ਲੁਧਿਆਣਾ (ਵਿਸ਼ਾਲ,ਅਰੁਣ ਜੈਨ)-ਸਮਾਜ ਸੇਵੀ ਸੁਖਦੇਵ ਸਿੰਘ ਵਾਲੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਈ-ਮੇਲ ਰਾਹੀਂ ਅਪੀਲ ਕੀਤੀ ਹੈ ਕਿ ਛੋਟੇ ਸਾਹਿਬਜਾਦਿਆਂ ਦੇ ਸਹੀਦੀ ਦਿਹਾੜੇ ਮੌਕੇ ਹਰ ਸਾਲ ਰਾਜ ਪੱਧਰ ‘ਤੇ ਬਾਲ ਸੁਰੱਖਿਆ ਦਿਵਸ ਮਨਾਇਆ ਜਾਵੇ । ਕਿਉਂਕਿ ਛੋਟੇ ਸਾਹਿਬਜਾਦਿਆਂ ਨੇ ਜਬਰ ਜੁਲਮ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਉਸ ਸਮੇਂ ਦੇ ਮੁਗਲ ਰਾਜਿਆਂ ਨੇ ਉਨਾਂ ਨੂੰ ਨੀਹਾਂ ਵਿੱਚ ਚਿਣਾ ਦਿੱਤਾ ਅਤੇ ਉਹ ਆਪਣੇ ਆਖਰੀ ਸਾਹਾਂ ਤੱਕ ਡੋਲੇ ਨਹੀਂ । ਜੋ ਇਸ ਦੁਨੀਆਂ ਲਈ ਇੱਕ ਮਿਸਾਲ ਹੈ। ਉਨਾਂ ਦੀ ਸਹਾਦਤ ਬਾਰੇ ਜਾਣ ਕੇ ਅੱਜ ਦਾ ਸਮਾਜ ਪ੍ਰੇਰਨਾ ਲੈਂਦਾ ਰਹੇਗਾ। ਉਨਾਂ ਕਿਹਾ ਕਿ ਅਸਾਮ ਅਤੇ ਪੱਛਮੀ ਬੰਗਾਲ ਵਿੱਚ ਬਾਲ ਸੁਰੱਖਿਆ ਦਿਵਸ ਪਹਿਲਾਂ ਹੀ ਮਨਾਇਆ ਜਾਂਦਾ ਹੈ। ਵਾਲੀਆ ਨੇ ਕਿਹਾ ਕਿ ਜਿਸ ਤਰਾਂ ਮੁੱਖ ਮੰਤਰੀ ਪੰਜਾਬ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ, ਯਿਸੂ ਮਸੀਹ, ਬਾਬਾ ਸੈਣ ਜੀ, ਬਾਬਾ ਨਾਮਦੇਵ ਜੀ ਦੇ ਨਾਮ ਤੇ ਚੇਅਰ ਸਥਾਪਤ ਕੀਤੀ ਹੈ। ਇਸੇ ਤਰਾਂ ਪੰਜਾਬ ਵਿੱਚ ਚਾਰ ਸਾਹਿਬਜਾਦਿਆਂ ਦੇ ਨਾਂ ’ਤੇ ਚੇਅਰ ਸਥਾਪਤ ਕੀਤੀ ਜਾਵੇ। ਜਿੰਨਾਂ ਨੇ ਜਬਰ-ਜੁਲਮ ਵਿਰੁੱਧ ਸਹਾਦਤ ਦਿੱਤੀ। ਵਾਲੀਆ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ ਦੇ ਨਾਂ ‘ਤੇ ਬਹਾਦਰੀ ਪੁਰਸਕਾਰ ਅਤੇ ਦੀਵਾਨ ਟੋਡਰ ਮੱਲ ਦੇ ਨਾਂ ‘ਤੇ ਸੋਨੇ ਦਾ ਸਿੱਕਾ ਜਾਰੀ ਕਰਨ ਦੀ ਮੰਗ ਕੀਤੀ ਹੈ। ਵਾਲੀਆ ਨੇ ਕਿਹਾ ਕਿ ਸ੍ਰੀ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੀ ਸ਼ਹਾਦਤ ਤੋਂ ਬਾਅਦ ਸੰਗਤਾਂ ਦੇ ਰੂ ਬ ਰੂ ਹੁੰਦਿਆਂ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੂਤ ਚਾਰ,ਚਾਰ ਮੂਏ ਤੋਂ ਕਿਆ ਹੋਇਆਂ ਜੀਵਤ ਕਈ ਹਜਾਰ । ਇਸ ਲਈ ਸਾਹਿਬਜਾਦਿਆਂ ਦੀ ਵਿਰਾਸਤ ਨੂੰ ਅੱਗੇ ਤੋਰਨ ਦੀ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਕ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਜੁਲਮ ਵਿਰੁੱਧ ਜੰਗ ਲੜਦਿਆਂ ਪੂਰੇ ਪਰਿਵਾਰ ਦੀ ਸ਼ਹਾਦਤ ਦਿੱਤੀ, ਜਿਸ ਦੀ ਮਿਸਾਲ ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ। ਫੋਟੋ ਸੁਖਦੇਵ ਸਿੰਘ ਵਾਲੀਆ
Related Posts
-
श्री खाटू श्याम सालासर मंदिर में बाबा श्याम के भजनों पर झूमे श्रद्धालु
-
लुधियाना के श्री दंडी स्वामी मंदिर में 38 दिवसीय महा संकीर्तन उत्सव की शुरुआत आज से, प्रसिद्ध संत श्री इंद्रेश उपाध्याय जी महाराज आज से बहाएंगे भक्ति रस की गंगा
-
श्री शिव शक्ति मंदिर में नवरात्रों के उपलक्ष्य में माता रानी की चौकी का आयोजन किया गया