ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਦੇ ਵੱਖ – ਵੱਖ ਵਾਰਡਾ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਦੇ ਹੋਏ ਅੱਜ ਵਾਰਡ ਨੰ -14 ਵਿੱਚ ਪੈਂਦੀ ਬਾਬਾ ਬੁੱਢਾ ਜੀ ਮਾਰਗ ਡੈਅਰੀ ਕੰਪਲੈਕਸ ਪੂਲੀ ਤੋਂ ਗੀਤਾ ਨਗਰ , ਵਿਜੇ ਨਗਰ , ਨਿਊ ਕੰਪਨੀ ਬਾਗ , ਕਰਤਾਰ ਨਗਰ , ਜੀ.ਕੇ ਅਸਟੇਟ ਬਲਾਕ ਕ – ਸੀ ਤੋਂ ਟਿੱਬਾ ਰੋਡ ਨੂੰ ਬਨਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ । ਇਸ ਕੰਮ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ ਜੀ ਅਤੇ ਕੌਂਸਲਰ ਕੁਲਦੀਪ ਜੰਡਾ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਇਸ ਸੜਕ ਨੂੰ ਲੱਗਭਗ 90 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।ਇਸ ਸੜਕ ਉੱਪਰ ਇੰਟਰਲਾਕ ਟਾਇਲਾ ਲਗਾਉਣ ਦਾ ਕੰਮ ਕਰਵਾਇਆ ਜਾਵੇਗਾ । ਇਹ ਸੜਕ ਲੂਕ ਦੀ ਬਣੀ ਹੋਈ ਸੀ।ਬਰਸਾਤਾ ਦੇ ਦਿਨਾਂ ਵਿੱਚ ਪਾਣੀ ਖੜਾ ਹੋਣ ਕਰਕੇ ਇਹ ਸੜਕ ਟੂਟ ਜਾਂਦੀ ਸੀ।ਲੋਕਾਂ ਦੀ ਮੰਗ ਸੀ ਕਿ ਇਸ ਸੜਕ ਉੱਪਰ ਟਾਇਲਾ ਲਗਾਕੇ ਇਸ ਸੜਕ ਨੂੰ ਬਨਾਇਆ ਜਾਵੇ ਕਿਉਂਕਿ ਇਸ ਸੜਕ ਉੱਪਰ ਟ੍ਰੈਫਿਕ ਕਾਫੀ ਜਿਆਦਾ ਹੁੰਦੀ ਹੈ।ਸੜਕ ਟੂਟੀ ਹੋਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਸੀ।ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੜਕ ਟਾਇਲਾ ਦੀ ਬਣਾਈ ਜਾ ਰਹੀ ਹੈ । ਇਹ ਕੰਮ 31 ਮਾਰਚ 2022 ਤੱਕ ਮੁੱਕਮਲ ਕੀਤਾ ਜਾਏਗਾ।ਇਸ ਮੌਕੇ ਤੇ ਕੌਂਸਲਰ ਪਤੀ ਸਰਬਜੀਤ ਸਿੰਘ ਸੱਤਾ , ਕੋਮਲ ਰਾਣੀ , ਕਮਲਜੀਤ ਕੌਰ , ਮਾਸਟਰ ਰਜਿੰਦਰ , ਹਰਜਿੰਦਰ ਰਹਿਮੀ , ਭਗਵਾਨ ਦਾਸ , ਕੁਲਜੀਤ ਸਿੰਘ ਸੰਧੂ , ਗੁਰਵਿੰਦਰ ਸਿੰਘ , ਜੀਵਨ ਸਿੰਘ ਖਾਲਸਾ , ਹਰਮੇਸ਼ ਕੁਮਾਰ , ਵਿਨੇ ਸਿੰਗਲ , ਵਿਕਾਸ ਘਈ , ਜੀ.ਪੀ. ਸਿੰਘ , ਰਾਜਨ ਬਜਾਜ , ਪਰਦੀਪ ਥਪਿਆਲ , ਪ੍ਰੀਤਮ ਸਿੰਘ ਖਾਲਸਾ ਤੋਂ ਇਲਾਵਾ ਹੋਰ ਕਈ ਇਲਾਕਾ ਨਿਵਾਸੀ ਵੀ ਹਾਜਰ ਸਨ ।
Previous Articleस: जसबीर बिट्टा ने (सेंट्रल) जेल विसटर बोर्ड का मेंबर नियुक्त होने पर विधायक तलवाड और पंजाब सरकार का किया धन्यवाद
Next Article लुधियाना में इस तरह हुआ नए साल 2022 का स्वगात