Saturday, May 10

ਪਿੰਡਾਂ ਦਾ ਵਿਕਾਸ ਹੀ ਦੇਸ਼ ਨੂੰ ਵਿਕਸਿਤ ਬਣਾ ਸਕਦਾ-ਕੈਬਨਿਟ ਮੰਤਰੀ ਗੁਰਕੀਰਤ ਸਿੰਘ

ਖੰਨਾ (ਲੁਧਿਆਣਾ), (ਸੰਜੇ ਮਿੰਕਾ)- ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਸ਼ਬਦਾਂ ਚ’ ਸਹੀ ਸਿੱਖਿਆ ਹੀ ਇਕ ਸੁਨਹਿਰੇ ਸਮਾਜ ਦਾ ਨੀਂਹ ਪੱਥਰ ਹੁੰਦੀ ਹੈ,ਹਰ ਇਕ ਪਿੰਡ ਦਾ ਪਰਿਵਾਰ ਉਹਨਾਂ ਨੂੰ ਆਪਣੇ ਪਰਿਵਾਰ ਵਾਂਗ ਲੱਗਦਾ ਤੇ ਉਹ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ ਕਿ ਖੰਨਾ ਵਾਸੀਆਂ ਦੀ ਹਰ ਬਣਦੀ ਮਦਦ ਕਿਤੀ ਜਾਵੇ। ਵਿਕਾਸ ਪ੍ਰਾਜੈਕਟਾਂ ਦੀ ਧੁਰੀਆਂ ਉਹਨਾਂ ਨੇ ਪਿੰਡ ਮਾਜਰੀ ਤੋਂ ਕਿਤੀ, ਸ.ਸਤਨਾਮ ਸਿੰਘ ਸੋਨੀ (ਚੇਅਰਮੈਨ ਬਲਾਕ ਸੰਮਤੀ ਖੰਨਾ) ਅਤੇ ਸ.ਮਾਸਟਰ ਸੋਹਣ ਸਿੰਘ(ਮੈਂਬਰ ਬਲਾਕ ਸੰਮਤੀ ਖੰਨਾ) ਸ. ਹਰਜਿੰਦਰ ਸਿੰਘ,ਮਨਪ੍ਰੀਤ ਕੌਰ,ਅਧਿਕਾਰਤ ਕੌਰ,ਰਣਜੀਤ ਸਿੰਘ ਪੰਚ,ਕਮਲਜੀਤ ਸਿੰਘ ਪੰਚ,ਸਰੂਪ ਸਿੰਘ ਪੰਚ,ਕਰਨੈਲ ਕੌਰਪੰਚ,ਰੁਪਿੰਦਰ ਕੌਰ ਪੰਚ ਅਤੇ ਸਵ. ਚਰਨਪਾਲ ਕੌਰ ਸਰਪੰਚ ਜੀ ਦੇ ਸਹਿਯੋਗ ਨਾਲ ਬਾਜੀਗਰ ਅਤੇ ਵਾਲਮੀਕਿ ਧਰਮਸ਼ਾਲਾ ਦਾ ਨਵੀਨੀਕਰਨ,ਕਬਰਸਤਾਨ ਦੇ ਬਰਾਂਡੇ ਦੀ ਉਸਾਰੀ,ਗੰਦੇ ਪਾਣੀ ਦਾ ਨਿਕਾਸ,ਗਲੀਆਂ ਨਾਲ਼ੀਆਂ ਦਾ ਕੰਮ,ਸਕੂਲ ਦੇ ਕਮਰਿਆਂ ਦਾ ਉਦਘਾਟਨ ਕੀਤਾ। ਇਹਨਾਂ ਸਾਰੇ ਕੰਮਾਂ ਲਈ 22 ਲੱਖ ਦੀ ਗ੍ਰਾਂਟ ਵੀ ਦਿੱਤੀ ਗਈ। ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਕੋਟਲੀ ਜੀ ਨੇ ਪਿੰਡ ਲਿਬੜਾ ਵਿਚ ਕਬਰਸਤਾਨ ਦਾ ਰਸਤਾ,ਕਮਰਾ ,ਚੋਂਤਰਾ ਗਰਾਊਂਡ ਦਾ ਨਵੀਨੀਕਰਨ,ਜਿੰਮ ਦਾ ਹਾਲ ਬਨਾਉਣ ਦਾ ਨੀਂਹ ਪੱਥਰ ਸ.ਯਾਦਵਿੰਦਰ ਸਿੰਘ,ਸ.ਸਤਨਾਮ ਸਿੰਘ ਸੋਨੀ,ਸ.ਗੁਰਦੀਪ ਸਿੰਘ ਰਸੂਲੜਾ,ਸ.ਯਾਦਵਿੰਦਰ ਸਿੰਘ ਲਿਬੜਾ,ਰਾਜਿੰਦਰ ਸਿੰਘ,ਸੁਖਦੀਪ ਸਿੰਘ ਜੇ.ਈ,ਪਵਨ ਕੁਮਾਰ ਬਾਲੀ,ਅਵਤਾਰ ਸਿੰਘ,ਪਰਮਿੰਦਰ ਸਿੰਘ,ਜਗਦੀਪ ਸਿੰਘ, ਇੰਦਰਪਾਲ ਕੌਰ ਪੰਚ,ਹਰਜਿੰਦਰ ਕੌਰ ਪੰਚ,ਹਰਿਮੰਦਰ ਕੌਰ ਪੰਚ ਅਤੇ ਮਨਜੀਤ ਕੌਰ ਪੰਚ ਦੇ ਸਹਿਯੋਗ ਨਾਲ ਰੱਖਿਆ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਗੁਰਕੀਰਤ ਸਿੰਘ ਨੇ ਕਿਹਾ ਕਿ ਹਰ ਕਦਮ ਲੋਕਾਂ ਦੇ ਨਾਲ ਅਤੇ ਲੋਕਾਂ ਲਈ ਚੁੱਕਿਆ ਜਾਵੇ ਤਾਂ ਤਰੱਕੀ ਪੂਰੀ ਹੁੰਦੀ ਹੈ। ਕੈਬਨਿਟ ਮੰਤਰੀ ਨੇ ਕਿਹਾ, “ਪਿੰਡ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਅਸੀਂ ਇੱਕ ਵਿਕਸਤ ਦੇਸ਼ ਬਣਨ ਦਾ ਸੁਪਨਾ ਤਾਂ ਹੀ ਦੇਖ ਸਕਦੇ ਹਾਂ ਜੇਕਰ ਅਸੀਂ ਆਪਣੇ ਪਿੰਡਾਂ ਨੂੰ ਹਰ ਸੰਭਵ ਤਰੀਕੇ ਨਾਲ ਮਜ਼ਬੂਤ ਕਰੀਏ।

About Author

Leave A Reply

WP2Social Auto Publish Powered By : XYZScripts.com