- ਏਸੀਪੀ ਕਰਨੈਲ ਸਿੰਘ ਨੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ
ਲੁਧਿਆਣਾ (ਸੰਜੇ ਮਿੰਕਾ) – ਪੁਲਿਸ ਕਮਿਸ਼ਨਰ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾ ਤਹਿਤ, ਸ੍ਰੀ ਸੋਮਿਆ ਮਿਸ਼ਰਾ ਆਈ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਕਮ ਸੀਏਡਬਲਯੂ ਐਂਡ ਸੀ.ਸੈਲ ਲੁਧਿਆਣਾ ਅਤੇ ਸ੍ਰੀ ਸੰਦੀਪ ਸ਼ਰਮਾ ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਲੁਧਿਆਣਾ ਜੀ ਦੀਆ ਹਦਾਇਤਾਂ ਅਨੁਸਾਰ ਸ੍ਰੀ ਕਰਨੈਲ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਟ੍ਰੈਫਿਕ-2 ਲੁਧਿਆਣਾ ਵੱਲੋ ਬੁਲਟ ਮੋਟਰਸਾਈਕਲ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਏਸੀਪੀ ਕਰਨੈਲ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਬੁਲਟ ਮੋਟਰ ਸਾੲੀਕਲਾਂ ਵਿੱਚ ਪੈਣ ਵਾਲੇ ਸਿਲੰਸਰ ਬਹੁਤ ਹੀ ਘਾਤਕ ਹਨ। ਇਸ ਕਾਰਨ ਸ਼ਹਿਰ ਦੇ ਵਿੱਚ ਸ਼ੋਰ ਪ੍ਰਦੂਸ਼ਣ ਦੇ ਨਾਲ ਨਾਲ ਦਿਲ ਦੇ ਮਰੀਜ਼ਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਬੁਲਟ ਮੋਟਰਸਾਈਕਲਾਂ ਵਿੱਚ ਪੈਣ ਵਾਲੇ ਸਿਲੰਸਰਾਂ ਤੇ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਸੰਬੰਧ ਚ ਜਾਗਰੂਕ ਕਰਨ ਲਈ ਅੱਜ ਟ੍ਰੈਫਿਕ ਪੁਲੀਸ ਲੁਧਿਆਣਾ ਵੱਲੋਂ ਦੁਕਾਨਦਾਰਾਂ ਨਾਲ ਰਾਬਤਾ ਵੀ ਕਾਇਮ ਕੀਤਾ ਜਾ ਰਿਹਾ ਹੈ। ਕਿਉਂਕਿ ਆਉਣ ਵਾਲੇ ਸਮੇਂ ਵਿਚ ਬੁਲਟ ਮੋਟਰਸਾਈਕਲ ਵਿਚ ਪੈਣ ਵਾਲੇ ਸਿਲੰਸਰ ਤੇ ਨੱਥ ਪਾਈ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਕੋਈ ਦੁਕਾਨਦਾਰ ਬੁਲਟ ਮੋਟਰਸਾਈਕਲਾਂ ਦੇ ਸਾਈਲੈਂਸਰ ਪਾਉਂਦਾ ਹੈ ਜਾਂ ਵੇਚਦਾ ਹੋਇਆ ਮਿਲ ਗਿਆ ਤਾਂ ਉਸ ਖ਼ਿਲਾਫ਼ ਟਰੈਫਿਕ ਪੁਲੀਸ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।