Friday, May 9

ਗੋਸ਼ੇ ਦਾ ਗੁੜਮੰਡੀ ਵਿਖੇ ਸਨਮਾਨ ਕੀਤਾ ਗਿਆ

  • ਮਹਮਦ ਮੁਸਤਫ਼ਾ ਦਾ ਬਿਆਨ ਤੋਂ ਕਾਂਗਰਸ ਦੀ ਮੰਸ਼ਾ ਸਾਫ ਹੁੰਦੀ ਗੋਸ਼ਾ
  • ਨਵਜੋਤ ਸਿੱਧੂ ਦੇ ਸਲਾਹਕਾਰ ਲਗਦਾ ਪਾਕਿਸਤਾਨ ਦੀ ਸਲਾਹ ਨਾਲ ਬਣਦੇ ਗੋਸ਼ਾ

ਲੁਧਿਆਣਾ (ਸੰਜੇ ਮਿੰਕਾ,ਰਾਜੀਵ)- ਗੁੜਮੰਡੀ ਵਿਖੇ ਅੱਜ ਭਾਜਪਾ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਦਾ ਸਨਮਾਨ ਰਿੰਕੂ ਤਾਂਗੜੀ ਅਤੇ ਸੁਨੀਲ ਮਹਿਰਾ ਦੀ ਅਗਵਾਈ ਵਿੱਚ ਹੋਇਆ ਓਥੇ ਗੋਸ਼ਾ ਨੇ ਬੋਲਦੇ ਕਿਹਾ ਜਿੱਥੇ ਧੰਨਵਾਦ ਹੈ ਗੁੜ ਮੰਡੀ ਦੇ ਸੱਭ ਦੁਕਾਨਦਾਰ ਵੀਰਾ ਦਾ ਹਮੇਸ਼ਾ ਮੈਨੂੰ ਇਥੇ ਮਾਣ ਮਿਲਿਆ ਦੁਕਾਨਦਾਰਾਂ ਦੀਆ ਹਰ ਮੁਸਕਿਲ ਵੇਲੇ ਨਾਲ ਖੜੇ ਹਾ ਤੇ ਖੜ੍ਹੇ ਰਹਾਗੇ ਗੋਸ਼ਾ ਨੇ ਆੜੇ ਹੱਥੀਂ ਲੈਂਦਾ ਨਵਜੋਤ ਸਿੱਧੂ ਦੇ ਮੁੱਖ ਸਲਾਹਕਾਰ ਮੁਹੰਮਦ ਮੁਸਤਫ਼ਾ ਦੇ ਬਿਆਨ ਦੀ ਨਿੰਦਾ ਕੀਤੀ ਅਤੇ ਕਿਹਾ ਕਾਂਗਰਸ ਹਮੇਸ਼ਾ ਤੋਂ ਹੀ ਧਰਮਾ ਦੀਆ ਲੜਾਇਆ ਕਰਵਾ ਕੇ ਵੋਟਾਂ ਦੀ ਰਾਜਨੀਤੀ ਕਰਦੀ ਹੈ ਨਵਜੋਤ ਸਿੱਧੂ ਦਾ ਪਾਕਿਸਤਾਨੀ ਪਿਆਰ ਜੱਗ ਜਾਹਿਰ ਹੈ ਬਾਜਵਾ ਦੀ ਜੱਫੀ ਤੇ ਹੁਣ ਭਾਈਚਾਰਕ ਸਾਂਝ ਨੂੰ ਤੋੜਨ ਵਾਲਾ ਬਿਆਨ ਨਵਜੋਤ ਸਿੱਧੂ ਦੇ ਮੁੱਖ ਸਲਾਹਕਾਰ ਮੁਹੰਮਦ ਮੁਸਤਫ਼ਾ ਦਾ ਬਿਆਨ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪਾਕਿਸਤਾਨ ਤੌ ਹੀ ਇਹ ਬਿਆਨ ਬਣ ਕੇ ਆਇਆ ਹੋਵੇ ਇਹ ਬਿਆਨ ਤਕਲੀਫ਼ ਦੇਹ ਹੈ ਨਵਜੋਤ ਸਿੱਧੂ ਨੂੰ ਏਸ ਗੱਲ ਦੀ ਮਾਫ਼ੀ ਲੋਕਾ ਤੋ ਮੰਗਣੀ ਚਾਹੀਦੀ ਹੈ ਕਿਉਕਿ ਮੁੱਖ ਸਲਾਹਕਾਰ ਦਾ ਮੱਤਲਬ ਹੁੰਦਾ ਉਹ ਆਪਣੇ ਤੋ ਵੀ ਵੱਧ ਓਸ ਦੇ ਵਿਚਾਰਾ ਨਾਲ ਸਹਿਮਤ ਹੁੰਦਾ ਤਾਂ ਮੁੱਖ ਸਲਾਹਕਾਰ ਲਗਾਇਆ ਜਾਂਦਾ ਏਸ ਤੋਂ ਸਾਬਿਤ ਹੁੰਦਾ ਕਾਂਗਰਸ ਤੇ ਖਾਸ ਕਰਕੇ ਨਵਜੋਤ ਸਿੱਧੂ ਪਾਕਿਸਤਾਨ ਪ੍ਰਤੀ ਪ੍ਰੇਮ ਰੱਖਦਾ ਤੇ ਅਪਣੇ ਦੇਸ਼ ਪ੍ਰਤੀ ਨਫ਼ਰਤ ਪਾਲ ਰਿਹਾ ਇਹ ਬਹੁਤ ਹੀ ਮੰਦਭਾਗਾ ਹੈ ਜੌ ਕਿ ਬਰਦਾਸ਼ਤ ਯੋਗ ਨਹੀਂ ਹੈ ਲੋਕ ਇਸ ਗੱਲ ਦਾ ਫੈਸਲਾ ਕਰਨ ਤਾਂ ਜੌ ਦੁਬਾਰਾ ਏਸ ਤਰਾ ਤੇ ਪਾਕਿਸਤਾਨੀ ਵਫ਼ਾ ਨਿਬਾਉਣ ਵਾਲਿਆ ਨੂੰ ਰਾਜਨੀਤੀ ਤੋਂ ਲਾਭੇ ਕਰਨ ਅਤੇ ਕੇਂਦਰ ਸਰਕਾਰ ਤੋਂ ਮੰਗ ਇਹੋ ਜਿਹੇ ਲੋਕਾ ਦੀ ਜਾਂਚ ਕੀਤੀ ਜਾਵੇ ਇਹਨਾ ਦੇ ਫੋਨਾ ਦੀ ਜਾਂਚ ਕੀਤੀ ਜਾਵੇ ਇਹਨਾ ਦੇ ਨੇੜਲੇ ਸਾਥੀਆ ਦੀ ਵੀ ਜਾਂਚ ਕੀਤੀ ਜਾਵੇ ਤਾਂ ਜੌ ਇਹਨਾ ਗਦਾਰਾ ਦਾ ਨਕਾਬ ਉਤਾਰਿਆ ਜਾ ਸਕੇ ਇਸ ਸਮੇਂ ਉਚੇਚੇ ਤੌਰ ਤੇ ਸੁਨੀਲ ਮਹਿਰਾ,ਗਰਚਾ ਜੀ,ਪਵਨ ਮਲਹੋਤਰਾ
ਜੀਵਨ ਮਹਿਰਾ,ਅਮਿਤ ਗੁਪਤਾ
ਸੰਜੀਵ ਸ਼ਰਮਾ,ਬ੍ਰਿਜ ਮੋਹਨ ਸ਼ਰਮਾ
ਸੀਐਮ ਵਿਜੇ,ਰਿੰਕੂ ਤਾਂਗਰੀ ,ਅਸ਼ੀਸ਼ ਬਾਬਲਾ,ਗੌਰਵ ਬਰਾਰੀ,ਲਵਲੀਨ ਤਾਂਗਰੀ,ਅਰੁਣ ਤਾਂਗਰੀ,ਵਿਸ਼ਾਲ ਤਾਂਗਰੀ,ਅਸ਼ਵਨੀ ਮਹਾਜਨ
ਮਨੀਸ਼ ਤਾਂਗਰੀ, ਹਿਮਾਂਸ਼ੂ ਟਾਂਗਰੀ
ਨਵੀਨ ਤਾਂਗਰੀ,ਰਾਜੂ ਹੰਸ ਸਾਹਨੀ
ਕਰਨਬੀਰ ਸਿੰਘ ਦੁੱਗਰੀ,ਮਲਕੀਤ ਸਿੰਘ ਸੇਠੀ ਆਦਿ ਹਾਜਿਰ ਸਨ।

About Author

Leave A Reply

WP2Social Auto Publish Powered By : XYZScripts.com