Friday, March 14

ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਦੂਸਰੀ ਵਾਰ ਬਣੇ ਉਮੀਦਵਾਰ ਸੰਜੀਵ ਤਲਵਾੜ ਸੰਜੇ ਜੀ ਦੀ ਚੌਣ ਮੁਹਿੰਮ ਨੂੰ ਮਿਿਲਆ ਵੱਡਾ ਹੁੰਗਾਰਾ

ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਦੂਸਰੀ ਵਾਰ ਬਣੇ ਉਮੀਦਵਾਰ ਸੰਜੀਵ ਤਲਵਾੜ ਸੰਜੇ ਜੀ ਦੀ ਚੌਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਿਲਆ ਜੱਦੋ ਹਲਕਾ ਪੂਰਬੀ ਦੇ ਵਾਰਡ ਨੰ-14 ਤੋਂ ਆਪ ਦੀ ਟਿਕਟ ਤੇ ਚੌਣ ਲੜ ਚੁੱਕੇ ਉਮੀਦਵਾਰ ਨਿਰਮਲ ਸਿੰਘ ਵਿੱਕੀ ਆਪਣੇ ਸਾਥੀਆ ਸਮੇਤ ਕਾਂਗਰਸ ਪਾਰਟੀ ਵਿੱਚ ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ ਅਤੇ ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਦੂਸਰੀ ਵਾਰ ਬਣੇ ਉਮੀਦਵਾਰ ਸੰਜੀਵ ਤਲਵਾੜ ਸੰਜੇ ਦੀ ਰਹਿਨੁਮਾਈ ਵਿੱਚ ਸ਼ਾਮਲ ਹੋ ਗਏ।ਇਸ ਮੌਕੇ ਤੇ ਨਿਰਮਲ ਸਿੰਘ ਵਿੱਕੀ ਨੇ ਦੱਸਿਆ ਕਿ ਮੈ ਅੱਜ ਆਪ ਪਾਰਟੀ ਦੀਆ ਗਲਤ ਨੀਤੀਆ ਕਰਕੇ ਆਪ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹਾਂ ਕਿਉਕਿ ਆਪ ਪਾਰਟੀ ਨੇ ਹਲਕਾ ਪੂਰਬੀ ਵਿੱਚ ਜਿਹੜਾ ਉਮੀਦਵਾਰ ਖੜਾ ਕੀਤਾ ਹੈ।ਉਸ ਉਮੀਦਵਾਰ ਦਾ ਕੋਈ ਵਜੂਦ ਨਹੀ ਹੈ।ਇਹ ਉਮੀਦਵਾਰ ਹਰ ਸਾਲ ਆਪਣੇ ਨਿਜ਼ੀ ਕੰਮਾ ਲਈ ਪਾਰਟੀ ਬਦਲ ਲੈਂਦਾ ਹੈ।ਇਸ ਨੇ ਸਾਰੀ ਉਮਰ ਆਪਣੇ ਨਿਜ਼ੀ ਫਾਇਦਿਆ ਲਈ ਹੀ ਪਾਰਟੀਆ ਨੂੰ ਵਰਤੀਆ ਹੈ।ਇਸ ਨੇ ਸਾਰੀ ਉਮਰ ਲੋਕਾ ਨਾਲ ਝੂੱਠੇ ਵਾਅਦੇ ਹੀ ਕੀਤੇ ਹਨ, ਕੰਮ ਕਿਸੇ ਦਾ ਕਰਵਾਇਆ ਨਹੀ ਹੈ।ਇਸ ਨੂੰ ਜਿਥੋ ਫਾਇਦਾ ਮਿਲਦਾ ਹੈ ਇਹ ਉਸੇ ਵਿਅਕਤੀ ਜਾ ਪਾਰਟੀ ਨਾਲ ਜੁੜ ਜਾਦਾ ਹੈ।