Saturday, May 10

ਹਲਕਾ ਪੂਰਬੀ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਐਲਾਨੇ ਗਏ ਉਮੀਦਵਾਰ ਮਨੋਜ ਕੁਮਾਰ ਟਿੰਕੂ ਅਤੇ ਜਗਦੀਸ਼ ਕੁਮਾਰ ਰਿੰਕੂ ਨੇ ਆਪਣੇ ਸਾਥੀਆ ਸਮੇਤ ਕਾਂਗਰਸ ਪਾਰਟੀ ਵਿੱਚ ਉਮੀਦਵਾਰ ਸੰਜੀਵ ਤਲਵਾੜ ਸੰਜੇ ਦੀ ਰਹਿਨੁਮਾਈ ਹੇਠ ਸ਼ਾਮਲ ਹੋਣ ਦਾ ਕੀਤਾ ਐਲਾਨ

ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਦੂਸਰੀ ਵਾਰ ਬਣੇ ਉਮੀਦਵਾਰ ਸੰਜੀਵ ਤਲਵਾੜ ਸੰਜੇ ਜੀ ਦੀ ਚੌਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਿਲਆ ਜੱਦੋ ਹਲਕਾ ਪੂਰਬੀ ਦੇ ਵਾਰਡ ਨੰ-14 ਵਿੱਚ ਮੀਟਿੰਗ ਦੌਰਾਨ ਅਕਾਲੀ ਦੱਲ ਬਾਦਲ ਦੇ ਅਹੁਦੇਦਾਰਾ ਐਸ.ਪੀ. ਯਾਦਵ, ਸੁਰਜੀਤ ਸਿੰਘ ਮੰਗਾ, ਭਗਵਾਨ ਮਾਸ਼ਟਰ, ਤੇਜਪਾਲ ਸੇਤੀਆ, ਬਲਰਾਮ ਯਾਦਵ, ਅਰਜੁਨ ਪ੍ਰਸਾਦ, ਵਰੂਨ ਕੁਮਾਰ ਪ੍ਰਿਸ, ਲੱਵਪ੍ਰੀਤ ਸਿੰਘ, ਸੋਹਣਦੀਪ ਸਿੰਘ ਹੈਪੀ, ਟਿੰਕੂ ਭਾਟਿਆ, ਗੁਰਪ੍ਰੀਤ ਸਿੰਘ ਘਈ, ਸੋਨੂੰ ਟੰਡਨ, ਜਤਿੰਦਰ ਸਿੰਘ, ਅੰਗਦ ਕੁਮਾਰ, ਵਰੂਨ ਪ੍ਰਜਾਪਤੀ, ਡਾ. ਵਿਧਾਨ ਚੰਦ, ਧੀਰਜ ਮਿਸ਼ਰਾ, ਦੀਪਕ ਮਿਸ਼ਰਾ, ਹਰਜਿੰਦਰ ਸਿੰਘ, ਰਾਜੂ ਸ਼ੁਕਲਾ, ਨਰੇਸ਼ ਅਮਿਤ ਘਈ, ਮੋਹਿਤ ਪ੍ਰੀਤਮ, ਮਨੂੰ ਸ਼ਰਮਾ, ਨਿਰਮਲ ਨਿਿਤਨ, ਅਸ਼ਵਨੀ ਸਾਹਿਲ, ਬ੍ਰਿਜੇਸ਼ ਪੰਡਿਤ ਅਤੇ ਸਤੀਸ਼ ਸ਼ਰਮਾਂ ਨੇ ਆਪਣੇ ਸਾਥੀਆ ਸਮੇਤ ਕਾਂਗਰਸ ਪਾਰਟੀ ਵਿੱਚ ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਦੂਸਰੀ ਵਾਰ ਬਣੇ ਉਮੀਦਵਾਰ ਸੰਜੀਵ ਤਲਵਾੜ ਸੰਜੇ ਦੀ ਰਹਿਨੁਮਾਈ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਇਨਾਂ੍ਹ ਸਾਰੇ ਅਹੁੰਦੇਦਾਰਾ ਵੱਲੋਂ ਅਕਾਲੀ ਦੱਲ ਬਾਦਲ ਨੂੰ ਅਲਵਿਦਾ ਕਹਿਣ ਨਾਲ ਅਕਾਲੀ ਦੱਲ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਅਤੇ ਅਕਾਲੀ ਦੱਲ ਦੇ ਉਮੀਦਵਾਰ ਦੀ ਸਥਿਤੀ ਵਿੱਚ ਕਾਫੀ ਗਿਰਾਵਟ ਆਈ ਹੈ।ਆਉਣ ਵਾਲੇ ਕੁੱਝ ਦਿਨਾਂ੍ਹ ਦੇ ਵਿੱਚ ਅਕਾਲੀ ਦੱਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਹੋਰ ਕਈ ਵੱਡੇ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ।ਇਸ ਤੋਂ ਇਲਾਵਾ ਵਾਰਡ ਨੰ-17 ਦੀ ਐਮ.ਆਈ.ਜੀ. ਕਲੋਨੀ ਵਿੱਚ ਮੀਟਿੰਗ ਦੌਰਾਨ ਹਲਕਾ ਪੂਰਬੀ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਐਲਾਨੇ ਗਏ ਉਮੀਦਵਾਰ ਮਨੋਜ ਕੁਮਾਰ ਟਿੰਕੂ ਅਤੇ ਜਗਦੀਸ਼ ਕੁਮਾਰ ਰਿੰਕੂ ਨੇ ਆਪਣੇ ਸਾਥੀਆ ਸਮੇਤ ਕਾਂਗਰਸ ਪਾਰਟੀ ਵਿੱਚ ਉਮੀਦਵਾਰ ਸੰਜੀਵ ਤਲਵਾੜ ਸੰਜੇ ਦੀ ਰਹਿਨੁਮਾਈ ਹੇਠ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਅੱਜ ਹਲਕਾ ਪੂਰਬੀ ਵਿੱਚ ਪੈਂਦੇ ਵਾਰਡ ਨੰ-03, ਵਾਰਡ ਨੰ-09, ਵਾਰਡ ਨੰ-11, ਵਾਰਡ ਨੰ-14, ਵਾਰਡ ਨੰ-16 ਵਿੱਚ ਪੈਂਦੇ ਵੱਖ-ਵੱਖ ਮੁੱਹਲਿਆ ਵਿੱਚ ਮੀਟਿੰਗਾ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਲੋਕਾਂ ਵੱਲੋਂ ਭਾਰੀ ਸਮਰਥਣ ਦਿੱਤਾ ਗਿਆ।ਇਸ ਮੌਕੇ ਤੇ ਕੌਂਸਲਰ ਪੱਲਵੀ ਵਿਨਾਇਕ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਉਮੇਸ਼ ਸ਼ਰਮਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਵਿਪਨ ਵਿਨਾਇਕ, ਕੌਂਸਲਰ ਪਤੀ ਹੈਪੀ ਰੰਧਾਵਾ, ਵਿੱਕੀ ਬਾਂਸਲ, ਕਿੱਕੀ ਮਲਹੋਤਰਾਂ, ਗੁਰਜੋਤ ਸਿੰਘ, ਰਾਜਨ ਟੰਡਨ, ਇੰਦਰਪ੍ਰੀਤ ਰੂੱਬਲ, ਨਰਿੰਦਰ ਗਰੇਵਾਲ, ਜਤਿੰਦਰ ਮਹਾਜਨ, ਰਿੱਕੀ ਮਲਹੋਤਰਾਂ, ਰਜਿੰਦਰ ਧਾਰੀਵਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com