Thursday, March 13

ਹਲਕਾ ਪੂਰਬੀ ਵਿੱਚ ਨੋਜਵਾਨਾ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਉਕਾਂਰ ਵਿਹਾਰ ਸੈਕਟਰ- 32 – ਏ ਦੇ ਪਿਛੇ ਲੱਗਦੇ ਗਰਾਉਂਡ ਵਿੱਚ ਕਰਵਾਈ ਗਈ ਤਿੰਨ ਦਿਨਾਂ ਈਸਟ ਕ੍ਰਿਕੇਟ ਲੀਗ ਦੀ ਸ਼ੁਰੂਆਤ ਦਾ ਫਾਇਨਲ ਮੈਚ ਖੇਡਣ ਤੋਂ ਬਾਅਦ ਇਸ ਕ੍ਰਿਕੇਟ ਲੀਗ ਦੀ ਸਮਾਪਤੀ ਕਰਵਾਈ

ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਵਿੱਚ ਨੋਜਵਾਨਾ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਉਕਾਂਰ ਵਿਹਾਰ ਸੈਕਟਰ- 32 – ਏ ਦੇ ਪਿਛੇ ਲੱਗਦੇ ਗਰਾਉਂਡ ਵਿੱਚ ਕਰਵਾਈ ਗਈ ਤਿੰਨ ਦਿਨਾਂ ਈਸਟ ਕ੍ਰਿਕੇਟ ਲੀਗ ਦੀ ਸ਼ੁਰੂਆਤ ਦਾ ਫਾਇਨਲ ਮੈਚ ਖੇਡਣ ਤੋਂ ਬਾਅਦ ਇਸ ਕ੍ਰਿਕੇਟ ਲੀਗ ਦੀ ਸਮਾਪਤੀ ਕਰਵਾਈ ਗਈ।ਇਸ ਕ੍ਰਿਕੇਟ ਲੀਗ ਵਿੱਚ 24 ਟੀਮਾਂ ਨੇ ਭਾਗ ਲਿਆ।ਇਸ ਕ੍ਰਿਕੇਟ ਲੀਗ ਵਿੱਚ ਹਲਕਾ ਪੂਰਬੀ ਦੇ ਵੱਖ – ਵੱਖ ਵਾਰਡਾਂ ਦੀਆ ਟੀਮਾ ਸਨ।ਜਿਨ੍ਹਾਂ ਵਿੱਚ ਹਲਕਾ ਪੂਰਬੀ ਦੇ ਕੌਂਸਲਰਾਂ ਦੀ ਟੀਮਾਂ ਵਿਧਾਇਕ ਸੰਜੇ ਤਲਵਾੜ ਜੀ ਦੀ ਟੀਮ ਵੀ ਸ਼ਾਮਲ ਸੀ।ਇਸ ਕ੍ਰਿਕੇਟ ਲੀਗ ਵਿੱਚ ਰੋਜਾਨਾ 08 ਮੈਚ ਖੇਡੇ ਗਏ ਸਨ।ਜਿਸ ਵਿੱਚ ਰੌਜਾਨਾ 16 ਟੀਮਾਂ ਨੇ ਮੈਚ ਖੇਡੇ।ਇਸ ਕ੍ਰਿਕੇਟ ਲੀਗ ਵਿੱਚ ਹਰ ਮੈਚ 8-8 ਓਵਰ ਦਾ ਸੀ।ਈਸਟ ਕ੍ਰਿਕੇਟ ਲੀਗ ਵਿੱਚ ਪਹਿਲਾ ਨੰਬਰ ਤੇ ਆਉਣ ਵਾਲੀ ਟੀਮ ਨੂੰ 51,000 / – ਰੁਪਏ ਦੀ ਰਾਸੀ ਦੇ ਨਾਲ ਟ੍ਰਾਫੀ ਅਤੇ ਕ੍ਰਿਕੇਟ ਕਿੱਟ , ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 31,000 / – ਰੁਪਏ ਦੀ ਰਾਸੀ ਦੇ ਨਾਲ ਟ੍ਰਾਫੀ ਅਤੇ ਕ੍ਰਿਕੇਟ ਕਿੱਟ , ਤੀਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 21,000 / – ਰੁਪਏ ਦੀ ਰਾਸੀ ਦੇ ਨਾਲ ਟ੍ਰਾਫੀ ਅਤੇ ਕ੍ਰਿਕੇਟ ਕਿੱਟ ਦੇਣ ਦਾ ਐਲਾਨ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਕੀਤਾ ਗਿਆ ਸੀ।ਇਸ ਤੋਂ ਇਲਾਵਾ ਇਸ ਕ੍ਰਿਕੇਟ ਲੀਗ ਵਿੱਚ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਕ੍ਰਿਕੇਟ ਜਰਸੀ ਅਤੇ ਕੈਂਪ ਵੀ ਦਿੱਤੀ ਗਈ।