਵਾਰਡ- 6 ਦੇ ਕੈਲਾਸ਼ ਨਗਰ ਵਿੱਖੇ ਜਨਸਭਾ ਕਰਕੇ ਡੋਰ-ਟੂ-ਡੋਰ ਪ੍ਰਚਾਰ, ਵਾਰਡ-12 ਵਿੱਖੇ ਕਰਮਸਰ ਕਲੋਨੀ ਵਿੱਖੇ ਮਿਟਿੰਗ,  ਚੰਡੀਗੜ ਰੋਡ  ਦੇ ਆਲੇ-ਦੁਆਲੇ ਦੇ ਹਲਕਿਆਂ ਵਿੱਚ ਜਨਸੰਪਰਕ ਕਰਕੇ ਵੋਟ ਮੰਗੇ ।  ਇਸ ਮੌਕੇ ਤੇ ਕੋਸਲਰ ਕੁਲਦੀਪ ਜੰਡਾ , ਕੋਸਲਰ ਨਰੇਸ਼ ਉੱਪਲ, ਵਾਰਡ-2 ਦੇ ਇੰਚਾਰਜ ਵਿਜੈ ਕਲਸੀ, ਕਾਂਗਰਸ ਮੀਤ ਪ੍ਰਧਾਨ ਵਿਪਨ ਵਿਨਾਇਕ, ਵਾਰਡ-6 ਦੇ ਇੰਚਾਰਜ ਜਗਦੀਸ਼ ਲਾਲ ਦੀਸ਼ਾ, ਹਰਜਿੰਦਰ ਸਿੰਘ ਮਹਿਮੀ, ਨਿਤਿਨ ਦੀਵਾਨ, ਮੋਹਣ ਸ਼ਿਆਮ ਸ਼ਰਮਾ, ਨਟਵਰ ਸ਼ਰਮਾ , ਡਾ. ਵਿਕਰਮ ਰਾਣਾ ਬੱਬਲੂ, ਨਰੇਸ਼ ਸ਼ਰਮਾ, ਜਗਦੀਪ ਜੱਗੀ, ਗਗਨ ਸੰਧੂ ,ਵਿੱਕੀ ਸੰਧੂ , ਸਤੀਸ਼ ਛਾਬੜਾ, ਬਲਜਿੰਦਰ ਸੰਧੂ, ਰੇਖਾ ਚੰਦੇਲ, ਪੂਜਾ ਅਰੋੜਾ, ਨਿਸ਼ਾ ਸ਼ਰਮਾ, ਦਿਵਾਕਰ ਸੰਧੀਰ ਸ਼ਿਵੀ, ਜਰਨੈਲ ਸਿੰਘ, ਅਸ਼ੋਕ ਸ਼ਰਮਾ, ਵਿਸ਼ਾਲ ਭਾਰਦੁਆਜ, ਹਰਮਿੰਦਰ ਬੰਟੀ , ਨੀਟੂ ਸੈਣੀ, ਵਿਸ਼ਾਲ ਸ਼ਰਮਾ, ਰਵੀ ਬਾਬਾ, ਨਵੀਨ ਸ਼ਰਮਾ, ਦਲੀਪ ਕੁਮਾਰ, ਦਲੀਪ ਗੁਜਰਾਤੀ, ਬਾਵਾ ਢੰਡਾ, ਗੁਰਪਾਲ ਭਟੋਏ, ਪ੍ਰਿੰਸ ਸਚਦੇਵਾ, ਪ੍ਰਿੰਸ ਵਰਮਾ, ਸੁਮਿਤ ਸ਼ਰਮਾ, ਅਮਿਤ ਲੂਥਰਾ, ਮੱਖਨ ਸਿੰਘ, ਅਵਤਾਰ ਮਾਹੀ, ਓਮ ਪ੍ਰਕਾਸ਼ ਪ੍ਰਧਾਨ, ਅਮਿਤ ਰੰਧਾਵਾ, ਗੁਲਸ਼ਨ ਚੁੰਬਰ, ਅੱਬਦੁਲ ਮਨਨ, ਤਮੰਨਾ ਅੰਸਾਰੀ, ਮੁਹੰਮਦ ਸਫੀਦ, ਮੁਹੰਮਦ ਰਹਿਮਾਨ, ਸ਼ੁਭਨ ਅਲੀ, ਮੁਹੰਮਦ  ਫਿਰੋਜ ਅਤੇ ਹਰਪ੍ਰੀਤ ਫਾਮੜਾ, ਜੇ . ਪੀ ਯਾਦਵ  ਸਹਿਤ ਹੋਰ ਵੀ ਮੌਜੂਦ ਰਹੇ ।

About Author

Leave A Reply

WP2Social Auto Publish Powered By : XYZScripts.com