
ਲੁਧਿਆਣਾ (ਸੰਜੇ ਮਿੰਕਾ) – ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਵੱਲੋਂ ਦੂਸਰੀ ਵਾਰ ਬਣਾਏ ਗਏ ਆਪਣੇ ਉਮੀਦਵਾਰ ਸੰਜੇ ਤਲਵਾੜ ਜੀ ਦੀ ਚੌਣ ਮੁੰਹਿਮ ਬੜੀ ਤੇਜੀ ਨਾਲ ਚੱਲ ਰਹੀ ਹੈ।ਇਸ ਚੌਣ ਮੁੰਹਿਮ ਵਿੱਚ ਸੰਜੇ ਤਲਵਾੜ ਦੀਆ ਭੈਣਾ ਅਤੇ ਹੋਰ ਰਿਸ਼ਤੇਦਾਰ ਵੀ ਚੌਣ ਪ੍ਰਚਾਰ ਵਿੱਚ ਡੱਟ ਗਏ ਹਨ।ਸੰਜੇ ਤਲਵਾੜ ਜੀ ਦੀਆ ਭੈਣਾ ਵਿੰਕੀ ਬਹਿਲ ਅਤੇ ਅਨੂ ਪੱਬੀ ਵੱਲੋਂ ਵਾਰਡ ਨੰ -23 ਵਿੱਚ ਕੋਂਸ਼ਲਰ ਸੰਦੀਪ ਭੱਟੀ ਦੇ ਨਾਲ ਐਚ.ਈ. ਕਲੋਨੀ ਵਿੱਚ ਘਰ – ਘਰ ਜਾ ਕੇ ਕਾਂਗਰਸ ਪਾਰਟੀ ਦੇ ਚੌਣ ਨਿਸ਼ਾਨ ਹੱਥ ਪੁੱਜੇ ਤੇ ਵੋਟਾ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ।ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਹਲਕਾ ਪੂਰਬੀ ਵਿੱਚ ਲੱਗਭਗ 4 ਹਜਾਰ ਕਰੌੜ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਗਏ ਹਨ।ਜੇਕਰ ਜਨਤਾ ਸੰਜੇ ਤਲਵਾੜ ਨੂੰ ਦੁਬਾਰਾ ਮੌਕਾ ਦਿੰਦੀ ਹੈ ਤਾਂ ਵਿਕਾਸ ਦੇ ਕੰਮਾ ਦੀ ਹਨੇਰੀ ਆਉਂਦੇ ਪੰਜ ਸਾਲਾ ਦੌਰਾਨ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ।ਸੰਜੇ ਤਲਵਾੜ ਲੋਕਾਂ ਦੀ ਉਮੀਦਾ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ ਕਰੇਗਾ।ਇਸ ਡੋਰ ਟੂ ਡੋਰ ਵਿੱਚ ਕੋਂਸਲਰ ਪਤੀ ਗੋਰਵ ਭੱਟੀ , ਬਾਉਰਾਮ , ਆਸ਼ੂ ਮਹਿਨ , ਅਨਿਲ ਬਹਿਲ , ਮਾਨਵ ਪੱਬੀ , ਰਿੱਕੀ ਮਲਹੋਤਰਾਂ , ਸਰੋਜ ਤਲਵਾੜ , ਉਪਿੰਦਰ ਕੌਰ , ਰਾਹੁਲ ਸ਼ਰਮਾ , ਵਿਜੇ ਯਾਦਵ , ਧਰਮਵੀਰ ਗੋਇਲ , ਬਾਲਾ ਮਲਹੋਤਰਾ , ਪਾਰੁਲ ਭੁਟਾਨੀ , ਕਮਲੇਸ਼ ਸਿੱਕਾ , ਨਿਧੀ ਸਿੱਕਾ , ਰੂਬੀ , ਆਰਤੀ ਕੁਮਾਰੀ , ਸੰਚੀਨ ਸਿੱਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜਰ ਸਨ ।