Friday, March 14

ਬਾਬਾ ਇਕਬਾਲ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿਖੇ ਸ਼ੋਕ ਸਭਾ ਦਾ ਆਯੋਜਨ

ਲੁਧਿਆਣਾ, (ਸੰਜੇ ਮਿੰਕਾ)-ਸ਼੍ਰੋਮਣੀ ਪੰਥ ਰਤਨ ਅਤੇ ਸਿੱਖ ਜਗਤ ਦੀ ਅਤਿ ਸਤਿਕਾਰਤ ਸਮਾਜਿਕ-ਅਧਿਆਤਾਮਕ ਸ਼ਖ਼ਸੀਅਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ, ਸੰਸਥਾਪਕ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ, ਜਿਹਨਾਂ ਦਾ ਸ਼ੁਮਾਰ ਉਹਨਾਂ ਕੁਝ ਚੌਣਵੀਆਂ ਸਿੱਖ ਸ਼ਖ਼ਸੀਅਤਾਂ ਵਿਚ ਕੀਤਾ ਜਾਂਦਾ ਰਿਹਾ ਹੈ ਕਿ ਜਿਨ੍ਹਾਂ ਨੂੰ ਭਾਰਤ ਸਰਕਾਰ ਤੋਂ ਵੱਕਾਰੀ ਪਦਮਸ਼੍ਰੀ ਪੁਰਸਕਾਰ ਪ੍ਰਾਪਤ ਕਰਨ ਦਾ ਇਜਾਜ਼ ਹਾਸਲ ਹੋਇਆ ਹੈ । ਅੱਜ ਸਿੱਖ ਕੌਮ ਦੀ ਅਜਿਹੀ ਅਜ਼ੀਮੋਸ਼ਾਨ ਅਤੇ ਮੁਮਤਾਜ਼ ਹਸਤੀ ਦੇ ਆਕਾਲ ਚਲਾਣੇ ਉਪਰੰਤ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵਿਖੇ ਹੋਈ ਸ਼ੋਕ ਸਭਾ ਵਿਚ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੇ ਪ‍੍ਰਧਾਨ ਡਾ. ਸ. ਪ. ਸਿੰਘ, ਆਨਰੇਰੀ ਸਕੱਤਰ ਸ. ਅਰਵਿੰਦਰ ਸਿੰਘ , ਕੌਂਸਲ ਦੇ ਮੈਂਬਰ ਸਾਹਿਬਾਨ, ਕਾਲਜ ਦੇ ਪਿੰਸੀਪਲ ਡਾ. ਅਰਵਿੰਦਰ ਸਿੰਘ, ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ, ਜੀ. ਜੀ. ਐਨ. ਆਈ.ਐਮ. ਟੀ., ਜੀ. ਜੀ. ਐਨ. ਪਬਲਿਕ ਸਕੂਲ ਦੇ ਪਿ੍ੰਸੀਪਲ ਡਾ. ਗੁਨਮੀ‍ਤ ਕੌਰ, ਜੀ. ਜੀ. ਐਨ. ਕਾਲਜ ਆਫ ਫਾਰਮੇਸੀ ਦੇ ਪਿ੍ੰਸੀਪਲ ਪੋ੍. ਸ਼ਿਖਾ ਸਹਿਜਪਾਲ ਅਤੇ ਸਮੂਹ  ਸਟਾਫ ਮੈਂਬਰਾਂ ਵਲੋਂ ਡੂੰਘੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੇ ਲਾਸਾਨੀ ਜੀਵਨ ਅਤੇ ਸਮਾਜ ਸੇਵਾ, ਸਿੱਖਿਆ ਅਤੇ ਧਾਰਮਿਕ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ ।ਇਸ ਮੌਕੇ ਉਨ੍ਹਾਂ ਨੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸੌ ਵਰ੍ਹੇ ਮੁਕੰਮਲ ਹੋਣ ਉਪਰੰਤ ਬਾਬਾ ਇਕਬਾਲ ਸਿੰਘ ਜੀ ਵਲੋਂ ਕਾਲਜ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਰੱਖੇ ਨੀਂਹ ਪੱਥਰ ਨੂੰ ਵੀ ਯਾਦ ਕੀਤਾ।

About Author

Leave A Reply

WP2Social Auto Publish Powered By : XYZScripts.com