Saturday, May 9

ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਦੂਸਰੀ ਵਾਰ ਬਣੇ ਉਮੀਦਵਾਰ ਸੰਜੀਵ ਤਲਵਾੜ ਸੰਜੇ ਜੀ ਦੀ ਚੌਣ ਮੁਹਿੰਮ ਨੂੰ ਮਿਿਲਆ ਹੁੰਗਾਰਾ

ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਦੂਸਰੀ ਵਾਰ ਬਣੇ ਉਮੀਦਵਾਰ ਸੰਜੀਵ ਤਲਵਾੜ ਸੰਜੇ ਜੀ ਦੀ ਚੌਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਿਲਆ ਜੱਦੋ ਹਲਕਾ ਪੂਰਬੀ ਦੇ ਵਾਰਡ ਨੰ-16 ਵਿੱਚ ਮੀਟਿੰਗ ਦੌਰਾਨ ਲਾਲਾ ਲਾਜਪਤ ਰਾਏ ਗਰੂਪ ਆਫ ਫਾਉਂਡੇਸ਼ਨ ਪੰਜਾਬ ਦੇ ਚੇਅਰਮੈਨ ਰਾਹੁਲ ਕੁਮਾਰ, ਪ੍ਰਧਾਨ ਅਰਸ਼ਮੀਤ ਸਿੰਘ ਆਨੰਦ, ਮੀਤ ਪ੍ਰਧਾਨ ਰਾਜਨ ਕੁਮਾਰ, ਮੈਂਬਰ ਸੰਜੇ ਖੁਰਾਣਾ, ਸੋਨੂੰ ਮੋਰਿਆ, ਅਸ਼ੀਸ਼ ਯਾਦਵ, ਕੁਲਜੀਤ ਸੈਨੀ, ਸੁਮੀਥ ਸ਼ਰਮਾ, ਗੋਲਡੀ ਗਰੇਵਾਲ, ਕ੍ਰਿਸ਼ਨ ਕੁਮਾਰ ਅਤੇ  ਅਖਲੇਸ਼ ਗੁਜਰ ਨੇ ਆਪਣੇ ਸਾਥੀਆ ਸਮੇਤ ਕਾਂਗਰਸ ਪਾਰਟੀ ਵਿੱਚ ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਦੂਸਰੀ ਵਾਰ ਬਣੇ ਉਮੀਦਵਾਰ ਸੰਜੀਵ ਤਲਵਾੜ ਸੰਜੇ ਦੀ ਰਹਿਨੁਮਾਈ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਅੱਜ ਇਸ ਤੋਂ ਇਲਾਵਾ ਹਲਕਾ ਪੂਰਬੀ ਵਿੱਚ ਪੈਂਦੇ ਵਾਰਡ ਨੰ-14 ਦੇ ਮੁੱਹਲੇ ਕੰਪਨੀ ਬਾਗ ਗਲੀ ਨੰ-05, ਮੁੱਹਲਾ ਗੀਤਾ ਨਗਰ ਗਲੀ ਨੰ-04, ਵਾਰਡ ਨੰ-19 ਐਲ.ਆਈ.ਜੀ. ਕਲੋਨੀ, ਕਿਸੌਰ ਨਗਰ ਗਲੀ ਨੰ-05, ਵਿਸ਼ਕਰਮਾ ਨਗਰ ਗਲੀ ਨੰ-02, ਵਾਰਡ ਨੰ-06 ਮਾਂਗਟ ਕਲੋਨੀ, ਬਲਦੇਵ ਨਗਰ ਅਤੇ ਵਾਰਡ ਨੰ-10 ਨਿਊ ਸੁਭਾਸ਼ ਨਗਰ ਵਿੱਚ ਚੋਣ ਪ੍ਰਚਾਰ ਲਈ ਹੋਇਆ ਮੀਟਿੰਗਾ ਦੌਰਾਨ ਲੋਕਾ ਵੱਲੋਂ ਕਾਂਗਰਸ ਪਾਰਟੀ ਨੂੰ ਭਾਰੀ ਸਮਰਥਣ ਦਿੱਤਾ ਗਿਆ।ਹਲਕਾ ਪੂਰਬੀ ਦੇ ਵਾਰਡ ਨੰ-16 ਦੀ ਪੁਲਿਸ ਕਲੋਨੀ ਅਤੇ ਸੈਕਟਰ-33 ਵਿੱਚ ਸੰਜੀਵ ਤਲਵਾੜ ਜੀ ਦੀਆ ਭੈਣਾ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਵੀ ਕੀਤਾ ਗਿਆ।ਇਸ ਮੌਕੇ ਤੇ ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਉਮੇਸ਼ ਸ਼ਰਮਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਪਤੀ ਅਸ਼ੀਸ਼ ਟਪਾਰਿਆ, ਵਾਰਡ ਇੰਚਾਰਜ ਜਗਦੀਸ਼ ਲਾਲ, ਦਾਰਾ ਟਾਂਕ, ਲੱਕੀ ਮੱਕੜ, ਮੁਨੀਸ਼ ਕਾਲੀਆ, ਲੱਕੀ ਕੁਮਾਰ, ਵਿੱਕੀ ਬਾਂਸਲ, ਸੰਜੀਵ ਕੁਮਾਰ, ਵਿੰਕੀ ਬਹਿਲ, ਅਨੂ ਪੱਬੀ, ਸਰੋਜ ਤਲਵਾੜ, ਸੋਨਿਆ ਧਵਨ, ਸੰਜੀਵਨ ਸ਼ਰਮਾ, ਰਾਜੀਵ ਕੁਮਾਰ ਮੋਨੂੰ, ਹਰਜਿੰਦਰ ਰਹਿਮੀ, ਅਸ਼ੋਕ ਸ਼ੈਨੀ, ਸੁਰਿੰਦਰ ਸਿੰਘ, ਰਮੇਸ਼ ਕੁਮਾਰ, ਸੁਰਿੰਦਰ ਕੌਰ, ਸੰਜੇ ਸ਼ਰਮਾ, ਰਿੱਕੀ ਮਲਹੋਤਰਾਂ, ਗੁਰਜੋਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com