ਇਸ ਕ੍ਰਿਕੇਟ ਲੀਗ ਦੇ ਫਾਇਨਲ ਵਿੱਚ ਪਹਿਲੇ ਨੰਬਰ ਤੇ ਵਾਰਡ ਨੰ -16 ਦੀ ਟੀਮ , ਦੂਸਰੇ ਨੰਬਰ ਤੇ ਹਲਕਾ ਪੂਰਬੀ ਦੀ ਯੂਥ ਟੀਮ ਅਤੇ ਤੀਸਰੇ ਨੰਬਰ ਤੇ ਵਾਰਡ ਨੰ -12 ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ । ਜੇਤੂ ਟੀਮਾਂ ਅਤੇ ਖਿਡਾਰੀਆ ਨੂੰ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਐਲਾਨ ਕੀਤੇ ਗਏ ਇਨਾਮਾ ਦੀ ਰਾਸ਼ੀ , ਟ੍ਰਾਫਿਆ ਅਤੇ ਕਿੱਟਾ ਵੱਡੀਆ ਗਈਆ।ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ 2022 ਦੀਆ ਚੌਣਾ ਜਿਤਨ ਤੋਂ ਬਾਅਦ ਇਸ ਹਲਕੇ ਵਿੱਚ ਖਿਡਾਰੀਆ ਨੂੰ ਉਤਸਾਹਿਤ ਕਰਨ ਲਈ ਹਲਕਾ ਪੂਰਬੀ ਵਿੱਚ ਨਵਾਂ ਖੇਡ ਸਟੇਡਿਅਮ ਬਣਾਇਆ ਜਾਵੇਗਾ । ਹਲਕਾ ਪੂਰਬੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕ੍ਰਿਕੇਟ ਟੂਰਨਾਮੈਂਟ ਕਰਵਾਏ ਜਾਣਗੇ । ਇਨ੍ਹਾਂ ਕ੍ਰਿਕੇਟ ਟੂਰਨਾਮੈਂਟ ਵਿੱਚ ਹਰ ਵਾਰਡ ਤੋਂ 02-02 ਟੀਮਾਂ ਸ਼ਾਮਲ ਕੀਤੀਆ ਜਾਣਗੀਆ।ਇਸ ਮੌਕੇ ਤੇ ਅਜੇ ਤਲਵਾੜ , ਕੌਂਸਲਰ ਸੁਖਦੇਵ ਬਾਵਾ , ਕੌਂਸਲਰ ਡਾ . ਨਰੇਸ਼ ਉੱਪਲ , ਕੌਂਸਲਰ ਉਮੇਸ਼ ਸ਼ਰਮਾ , ਕੌਂਸਲਰ ਵਨੀਤ ਭਾਟਿਆ , ਕੌਂਸਲਰ ਪਤੀ ਵਿਪਨ ਵਿਨਾਇਕ , ਕੌਂਸਲਰ ਪਤੀ ਮੋਨੂ ਖਿੰਡਾ , ਕੌਂਸਲਰ ਪਤੀ ਹੈਪੀ ਰੰਧਾਵਾ , ਕੌਂਸਲਰ ਪਤੀ ਸਰਬਜੀਤ ਸਿੰਘ , ਕੌਂਸਲਰ ਪਤੀ ਸਤੀਸ਼ ਮਲਹੋਤਰਾਂ , ਕੌਂਸਲਰ ਪਤੀ ਅਸ਼ੀਸ ਟਪਾਰਿਆ , ਕੌਂਸਲਰ ਪਤੀ ਦੀਪਕ ਉੱਪਲ , ਕੌਸਲਰ ਪਤੀ ਗੋਰਵ ਭੱਟੀ , ਸਾਬਕਾ ਕੌਂਸਲਰ ਵਰਿੰਦਰ ਸਹਿਗਲ , ਵਾਰਡ ਇੰਚਾਰਜ ਵਿਜੇ ਕਲਸੀ , ਵਾਰਡ ਇੰਚਾਰਜ ਜਗਦੀਸ਼ ਲਾਲ , ਸੰਨੀ ਪਹੁਜਾ , ਅਰਜੁਨ ਵਿਨਾਇਕ , ਆਸ਼ੂ ਮਹਿਨ , ਨਿਤਿਨ ਤਲਵਾੜ , ਵਿੱਕੀ ਬਾਂਸਲ , ਲਵਲੀ ਮਨੋਚਾ , ਅਮਰਜੀਤ ਸਿੰਘ ਟੋਨਾ , ਮਨੂੰ ਡਾਵਰ , ਵਿਜੇ ਟੰਡਨ , ਦਿਵੇਸ਼ ਮੱਕੜ , ਕੋਮਲ ਖੰਨਾ , ਲੱਕੀ ਮੱਕੜ , ਰਾਜਨ ਟੰਡਨ , ਇੰਦਰਪ੍ਰੀਤ ਸਿੰਘ ਰੂਬਲ , ਅੰਕਿਤ ਮਲਹੋਤਰਾਂ , ਗੁਰਜੋਤ ਸਿੰਘ , ਰਾਜ ਧਾਰੀਵਾਲ , ਰਿੱਕੀ ਮਲਹੋਤਰਾਂ ਅਤੇ ਚਿਰਾਗ ਕਾਲੜਾ ਤੋਂ ਇਲਾਵਾ ਹੋਰ ਕਈ ਮੈਂਬਰ ਹਾਜਰ ਸਨ ।

About Author

Leave A Reply

WP2Social Auto Publish Powered By : XYZScripts.com