Friday, May 9

ਡੀ.ਬੀ.ਈ.ਈ. ਵੱਲੋਂ ਆਯੋਜਿਤ ਮੈਗਾ ਰੋਜ਼ਗਾਰ ਮੇਲੇ ‘ਚ 127 ਉਮੀਦਵਾਰਾਂ ਦੀ ਹੋਈ ਚੋਣ

ਲੁਧਿਆਣਾ,(ਸੰਜੇ ਮਿੰਕਾ) – “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ” ਦੇ ਉਪਰਾਲੇ ਤਹਿਤ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਪੀ.ਐਸ.ਡੀ.ਐਮ. ਅਤੇ ਸੀ.ਟੀ. ਯੂਨੀਵਰਸਿਟੀ ਦੇ ਸਹਿਯੋਗ ਨਾਲ ਕੱਲ ਸਥਾਨਕ ਸੀ.ਟੀ.ਯੂਨੀਵਰਸਿਟੀ, ਫਿਰੋਜ਼ਪੁਰ ਰੋਡ ਵਿੱਖੇ ਇੱਕ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਰੋਜ਼ਗਾਰ ਮੇਲੇ ਵਿੱਚ ਕੁੱਲ 21 ਨਾਮਵਰ ਕੰਪਨੀਆਂ ਨੇ ਹਿੱਸਾ ਲਿਆ ਜਿਸ ਵਿੱਚ ਯੈੱਸ ਬੈਂਕ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਸ.ਬੀ.ਆਈ., ਐਕਸਾਈਡ ਲਾਈਫ, ਟੈੱਕੀ ਵੈੱਬ, ਸਾਈਬਰ ਸੈਕ ਗੁਰੂ, ਵੈਸਟ ਲਿੰਕਰਜ਼, ਸਟਾਰ ਹੈਲਥ ਅਤੇ ਏ9 ਹੋਟਲਜ਼ ਆਦਿ ਸ਼ਾਮਲ ਸਨ ਅਤੇ 176 ਤੋਂ ਵੱਧ ਵਿਦਿਆਰਥੀਆਂ ਨੇ ਇਸ ਮੇਲੇ ‘ਚ ਭਾਗ ਲਿਆ ਜਿਨ੍ਹਾਂ ਵਿੱਚੋਂ 127 ਉਮੀਦਵਾਰ ਨੌਕਰੀ ਤੇ ਫਾਈਨਲ ਇੰਟਰਵਿਊ ਲਈ ਚੁਣੇ ਗਏ। ਇਹ ਰੋਜ਼ਗਾਰ ਮੇਲਾ ਸਾਰੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡੀ.ਡੀ.ਯੂ. ਵਿਦਿਆਰਥੀਆਂ ਲਈ ਸੀ। ਡੀ.ਬੀ.ਈ.ਈ ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਅਤੇ ਡਾ. ਹਰਸ਼ ਸਦਾਵਰਤੀ ਵੱਲੋਂ ਸਮਾਗਮ ਦਾ ਉਦਘਾਟਨ ਕੀਤਾ ਗਿਆ. ਪੀ.ਐਸ.ਡੀ.ਐਮ. ਤੋਂ ਸ਼੍ਰੀ ਪ੍ਰਿੰਸ, ਕਰੀਅਰ ਕਾਊਂਸਲਰ ਡਾ. ਨਿਧੀ ਅਤੇ ਪਲੇਸਮੈਂਟ ਅਫਸਰ ਸ੍ਰੀ ਘਨਸ਼ਿਆਮ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਨੌਕਰੀ ਦੀਆਂ ਉਚਿਤ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਦੱਸ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।

About Author

Leave A Reply

WP2Social Auto Publish Powered By : XYZScripts.com