
ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋ ਹਲਕਾ ਪੂਰਬੀ ਦੇ ਲੋਕਾ ਨਾਲ ਚੋਣਾ ਦੋਰਾਣ ਕੀਤੇ ਵਾਅਦਿਆ ਨੂੰ ਪੂਰੇ ਕਰਦੇ ਹੋਏ ਵੱਖ – ਵੱਖ ਵਾਰਡਾਂ ਵਿਚ ਕਰਵਾਏ ਗਏ ਲਗਭਗ 4000 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਦੇ ਕੰਮਾ ਦਾ ਧੰਨਵਾਦ ਕਰਨ ਲਈ ਅੱਜ ਵਾਰਡ ਨੰ -11 ਵਿਚ ਪੈਂਦੇ ਮੁਹਲੇ ਪੰਜਾਬੀ ਬਾਗ ਵਿਚ ਮੁਸਲਿਮ ਭਾਈਚਾਰੇ ਵਲੌ ਇਲਾਕਾ ਵਾਸੀਆ ਦੇ ਸਹਿਯੋਗ ਨਾਲ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਰੈਲੀ ਦੋਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਵਿਧਾਇਕ ਸੰਜੇ ਤਲਵਾੜ ਜੀ ਨੇ ਕਿਹਾ ਕਿ ਹਲਕਾ ਪੂਰਬੀ ਦੀ ਜਨਤਾ ਨਾਲ ਚੌਣਾ ਦੋਰਾਨ ਜਿਹੜੇ – ਜਿਹੜੇ ਵਾਅਦੇ ਉਹਨਾ ਵਲੌ ਕੀਤੇ ਗਏ ਸਨ।ਉਹਨਾ ਵਾਅਦਿਆ ਨੂੰ ਪਿਛਲੇ ਪੰਜ ਸਾਲਾ ਦੋਰਾਨ ਪੂਰਾ ਕਰਨ ਦੀ ਪੂਰੀ ਕੋਸਿਸ਼ ਕੀਤੀ ਗਈ ਹੈ।ਹਲਕਾ ਪੂਰਬੀ ਵਿਚ ਸਿਖਿਆ ਦਾ ਪਧੱਰ ਉਚਾ ਚੁਕਣ ਲਈ ਨਵਾਂ ਸਰਕਾਰੀ ਕਾਲਜ ਈਸਟ ਬਣਾਇਆ ਗਿਆ ਹੈ।ਹਲਕਾ ਪੂਰਬੀ ਦੇ ਵੱਖ – ਵੱਖ ਵਾਰਡਾਂ ਵਿਚ 11 ਸਰਕਾਰੀ ਸਕੂਲ ਬਣਾਏ ਜਾ ਰਹੇ ਹਨ।ਪਾਰਕਾ ਦੀ ਹਾਲਤ ਵਿਚ ਸੁਧਾਰ ਕਰਕੇ ਪਾਰਕਾਂ ਵਿਚ ਉਪਨ ਜਿਮ ਲਗਾਏ ਜਾ ਰਹੇ ਹਨ ।23 ਏਕੜ ਥਾਂ ਵਿਚ ਲੈਈਅਰ ਵੈਲੀ ਬਨਾਈ ਜਾ ਰਹੀ ਹੈ।ਟਿਬਾ ਰੋਡ ਅਤੇ ਤਾਜਪੂਰ ਰੋਡ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਲਈ ਫਲਾਈਉਵਰ ਬਣਾਇਆ ਜਾ ਰਿਹਾ ਹੈ।