- ਕਿਹਾ! ਸਰਕਾਰ ਤੋਂ ਲਿਆਂਦੇ ਇਕ ਵੀ ਪ੍ਰਾਜੈਕਟ ਦਾ ਨਾਮ ਦੱਸਣ
ਲੁਧਿਆਣਾ (ਵਿਸ਼ਾਲ, ਰਾਜੀਵ)- ਲੋਕ ਇਨਸਾਫ ਪਾਰਟੀ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਉੱਤਰੀ ਦੇ ਇੰਚਾਰਜ ਰਣਧੀਰ ਸਿੰਘ ਸਿਵੀਆ ਨੇ ਹਲਕਾ ਵਿਧਾਇਕ ਰਾਕੇਸ਼ ਪਾਂਡੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਨੂੰ ਹਲਕਾ ਉੱਤਰੀ ਦੇ ਵਿਕਾਸ ਤੇ ਇਕ ਧੱਬਾ ਕਰਾਰ ਦਿੰਦੇ ਹੋਏ ਕਿਹਾ ਕਿ ਵਿਧਾਇਕ ਰਾਕੇਸ਼ ਪਾਂਡੇ ਅਤੇ ਚੋਧਰੀ ਮਦਨ ਲਾਲ ਬੱਗਾ ਵਲੋਂ ਇਸ ਹਲਕੇ ਦੀ 40 ਸਾਲ ਨੁਮਾਇੰਦਗੀ ਕਰਦੇ ਹੋਏ ਆਪਣੇ ਹਲਕੇ ਲਈ ਸਮੇ ਦੀਆਂ ਸਰਕਾਰਾਂ ਤੋਂ ਇਕ ਵੀ ਪ੍ਰੋਜੈਕਟ ਨਹੀ ਲੈ ਕੇ ਆਏ। ਉਨ੍ਹਾਂ ਅਗੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਸਤਾ ਵਿੱਚ ਰਹਿੰਦੇ ਉੱਤਰੀ ਜੋਨ ਵਿੱਚ ਕੋਈ ਤਹਿਸੀਲ, ਸਰਕਾਰੀ ਕਾਲਜ, ਹਸਪਤਾਲ, ਅੰਡਰ ਬਰਿਜ ਆਦਿ ਲਿਆਉਣ ਵਿੱਚ ਵੀ ਨਾਕਾਮ ਸਾਬਤ ਹੋਏ ਹਨ। ਉਨ੍ਹਾ ਹੋਰ ਕਿਹਾ ਕਿ ਇਨ੍ਹਾਂ ਲੀਡਰਾਂ ਦੇ ਕਾਰਨ ਬੁੱਢਾ ਦਰਿਆ ਇਕ ਗੰਦੇ ਨਾਲੇ ਦਾ ਰੁੂਪ ਅਖਤਿਆਰ ਕਰ ਗਿਆ, ਜਿਸ ਕਾਰਨ ਆਸ ਪਾਸ ਦੇ ਲੋਕ ਜਾਨ ਲੇਵਾ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਸਿਵੀਆ ਨੇ ਸਤਾਧਾਰੀ ਸਰਕਾਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ 2017 ਦੀਆਂ ਚੋਣਾ ਤੋਂ ਪਹਿਲਾਂ ਕਾਂਗਰਸ ਨੇ ਥਾਂ ਥਾਂ ਲਾਈਨਾ ਲਵਾ ਕੇ ਘਰ ਘਰ ਨੌਕਰੀ ਦੇ ਫਾਰਮ ਭਰਵਾਏ ਸਨ, ਪ੍ਰੰਤੂ ਵਿਧਾਇਕ ਪਾਂਡੇ ਨੇ ਆਪਣੇ ਹਲਕੇ ਦੇ ਬੇਰੁਜ਼ਗਾਰ ਨੌਜਵਾਨਾ ਦਾ ਹੱਕ ਮਾਰਦੇ ਹੋਏ ਆਪਣੇ ਪੁੱਤਰ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦਵਾਈ, ਇਥੋਂ ਤੱਕ ਕਿ ਹਲਕਾ ਉੱਤਰੀ ਵਿੱਚੌ ਆਪਣੀ ਰਿਹਾਇਸ਼ ਵੀ ਕਿਸੇ ਦੂਜੇ ਹਲਕੇ ਵਿੱਚ ਲੈ ਗਏ। ਸਿਵੀਆ ਨੇ ਮਦਨ ਲਾਲ ਬੱਗਾ ਵਲੋਂ ਹਲਕਾ ਵਾਸੀਆਂ ਨੂੰ ਅਣਗੋਲਿਆਂ ਕਰਨ ਦੇ ਖੁਲਾਸੇ ਕਰਦੇ ਹੋਏ ਕਿਹਾ ਕਿ ਅਕਾਲੀ ਸਰਕਾਰ ਵੇਲੇ ਇਨ੍ਹਾ ਨੂੰ ਰਾਜ ਮੰਤਰੀ ਦੀਆਂ ਸ਼ਕਤੀਆਂ ਮਿਲੀਆਂ ਪ੍ਰੰਤੂ ਇਸ ਨੇ ਚੌਕੀਆਂ ਥਾਣੇ ਚਲਾਉਣ ਤੋਂ ਇਲਾਵਾ ਕੋਈ ਕੰਮ ਨਹੀ ਕੀਤਾ ਅਤੇ ਆਪਣੀਆਂ ਤਿਜੌਰੀਆਂ ਭਰਨ ਨੂੰ ਪਹਿਲ ਦਿੱਤੀ। ਸਿਵੀਆ ਨੇ ਕਿਹਾ ਕਿ ਹਲਕਾ ਨਿਵਾਸੀਆਂ ਨੇ ਪੰਜਾਬ ਦੀਆਂ ਦੋਵੇਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਅਜਮਾ ਕੇ ਦੇਖ ਲਿਆ ਹੈ ਅਤੇ ਹੁਣ ਉਹ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿੱਤਾਉਣ ਦਾ ਮਨ ਬਣਾਈ ਬੈਠੇ ਹਨ। ਉਨਾ ਕਿਹਾ ਕਿ ਹੁਣ ਇਸ ਹਲਕੇ ਦਾ ਸਰਬਪੱਖੀ ਵਿਕਾਸ ਲੋਕ ਇਨਸਾਫ ਪਾਰਟੀ ਦਾ ਨੁਮਾਇੰਦਾ ਕਰਵਾਏਗਾ। ਇਸ ਮੌਕੇ ਤੇ ਸਿਵੀਆ ਦੇ ਨਾਲ ਤਾਰਾ ਚੰਦ ਰਾਜੂ ਕੋਸ਼ਿਕ, ਵਰਿੰਦਰ ਕੁਮਾਰ ਰਿੰਕੂ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਰਾਜ ਕੁਮਾਰ ਹੰਸ, ਰਸ਼ਪਾਲ ਚੰਦ, ਰਿਸ਼ੀ ਕੁਮਾਰ, ਵਰਿਆਮ ਸਿੰਘ, ਅਮਰ ਸਿੰਘ, ਜਰਨੈਲ ਸਿੰਘ, ਨਵਨੀਤ ਗੋਪੀ, ਸੁਰਿੰਦਰ ਸਿੰਘ ਰਾਣਾ, ਹਰਜਿੰਦਰ ਸਿੰਘ, ਨਵੀਨ ਕੁਮਾਰ, ਰਾਜ ਕੁਮਾਰ ਰਾਜੂ, ਵਿਨੋਦ ਕੁਮਾਰ ਬੇਰੀ, ਲੱਖਵਿੰਦਰ ਕਾਹਲੋਂ, ਪ੍ਰਦੀਪ ਸਿੰਘ ਆਦਿ ਹਾਜਰ ਸਨ।