Friday, March 14

ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਵੱਖ – ਵੱਖ ਵਾਰਡਾ ਵਿੱਚ ਵਿਕਾਸ ਦੇ ਕੰਮਾਂ ਦਾ ਵੇਰਵਾ ਦੇਣ ਲਈ ਲਗਭਗ 4 ਹਜਾਰ ਕਰੋੜ ਰੁਪਏ ਦੀ ਲਾਗਤ ਦੇ ਕੰਮਾਂ ਦੀ ਇੱਕ ਕਿਤਾਬ ਜਾਰੀ ਕੀਤੀ

ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਵੱਖ – ਵੱਖ ਵਾਰਡਾ ਵਿੱਚ ਕਰਵਾਏ ਗਏ ਵਿਕਾਸ ਦੇ ਕੰਮਾਂ ਦਾ ਵੇਰਵਾ ਦੇਣ ਲਈ ਆਪਣੇ ਮੁੱਖ ਦਫਤਰ ਟਿੱਬਾ ਰੋਡ ਵਿੱਖੇ ਅੱਜ ਪ੍ਰੈਸ ਕਾਨਫਰੈਂਸ ਕੀਤੀ ਗਈ ਇਸ ਪ੍ਰੈਸ ਕਾਨਫਰੈਂਸ ਵਿੱਚ ਵਿਧਾਇਕ ਸੰਜੇ ਤਲਵਾੜ ਜੀ ਨੇ ਹਲਕਾ ਪੂਰਬੀ ਵਿੱਚ ਲਗਭਗ 4 ਹਜਾਰ ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਦੇ ਕੰਮਾਂ ਦਾ ਵੇਰਵਾ ਦੇਣ ਲਈ ਇੱਕ ਕਿਤਾਬ ਜਾਰੀ ਕੀਤੀ ਇਸ ਕਿਤਾਬ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਜੀ ਨੇ ਦੱਸਿਆ ਕਿ ਹਲਕਾ ਪੂਰਬੀ ਵਿੱਚ ਪਿਛਲੇ 5 ਸਾਲਾਂ ਦੌਰਾਨ ਕਰਵਾਇਆ ਗਿਆ ਵਿਕਾਸ ਜਿਹੜਾ ਕਿ ਵਿਰੋਧੀਆ ਨੂੰ ਨਜਰ ਨਹੀ ਆ ਰਿਹਾ ਸੀ ਉਨ੍ਹਾਂ ਨੂੰ ਵਿਕਾਸ ਦੇ ਕੰਮ ਦਿਖਾਉਣ ਲਈ ਅੱਜ ਕਿਤਾਬ ਜਾਰੀ ਕੀਤੀ ਗਈ ਹੈ ਇਸ ਕਿਤਾਬ ਵਿੱਚ ਹਲਕਾ ਪੂਰਬੀ ਵਿੱਚ ਬਣਾਇਆ ਗਿਆ ਸਰਕਾਰੀ ਕਾਲਜ , ਵੱਖ – ਵੱਖ ਵਾਰਡਾਂ ਵਿੱਚ ਬਣਾਏ ਜਾ ਰਹੇ 11 ਸਰਕਾਰੀ ਸਕੂਲ , ਵੱਖ – ਵੱਖ ਵਾਰਡਾਂ ਵਿੱਚ ਬਣਾਇਆ ਗਈਆ ਗਲੀਆ , ਸੜਕਾਂ , ਪਾਰਕਾ , ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਕੰਮਾਂ ਦਾ ਵੇਰਵਾ , ਈਸਟ ਐਡ ਕਲੱਬ , ਐਗਜੀਬੀਸ਼ਨ ਸੈਂਟਰ , ਐਮਓਜਮੈਂਟ ਪਾਰਕ , ਪਾਮ ਪਾਰਕ , ਨਵੇਂ 66 ਕੇ.ਵੀ ਸਬ ਸਟੇਸ਼ਨ , ਨਵੇਂ ਫਾਇਰ ਸਟੇਸ਼ਨ , ਟਿੱਬਾ ਰੋਡ , ਤਾਜਪੁਰ ਰੋਡ ਫਲਾਈਓਵਰ , ਸੀ.ਸੀ.ਟੀ.