
- ਸਾਨੂੰ ਲੋੜਵੰਦਾਂ ਤੇ ਬਜ਼ੁਰਗਾਂ ਦੀ ਮਦਦ ਕਰਨ ਲਈ ਕਰਨੇ ਚਾਹੀਦੇ ਹਨ ਉਪਰਾਲੇ: ਕਰਨੈਲ ਸਿੰਘ
ਲੁਧਿਆਣਾ (ਸੰਜੇ ਮਿੰਕਾ)-ਲੁਧਿਆਣਾ `ਚ ਏਸੀਪੀ ਕਰਨੈਲ ਸਿੰਘ ਸਭ ਦੇ ਪਿਆਰੇ ਅਫ਼ਸਰ ਬਣ ਚੁੱਕੇ ਹਨ। ਕਰਨੈਲ ਸਿੰਘ ਵਲੋਂ ਜਿਥੇ ਲੋਕਾਂ ਨੂੰ ਟ੍ਰੈਫਿ਼ਕ ਨਿਯਮਾਂ ਸਬੰਧੀ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਹੈ ਉਥੇ ਹੀ ਲੋੜਵੰਦਾਂ ਦੀ ਮਦਦ ਲਈ ਕਰਨੈਲ ਸਿੰਘ ਆਪਣਾ ਇੱਕ ਵੱਖਰਾ ਹੀ ਯੋਗਦਾਨ ਪਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਰਨੈਲ ਸਿੰਘ ਨੇ ਸੜਕ ਤੇ ਜਾ ਰਹੇ ਬਜ਼ੁਰਗ ਲੋੜਵੰਦ ਵਿਅਕਤੀ ਦੀ ਮਦਦ ਲਈ ਆਏ, ਜਿੰਨਾਂ ਨੇ ਉਨ੍ਹਾਂ ਨੂੰ ਨਕਦ ਰਾਸ਼ੀ ਤਾਂ ਦਿੱਤੀ ਹੀ ਉਸ ਨੂੰ ਸਹੀ ਸਲਾਮਤ ਆਟੋ ਵਿਚ ਬਿਠਾ ਕੇ ਘਰ ਵੀ ਪਹੁੰਚਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਏਸੀਪੀ ਕਰਨੈਲ ਸਿੰਘ ਨੇ ਦਸਿਆ ਕਿ ਇਹ ਸਿੱਖਿਆ ਉਨ੍ਹਾਂ ਦੇ ਪਿਤਾ ਸਵ. ਸਰਦਾਰ ਪ੍ਰਕਾਸ਼ ਸਿੰਘ ਘੌੜੀਆਂ ਵਾਲਿਆਂ ਤੋਂ ਮਿਲੀ ਹੈ, ਜਿਨ੍ਹਾਂ ਵਲੋਂ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਮੂਹਰਲੀ ਕਤਾਰਾਂ ਵਿਚ ਰਹਿ ਕੇ ਸੇਵਾਵਾਂ ਕੀਤੀਆਂ ਗਈਆਂ ਹਨ। ਇਸ ਲਈ ਉਹ ਹਮੇਸ਼ਾ ਹੀ ਲੋੜਵੰਦਾ ਦੀ ਮਦਦ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਅੱਜ ਵੇਖਿਆ ਕਿ ਇੱਕ ਬਜ਼ੁਰਗ ਸਰਕਾਰ ਸ਼ੇਰ ਸਿੰਘ ਜੋਕਿ ਚੱਲਣ ਫਿ਼ਰਨ ਤੋਂ ਅਸਮਰਥ ਸਨ, ਜਿੰਨਾਂ ਕੋਲ ਘਰ ਜਾਣ ਦੇ ਵੀ ਪੈਸੇ ਨਹੀਂ ਸਨ। ਜਦੋਂ ਉਹ ਉਨ੍ਹਾਂ ਨੂੰ ਮਿਲੇ ਤਾਂ ਇੱਕ ਆਪਣਾਪਨ ਮਹਿਸੂਸ ਹੋਇਆ ਤਾਂ ਉਨ੍ਹਾਂ ਨੇ ਆਪਣੇ ਨਿੱਜੀ ਖਰਚੇ ਤੋਂ ਉਨ੍ਹਾਂ ਲਈ ਕੁੱਝ ਨਕਦੀ ਤੇ ਉਨ੍ਹਾਂ ਦੇ ਘਰ ਅਰਜਨ ਦੇਵ ਨਗਰ ਲੁਧਿਆਣਾ ਭੇਜਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਾਨੂੰ ਰੋਡ ਤੇ ਕੋਈ ਵੀ ਲੋੜਵੰਦ ਵਿਅਕਤੀ ਮਿਲਦਾ ਹੈ ਉਸ ਦੀ ਹਮੇਸ਼ਾ ਹੀ ਮਦਦ ਕਰਨੀ ਚਾਹੀਦਾ ਹੈ। ਇਸ ਸਬੰਧ ਵਿਚ ਸਾਨੂੰ ਹੋਰਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਤਾਂਕਿ ਵੱਧ ਤੋਂ ਵੱਧ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ। ਕਿਉਂਕਿ ਕਿਸੇ ਦੀ ਮਦਦ ਨਾਲ ਕੋਈ ਵੀ ਵਿਅਕਤੀ ਘੱਟਦਾ ਨਹੀਂ ਬਲਕਿ ਹੋਰ ਜਿ਼ਆਦਾ ਦੁਆਵਾਂ ਨਾਲ ਅੱਗੇ ਵੱਧਦਾ ਹੈ।