Thursday, March 13

ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਦੇ ਵੱਖ – ਵੱਖ ਵਾਰਡਾ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਵਾਰਡ ਨੰ -16 ਅਤੇ ਵਾਰਡ ਨੰ -18 ਵਿੱਚ ਪੈਂਦੀ ਪੁਲਿਸ ਕਲੋਨੀ ਅਤੇ ਸੈਕਟਰ -33 ਵਾਲੀ ਮੇਨ ਰੋਡ ਬਨਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ

ਲੁਧਿਆਣਾ (ਸੰਜੇ ਮਿੰਕਾ) – ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਦੇ ਵੱਖ – ਵੱਖ ਵਾਰਡਾ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਵਾਰਡ ਨੰ -16 ਅਤੇ ਵਾਰਡ ਨੰ -18 ਵਿੱਚ ਪੈਂਦੀ ਪੁਲਿਸ ਕਲੋਨੀ ਅਤੇ ਸੈਕਟਰ -33 ਵਾਲੀ ਮੇਨ ਰੋਡ ਬਨਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।ਇਸ ਕੰਮ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ ਜੀ , ਕੌਂਸਲਰ ਉਮੇਸ਼ ਸ਼ਰਮਾ ਅਤੇ ਕੌਂਸਲਰ ਵਨੀਤ ਭਾਟਿਆ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਇਸ ਸੜਕ ਨੂੰ ਲੱਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।ਇਸ ਸੜਕ ਉੱਪਰ ਬੀ.ਐਮ.ਪੀ.ਸੀ. ਦਾ ਕੰਮ ਕਰਵਾਇਆ ਜਾਵੇਗਾ ਅਤੇ ਸੜਕ ਦੇ ਦੋਨੋ ਪਾਸੇ ਸਾਇਡਾ ਤੇ ਟਾਇਲਾ , ਪੇਵਰ ਦਾ ਕੰਮ ਅਤੇ ਸੈਂਟਰ ਵਰਜ ਦਾ ਕੰਮ ਕਰਵਾਇਆ ਜਾਵੇਗਾ । ਇਹ ਸਾਰਾ ਕੰਮ 31 ਮਾਰਚ 2022 ਤੱਕ ਮੁੱਕਮਲ ਕੀਤਾ ਜਾਏਗਾ।ਇਸ ਸੜਕ ਤੇ ਵੱਡੀ ਸੀਵਰੇਜ ਲਾਇਨ ਪਾਉਣ ਕਰਕੇ ਇਹ ਸੜਕ ਟੂਟ ਗਈ ਸੀ ਕਿਉਂਕਿ ਫੋਕਲ ਪੁਆਇੰਟ ਡਾਇੰਗ ਯੂਨਿਟਾ ਦੇ ਪਾਣੀ ਨੂੰ ਸੀ.ਈ.ਟੀ.ਪੀ. ਪਲਾਟ ਤੱਕ ਭੇਜਣ ਲਈ ਨਵੀ ਅਤੇ ਵੱਡੀ ਸੀਵਰੇਜ ਲਾਇਨ ਪਾਉਣ ਦੀ ਜਰੂਰਤ ਸੀ।ਨਵੀ ਸੀਵਰੇਜ ਲਾਇਨ ਪਾਉਣ ਦੇ ਹੋਏ ਕੰਮ ਕਰਕੇ ਇਸ ਸੜਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਸੀ।ਪਰ ਆਉਂਦੇ ਕੁਝ ਸਮੇਂ ਵਿੱਚ ਹੀ ਇਸ ਸੜਕ ਦਾ ਕੰਮ ਤੇਜੀ ਨਾਲ ਸ਼ੁਰੂ ਕਰਵਾਕੇ ਇਹ ਕੰਮ ਛੇਤੀ ਹੀ ਮੁੱਕਮਲ ਕਰਵਾਇਆ ਜਾਵੇਗਾ।ਇਸ ਮੌਕੇ ਤੇ ਲਵਲੀ ਮਨੋਚਾ , ਮਨੂ ਡਾਵਰ , ਵਿੱਕੀ ਬਾਂਸਲ , ਨਰੇਸ਼ ਗੁੱਪਤਾ , ਅਮਰਜੀਤ ਸਿੰਘ , ਰਾਜੀਵ ਸ਼ਰਮਾ , ਸੀਮਾਂ ਢਾਡਾ , ਗੋਲਡੀ ਸ਼ਰਮਾ , ਰਾਜ ਮਲਹੋਤਰਾ , ਡਿੰਪਲ ਕੁਮਾਰ , ਸੁਭਮ ਬਤਰਾਂ , ਦਰਸ਼ਨ ਸਿੰਘ ਪ੍ਰਧਾਨ , ਯੋਗੇਸ਼ ਚਾਵਲਾ , ਰਾਜਨ ਗੇਹਲੀ , ਰਾਹੁਲ ਵਰਮਾ , ਬਲਰਾਜ ਵਰਮਾ , ਬਲਰਾਜ ਵਰਮਾ , ਹੈਪੀ ਕੁਮਾਰ , ਮੇਵਾ ਸਿੰਘ , ਹਰਸ਼ ਕੋਸ਼ਲ , ਸਾਗਰ ਬਤਰਾਂ , ਸਤਵਿੰਦਰ ਸਿੰਘ , ਰੇਸ਼ਮ ਸਿੰਘ , ਹਰਵਿੰਦਰ ਸਿੰਘ , ਰਾਜਨ ਟੰਡਨ , ਇੰਦਰਪ੍ਰੀਤ ਸਿੰਘ ਰੂਬੱਲ , ਗੁਰਜੋਤ ਸਿੰਘ , ਰਿੱਕੀ ਮਲਹੋਤਰਾਂ , ਪ੍ਰਦੀਪ ਕਪੂਰ , ਅਮਨ ਮੋਂਗਾ ਤੋਂ ਇਲਾਵਾ ਹੋਰ ਕਈ ਇਲਾਕਾ ਨਿਵਾਸੀ ਵੀ ਹਾਜਰ ਸਨ ।

About Author

Leave A Reply

WP2Social Auto Publish Powered By : XYZScripts.com