Thursday, March 13

ਕੇਂਦਰੀ ਵਿਧਾਇਕ ਸੁਰਿੰਦਰ ਕੁਮਾਰ ਡਾਵਰ ਜੀ ਨੇ ਵਾਰਡ ਨੰ 57 ਵਿੱਚ 3 ਓਪਨ ਜਿਮ ਦੇ ਉਦਘਾਟਨ ਕੀਤਾ।

ਲੁਧਿਆਣਾ, (ਸੰਜੇ ਮਿੰਕਾ)- ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਕੁਮਾਰ  ਡਾਵਰ ਨੇ ਵਾਰਡ ਨੰ 57 ਦੇ ਪਾਰਕਾਂ ਵਿੱਚ ਤਿੰਨ ਓਪਨ ਜਿੰਮ ਦਾ ਉਦਘਾਟਨ ਕੀਤਾ। ਉਹਨਾਂ ਨੇ ਉੱਥੇ ਦੇ ਨਿਵਾਸੀਆਂ ਦੀ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦੇ ਹੋਏ  ਵਾਰਡ ਦੇ ਹਰਚਰਨ ਨਗਰ, ਸ਼ਿਵਾਜੀ ਨਗਰ ਅਤੇ ਰਣਜੀਤ ਸਿੰਘ ਪਾਰਕ ਖੇਤਰਾਂ ਵਿੱਚ ਓਪਨ ਜਿਮ ਦੀ ਸ਼ੁਰੂਆਤ ਕੀਤੀ। ਇਕ ਨਿਵਾਸੀ ਨੇ ਕਿਹਾ ਕਿ ਅਸੀਂ ਡਾਵਰ ਸਾਬ ਨੂੰ ਹਲਕੇ ਦੇ ਕਈ ਪਾਰਕਾਂ ਵਿੱਚ ਜਿੰਮ ਲਗਾਉਂਦੇ ਵੇਖ ਰਹੇ ਹਾਂ। ਅਤੇ ਉਹ ਸਾਡੇ ਵਾਰਡ ਵਿੱਚ ਤਿੰਨ ਹੋਰ ਜਿੰਮ ਲੈ ਕੇ ਆਏ ਹਨ ।ਇਹ ਬਹੁਤ ਰੋਮਾਂਚਕ ਹੈ। ਹਰ ਉਮਰ ਦੇ ਲੋਕ – ਭਾਵੇਂ ਉਹ ਔਰਤਾਂ, ਬੱਚੇ, ਨੌਜਵਾਨ ਅਤੇ ਬਜ਼ੁਰਗ ਸਭ ਬਹੁਤ ਖੁਸ਼ ਹਨ। ਇਸ ਮੌਕੇ ਉਹਨਾਂ ਨਾਲ ਵਾਰਡ ਪ੍ਰਧਾਨ ਸੰਜੇ ਮਿੰਕਾ, ਅਮਰੀਕ ਲੂਥਰਾ, ਬੇਦੀ ਜੀ, ਪ੍ਰੇਮ ਬਾਂਸਲ, ਗੌਰਵ ਟੰਡਨ, ਸਾਹਿਲ ਮਹਿਤਾ, ਵਿਜੇ ਗੋਗੀ, ਰਾਜੇਸ਼ ਭੱਲਾ, ਧਰਮਿੰਦਰ ਮੰਗਾ, ਚੇਤਨ ਸ਼ਰਮਾ, ਦੇਵਾਨਦ ਕਾਲਾ, ਮਨੋਜ ਜੁਨੇਜਾ, ਜਸਪਾਲ ਸਿੰਘ, ਸ਼ਮੀ ਪਾਵਾ, ਨਰੇਸ਼, ਸੁਸ਼ੀਲ ਸੂਦ, ਮਨਮੋਹਨ ਸਿੰਘ, ਸੁਨੀਲ ਵਿੱਜ, ਗੁਲਸ਼ਨ ਮਲਹੋਤਰਾ, ਮਨਜੀਤ ਸਿੰਘ, ਪਰਵਿੰਦਰ ਸਿੰਘ, ਜੁਗਲ ਕਿਸ਼ੋਰ, ਆਸ਼ਾ ਰਾਣੀ ਅਤੇ ਪੂਜਾ ਆਦਿ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com