- ਪੰਜਾਬੀ ਲੋਕ ਹਮੇਸ਼ਾ ਦੇਸ਼ ਨੂੰ ਸਮਰਪਿਤ ਗੋਸ਼ਾ
ਲੁਧਿਆਣਾ (ਸੰਜੇ ਮਿੰਕਾ,ਅਰੁਣ ਜੈਨ)- ਅੱਜ ਗੁਰਦੀਪ ਸਿੰਘ ਗੋਸ਼ਾ ਜੋਂ ਭਾਜਪਾ ਵਿੱਚ ਸ਼ਾਮਿਲ ਹੋ ਗਏ ਸੀ ਓਹਨਾ ਦਾ ਸਨਮਾਨ ਵੱਖਰੇ ਵੱਖਰੇ ਵਰਗ ਦੇ ਲੋਕਾ ਵਲੋ ਕੀਤਾ ਜਾ ਰਿਹਾ ਹੈ ਇਸ ਵਕਤ ਗੋਸ਼ਾ ਨੇ ਬੋਲਦੇ ਕਿਹਾ ਕਿ ਮੇਰੀ ਸੇਵਾ ਕਰਨ ਦਾ ਚਾਅ ਅੱਗੇ ਨਾਲੋਂ ਹੋਰ ਵੀ ਵੱਧ ਗਿਆ ਹੈ ਜਿਸ ਹਿਸਾਬ ਨਾਲ ਮੈਨੂੰ ਲੋਕਾ ਪਿਆਰ ਅਤੇ ਆਸ਼ੀਰਵਾਦ ਮਿਲ ਰਿਹਾ ਹੈ ਓਸ ਹਿਸਾਬ ਨਾਲ ਮੇਰੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ ਅੱਜ ਪੰਜਾਬ ਦੇ ਲੋਕਾ ਨੇ ਮਨ ਬਣਾ ਲਿਆ ਹੈ ਕਿ ਪੰਜਾਬ ਦੀ ਤਰੱਕੀ ਸਿਰਫ ਭਾਜਪਾ ਹੀ ਕਰ ਸਕਦੀ ਹੈ ਓਹਨਾ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਬਹੁਤ ਸਮਝਦਾਰ ਲੋਕ ਜਿਹੜੇ ਪੰਜਾਬ ਵਿੱਚ ਤਰੱਕੀ ਚਆਹੁੰਦੇ ਹਨ ਵੱਡੀ ਗਿਣਤੀ ਵਿੱਚ ਉਹ ਭਾਜਪਾ ਵਿੱਚ ਆ ਰਹੇ ਹਨ ਕਾਂਗਰਸ ਦੀ ਫੁੱਟ ਪਾਊ ਦੀ ਰਾਜਨੀਤੀ ਹੁਣ ਨਹੀਂ ਚੱਲਣੀ ਪੰਜਾਬੀ ਹਰ ਧਰਮ ਦਾ ਸਤਕਾਰ ਕਰਦਾ ਹੈ ਤੇ ਕਰਦਾ ਰਹੂਗਾ ਅੱਜ ਜ਼ਰੂਰਤ ਹੈ ਪੰਜਾਬ ਦੇ ਨੌਜਵਾਨ ਜਵਾਬ ਮੰਗਦੇ ਪੰਜਾਬ ਦਾ ਭਵਿੱਖ ਕੀ ਹੈ ਦੱਸੋ ਨੌਜਵਾਨਾਂ ਵਾਸਤੇ ਰੋਜ਼ਗਾਰ ਕਿਵੇਂ ਮਿਲੂ ਕਿਵੇਂ ਦੁਬਾਰਾ ਪੰਜਾਬ ਤਰੱਕੀ ਦੀ ਰਾਹ ਤੇ ਤੁਰੇਗਾ ਅੱਜ ਹਰ ਪੰਜਾਬੀ ਜਾਗਰੂਕ ਹੋ ਗਿਆ ਹੈ ਕਿ ਭਾਜਪਾ ਹੀ ਦੇਸ਼ ਦਾ ਸੂਬੇ ਦਾ ਵਿਕਾਸ ਕਰ ਸਕਦੀ ਅਤੇ ਲੋਕਾ ਨੂੰ ਰੋਜ਼ਗਾਰ ਦੇ ਸਕਦੀ ਗੋਸ਼ਾ ਨੇ ਬੋਲਦੇ ਕਿਹਾ ਪੰਜਾਬ ਭਾਜਪਾ ਦਾ ਮੱਤਲਬ ਨਵਾ ਪੰਜਾਬ ਨਿਰੋਇਆ ਪੰਜਾਬ ਇਸ ਵਕਤ ਉਚੇਚੇ ਤੌਰ ਤੇ ਸਨਮਾਨ ਕਰਨ ਲਈ ਹਾਜਿਰ ਸਨ।