ਜੱਦੋ ਤੱਕ ਇਸ ਦੇ ਕੰਮ ਹੁੰਦੇ ਰਹਿੰਦੇ ਹਨ ਉਦੋ ਤੱਕ ਇਹ ਉਸ ਵਿਅਕਤੀ ਜਾ ਪਾਰਟੀ ਨਾਲ ਜੁੜਿਆ ਰਹਿੰਦਾ ਹੈ।ਜੱਦੋ ਕੰਮ ਨਹੀ ਹੁੰਦੇ ਤਾਂ ਇਹ ਦੂਸਰੀ ਪਾਰਟੀ ਵੱਲ ਚਲਾ ਜਾਦਾ ਹੈ।ਪਿਛਲੇ 15 ਸਾਲਾ ਵਿੱਚ ਜਿਸ ਵਾਰਡ ਤੋਂ ਇਹ ਜਾਂ੍ਹ ਇਸ ਦੀ ਪਤਨੀ ਕੌਂਸਲਰ ਹੈ, ਉਸ ਵਾਰਡ ਦੇ ਕੰਮ ਇਸ ਤੋਂ ਅੱਜ ਤੱਕ ਪੂਰੇ ਨਹੀ ਕਰਵਾਏ ਗਏ।ਇਨਾਂ੍ਹ ਚੌਣਾ ਵਿੱਚ ਇਸ ਕੋਲੋ ਇਸ ਦਾ ਵਾਰਡ ਨਹੀ ਜਿਿਤਆ ਜਾਣਾ ਹਲਕਾ ਪੂਰਬੀ ਨੂੰ ਜਿਤਣਾ ਤਾਂ ਬਹੁਤ ਦੂਰ ਦੀ ਗੱਲ ਹੈ।ਆਪ ਪਾਰਟੀ ਵੱਲੋਂ ਲਏ ਗਏ ਗਲਤ ਫੈਸਲੇ ਕਰਕੇ ਹੀ ਮੈ ਆਪ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹਾਂ ਕਿਉਕਿ ਪਿਛਲੇ ਪੰਜ ਸਾਲਾ ਵਿੱਚ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਵਿੱਚ ਕਰੌੜਾ ਰੁੱਪਏ ਦੇ ਵਿਕਾਸ ਦੇ ਕੰਮ ਕਰਵਾਏ ਗਏ ਹਨ।ਵਿਧਾਇਕ ਸੰਜੇ ਤਲਵਾੜ ਜੀ ਦੀ ਵਧੀਆ ਅਤੇ ਉਚੀ ਸੋਚ ਤੋਂ ਪ੍ਰਭਾਵਿਤ ਹੋ ਕੇ ਮੈ ਅਤੇ ਮੇਰੇ ਸਾਥੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ।ਇਸ ਮੌਕੇ ਤੇ ਕੌਂਸਲਰ ਪਤੀ ਹੈਪੀ ਰੰਧਾਵਾ, ਗੁਰਚਰਨ ਸਿੰਘ ਛਾਬੜਾ, ਹਰਜਿੰਦਰ ਢੀਡੰਸਾ, ਮੰਕੁਸ਼ ਕਪੂਰ, ਸਮੀਮ ਮਲੀਕ, ਸੁਰਿੰਦਰ ਸਿੰਘ, ਮਨੀ ਵਰਮਾ, ਸੰਜੇ ਚੋਧਰੀ, ਪ੍ਰਿਸ ਵਰਮਾ, ਸੁਰਿੰਦਰ ਕੁਮਾਰ, ਮੁੱਹਮਦ ਫੁਰਕਾਨ, ਜੋਗਿੰਦਰ ਕੁਮਾਰ, ਤਿਲਕ ਰਾਜ, ਸੁਰਿੰਦਰ ਸਿੰਘ,  ਰਾਜ ਧਾਰੀਵਾਲ, ਗੁਰਜੋਤ ਸਿੰਘ, ਦਲਜੀਤ ਸਿੰਘ, ਪ੍ਰੀਤਮ ਸਿੰਘ ਖਾਲਸਾ, ਰਾਜੇਸ਼ ਕੁਮਾਰ, ਰਾਜੇਸ਼ ਤਾਗੜੀ, ਅਮਨਦੀਪ ਭੰਡਾਰੀ, ਵਨੀਤ ਢੀਗਰਾ, ਬਲਜੀਤ ਸਿੰਘ ਤੋਂ ਇਲਾਵਾ ਕਈ ਵਰਕਰ ਹਾਜਰ ਸਨ   

About Author

Leave A Reply

WP2Social Auto Publish Powered By : XYZScripts.com