ਵੀ. ਕੈਮਰੇ , ਬੁੱਢਾ ਨਾਲਾ ਪ੍ਰੋਜੈਕਟ , ਸਕੈਟਿਗ ਰਿੰਕ , ਸ਼ਮਸ਼ਾਨ ਘਾਟ , ਕ੍ਰਿਸ਼ਚਨ ਕਬਰਿਸਤਾਨ , ਮੁਸਲਿਮ ਕਬਰਿਸਤਾਨ , ਕਮਿਊਨਿਟੀ ਸੈਂਟਰ , ਸਤਿਗੁਰੂ ਸ਼੍ਰੀ ਰਵਿਦਾਸ ਜੀ ਅੋਡੀਟੋਰੀਅਮ , ਸਟੈਟਿਕ ਕੰਮਪੈਕਟਰ , ਨਵੀ ਪੁਲਿਸ ਚੌਂਕੀ , ਥਾਣੇ ਦੀ ਨਵੀਂ ਬਿੰਲਡਿੰਗ ਅਤੇ ਕਾਂਗਰਸ ਸਰਕਾਰ ਦੀ ਉਪਲੱਬਧੀਆ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ।ਹਲਕਾ ਪੂਰਬੀ ਵਿੱਚ ਰਹਿੰਦੇ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਦਾ ਵੇਰਵਾ ਅਤੇ ਸਲਮ ਏਰੀਆ ਵਿੱਚ ਰਹਿ ਰਹੇ ਲੋਕਾ ਨੂੰ ਦਿੱਤੇ ਮਾਲਕਾਨ ਹੱਕ ਦਾ ਵੇਰਵਾ ਵੀ ਇਸ ਕਿਤਾਬ ਵਿੱਚ ਸ਼ਾਮਲ ਹੈ ਵਿਰੋਧੀਆਂ ਵੱਲੋਂ ਅਕਾਲੀ , ਭਾਜਪਾ ਸਰਕਾਰ ਵੇਲੇ 5 ਸਾਲਾਂ ਦੋਰਾਨ ਹਲਕਾ ਪੂਰਬੀ ਵਿੱਚ ਕਰਵਾਏ ਗਏ ਵਿਕਾਸ ਕਾਰਜਾ ਦਾ ਵੇਰਵਾ ਵੀ ਕਿਤਾਬ ਵਿੱਚ ਦਿੱਤਾ ਗਿਆ ਹੈ।ਇਹ ਕਿਤਾਬ ਹਲਕਾ ਪੂਰਬੀ ਵਿੱਚ ਰਹਿੰਦੇ ਲੋਕਾਂ ਨੂੰ ਵੱਧ ਤੋ ਵੱਧ ਪੜ੍ਹਾਈ ਜਾਵੇਗੀ ਤਾਂਕਿ ਜਿਨ੍ਹਾਂ ਲੋਕਾਂ ਨੂੰ ਵਿਕਾਸ ਬਾਰੇ ਜਾਣਕਾਰੀ ਨਹੀ ਹੈ ਉਨ੍ਹਾਂ ਕੋਲ ਵੀ ਇਹ ਜਾਣਕਾਰੀ ਪਹੁੰਚਾਈ ਜਾਵੇ । ਇਸ ਮੋਕੇ ਤੇ ਕੌਂਸਲਰ ਸੁਖਦੇਵ ਬਾਵਾ , ਕੌਂਸਲਰ ਹਰਜਿੰਦਰ ਪਾਲ ਲਾਲੀ , ਕੌਂਸਲਰ ਨਰੇਸ਼ ਉੱਪਲ , ਕੌਂਸਲਰ ਕੁਲਦੀਪ ਜੰਡਾ , ਕੌਂਸਲਰ ਵਨੀਤ ਭਾਟਿਆ , ਸਾਬਕਾ ਕੌਂਸਲਰ ਵਰਿੰਦਰ ਸਹਿਗਲ , ਕੌਂਸਲਰ ਪਤੀ ਮੋਨੂੰ ਖਿੰਡਾ , ਕੌਂਸਲਰ ਪਤੀ ਹੈਪੀ ਰੰਧਾਵਾ , ਕੌਂਸਲਰ ਪਤੀ ਸਰਬਜੀਤ ਸਿੰਘ , ਕੌਸਲਰ ਪਤੀ ਸਤੀਸ਼ ਮਲਹੋਤਰਾ , ਕੌਂਸਲਰ ਪਤੀ ਦੀਪਕ ਉੱਪਲ , ਕੌਂਸਲਰ ਪਤੀ ਗੌਰਵ ਭੱਟੀ , ਵਾਰਡ ਇੰਚਾਰਜ ਜਗਦੀਸ਼ ਲਾਲ , ਫਿਰੋਜ ਖਾਨ , ਦਿਵੇਸ਼ ਮੱਕੜ , ਰਜਿੰਦਰ ਧਾਰੀਵਾਲ , ਗੁਰਜੋਤ ਸਿੰਘ , ਅੰਕਿਤ ਮਲਹੋਤਰਾ , ਨੀਰਜ ਚੋਪੜਾ , ਕੰਵਲਜੀਤ ਸਿੰਘ ਬੋਬੀ , ਕਪਿਲ ਮਹਿਤਾ , ਚੀਰਾਗ ਕਾਲੜਾ , ਸਹਿਲ ਸ਼ਰਮਾ , ਸੁਰਿੰਦਰ ਕੋਰ , ਰੰਮੀ ਮੂਮ , ਅਤੇ ਹੋਰ ਕਈ ਵਰਕਰ ਵੀ ਸ਼ਾਮਲ ਸਨ ।

About Author

Leave A Reply

WP2Social Auto Publish Powered By : XYZScripts.com