ਹਲਕਾ ਪੂਰਬੀ ਦੀ ਜਨਤਾ ਨੂੰ ਮੇਰੇ ਵਲੋ ਕਰਵਾਏ ਗਏ ਵਿਕਾਸ ਦੇ ਕੰਮਾ ਬਾਰੇ ਸਭ ਕੁਝ ਪਤਾ ਹੈ ਪਰ ਵਿਰੋਧੀ ਪਾਰਟੀ ਦੇ ਲੀਡਰਾ ਨੂੰ ਹਲਕਾ ਪੂਰਬੀ ਦਾ ਵਿਕਾਸ ਨਜਰ ਨਹੀ ਆ ਰਿਹਾ।ਕਿਉਂਕਿ ਉਹ ਹਲਕਾ ਪੂਰਬੀ ਵਿਚ ਅਖਾ ਬੰਦ ਕਰਕੇ ਘੁੰਮਦੇ ਹਨ।ਹਲਕਾ ਪੂਰਬੀ ਵਿਚ ਜਿਨਾ ਵਿਕਾਸ ਪਿਛਲੇ ਪੰਜ ਸਾਲਾ ਵਿਚ ਹੋਇਆ ਹੈ ਉਨਾ ਵਿਕਾਸ ਪਿਛਲੇ 25 ਸਾਲਾ ਦੋਰਾਨ ਇਸ ਹਲਕੇ ਵਿਚ ਨਹੀ ਹੋਇਆ ਸੀ।ਵਿਰੋਧੀਆ ਨੂੰ ਹਲਕਾ ਪੂਰਬੀ ਦੇ ਵਿਕਾਸ ਦੀਆ ਗਲਾਂ ਚੰਗੀਆ ਨਹੀ ਲਗਦੀਆ ਕਿਉਂਕਿ ਇਹਨਾ ਲੋਕਾ ਦੀ ਸੋਚ ਮਾੜੇ ਕੰਮਾ ਵੱਲ ਹੀ ਰਹਿਦੀ ਹੈ।ਵਿਕਾਸ ਦਾ ਇਹਨਾ ਦੀ ਸੋਚ ਨਾਲ ਕੋਈ ਸਬੰਧ ਨਹੀ ਹੈ।ਇਹਨਾ ਦੀ ਮਾੜੀ ਸੋਚ ਦਾ ਨਤੀਜਾ ਜਨਤਾ ਚੌਣਾ ਵਿਚ ਇਹਨਾ ਦੀਆ ਜਮਾਨਤਾ ਜਬਤ ਕਰਵਾ ਦੇਵੇਗੀ।ਇਸ ਰੈਲੀ ਵਿਚ ਮੁਹਲਾ ਨਿਵਾਸੀਆ ਵਲੌ ਵਿਧਾਇਕ ਸੰਜੇ ਤਲਵਾੜ ਜੀ ਨੂੰ ਲੱਡੂਆਂ ਨਾਲ ਤੋਲਿਆਂ ਗਿਆ।ਇਸ ਮੋਕੇ ਤੇ ਕੌਂਸਲਰ ਹੈਪੀ ਰੰਧਾਵਾ , ਕੌਂਸਲਰ ਮੋਨੂੰ ਖਿੰਡਾ , ਮੋਹਮਦ ਫੂਰਕਾਨ , ਮੋਹਮਦ ਸਮੀਮ , ਮੋਹਮਦ ਦੀਲਸ਼ਾਦ , ਮੋਹਮਦ ਮੀਰ ਹਸਨ , ਮੋਹਮਦ ਸਾਰੀਕ , ਮੋਹਮਦ ਇਕਰਾਮ , ਮੋਹਮਦ ਮੂਸਤਕੀਮ , ਮੋਹਮਦ ਯੂਸਫ , ਮੋਹਮਦ ਇਕਬਾਲ , ਮੋਹਮਦ ਅਬਦੁਲ ਬਾਰੀ , ਮੋਹਮਦ ਮਨਾਵਰ , ਮੋਹਮਦ ਜਮਸ਼ੇਦ , ਮੋਹਮਦ ਇੰਤਜਾਰ , ਮੋਹਮਦ ਜੂਲਫਾਨ , ਰਾਜ ਧਾਰੀਵਾਲ , ਮੋਹਨ ਸਿੰਘ , ਸਤੀਸ ਸਰਮਾ , ਪ੍ਰੀਤਮ ਸਿੰਘ ਖਾਲਸਾ , ਤਨੀਸ ਅਹੁਜਾ , ਗੁਰਜੋਤ ਸਿੰਘ ਤੋ ਇਲਾਵਾ ਵਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ ।