
- ਡੀਜੀਪੀ ਨਾ ਬਣਾਉਣ ਕਰਕੇ ਮਾਨਸਿਕ ਸੰਤੁਲਨ ਵਿਗੜ ਚੁਕੇ ਮੁਸਤਫ਼ਾ ਕਿਸੇ ਚੰਗੇ ਡਾਕਟਰ ਤੋਂ ਕਰਵਾਏ ਇਲਾਜ-ਚੰਦਰਕਾਂਤ ਚੱਢਾ
- ਕਿਹਾ,ਹਿੰਦੂਆਂ ਨੂੰ ਉਕਸਾਉਣ ਦੀ ਸਾਜਿਸ਼ ਨਾ ਹੀ ਕੀਤੀ ਜਾਵੇ ਤਾਂ ਚੰਗਾ ਹੋਵੇਗਾ
ਲੁਧਿਆਣਾ (ਵਿਸ਼ਾਲ, ਰਾਜੀਵ) -ਪੰਜਾਬ ਪੁਲਿਸ ਦੇ ਰਿਟਾਇਰ ਡੀਜੀਪੀ,ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਅਤੇ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੋਹੰਮਦ ਮੁਸਤਫ਼ਾ ਵਲੋਂ ਇੱਕ ਰੈਲੀ ਦੇ ਦੌਰਾਨ ਹਿੰਦੂ ਵਿਰੋਧੀ ਟਿਪਣੀ ਕਰਨ ਦੇ ਮਾਮਲੇ ਚ ਸ਼ਿਵਸੇਨਾ ਬਾਲ ਠਾਕਰੇ ਭੜਕ ਉੱਠੀ ਹੈ।ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਚੰਦਰਕਾਂਤ ਚੱਢਾ ਵਲੋਂ ਪ੍ਰੇਸਨੋਟ ਜਾਰੀ ਕਰਦਿਆਂ ਮੁਸਤਫ਼ਾ ਵਲੋਂ ਹਿੰਦੂ ਸਮਾਜ ਦੇ ਵਿਰੋਧ ਚ ਕੀਤੀ ਟਿੱਪਣੀ ਦੀ ਸਖ਼ਤ ਸ਼ਬਦਾਂ ਚ ਨਿੰਦਿਆ ਕੀਤੀ ਹੈ।ਚੰਦਰਕਾਂਤ ਚੱਢਾ ਨੇ ਕਿਹਾ ਕਿ ਡੀਜੀਪੀ ਨਾ ਬਣਾਉਣ ਤੋਂ ਨਕਾਰੇ ਗਏ ਮੁਸਤਫ਼ਾ ਆਪਣਾ ਮਾਨਸਿਕ ਸੰਤੁਲਨ ਗੰਵਾ ਚੁੱਕੇ ਹਨ ਅਤੇ ਉਸਨੂੰ ਕਿਸੇ ਚੰਗੇ ਡਾਕਟਰ ਦੀ ਸਖਤ ਜਰੂਰਤ ਹੈ।ਚੱਢਾ ਨੇ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਪਹਿਲਾਂ ਹੀ ਇੱਕ ਦਹਾਕੇ ਤੋਂ ਵੱਧ ਸਮਾਂ ਅੱਤਵਾਦ ਦੇ ਕਾਲੇ ਦੌਰ ਦਾ ਝੇਲ ਚੁਕੀ ਹੈ ਉਥੇ ਹੀ ਮੁਸਤਫ਼ਾ ਵਰਗੇ ਅਖੌਤੀਆਂ ਵਲੋਂ ਜਾਣਬੁਝ ਕੇ ਆਪਸੀ ਭਾਈਚਾਰੇ ਨੂੰ ਵਿਗਾੜਨ ਦੀਆਂ ਸਾਜਿਸ਼ਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਚੱਢਾ ਨੇ ਮੁਸਤਫ਼ਾ ਦੇ ਬਿਆਨ ਤੇ ਉਸਨੂੰ ਨਸੀਹਤ ਦਿੰਦਿਆਂ ਕਿਹਾ ਕਿ ਹਿੰਦੂ ਸਮਾਜ ਨੂੰ ਨਾ ਹੀ ਉਕਸਾਇਆ ਜਾਵੇ ਤਾਂ ਚੰਗਾ ਹੋਵੇਗਾ।