
ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਵਿੱਚ ਪੈਂਦੇ ਸੈਕਟਰ -32 ਦੇ ਮਾਂ ਵੈਸ਼ਨੋ ਧਾਮ ਵਿੱਚ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਆਪਣੀ ਸਵਰਗਵਾਸੀ ਮਾਤਾ ਕ੍ਰਿਸ਼ਨਾ ਤਲਵਾੜ ਜੀ ਅਤੇ ਸਵਰਗਵਾਸੀ ਪਤਨੀ ਮੀਨੂ ਤਲਵਾੜ ਜੀ ਦੀ ਯਾਦ ਵਿੱਚ ਅੱਖਾ ਦਾ ਚੈਰੀਟੇਬਲ ਹਸਪਤਾਲ ਬਨਾਉਣ ਦੇ ਕੀਤੇ ਐਲਾਨ ਨੂੰ ਪੂਰਾ ਕਰਦੇ ਹੋਏ ਅੱਜ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਮਾਂ ਵੈਸ਼ਨੋ ਧਾਮ ਵਿੱਚ ਅੱਖਾ ਦੇ ਚੈਰੀਟੇਬਲ ਹਸਪਤਾਲ ਦੀ ਨਿਸ਼ਾਨਦੇਈ ਕਰਕੇ ਹਸਪਤਾਲ ਦੀ ਚਾਰਦੀਵਾਰੀ ਕਰਵਾਉਣ ਲਈ ਹਵਨਯੱਗ ਕਰਨ ਤੋਂ ਬਾਅਦ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ।ਅੱਖਾ ਦੇ ਇਸ ਚੈਰੀਟੇਬਲ ਹਸਪਤਾਲ ਨੂੰ ਬਨਾਉਣ ਲਈ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ 02 ਕਰੌੜ ਰੁਪਏ ਦੀ ਰਾਸ਼ੀ ਆਪਣੇ ਵੱਲੋਂ ਖਰਚ ਕੀਤੀ ਜਾਵੇਗੀ।ਇਸ ਚੈਰੀਟੇਬਲ ਹਸਪਤਾਲ ਵਿੱਚ ਆਧੁਨਿਕ ਮਸ਼ੀਨਾ ਦੇ ਨਾਲ ਅੱਖਾਂ ਦਾ ਹਰ ਤਰਾਂ ਦਾ ਇਲਾਜ ਅਤੇ ਅਪਰੇਸ਼ਨ ਬਿਨਾ ਕਿਸੇ ਮੁਨਾਫੇ ਦੇ ਸੀਨੀਅਰ ਡਾਕਟਰਾਂ ਦੀ ਟੀਮ ਅਤੇ ਸਟਾਫ ਵੱਲੋਂ ਕੀਤੇ ਜਾਣਗੇ । ਇਸ ਮੌਕੇ ਤੇ ਸੰਜੇ ਜੈਨ , ਰਾਮਾ ਮੋਂਗਾ , ਸ਼ੁਸ਼ੀਲ ਗੋਇਲ , ਸੁਨੀਲ ਗੋਇਲ , ਸੁਭਾਸ਼ ਕੁੰਦਰਾ , ਨਰੇਸ਼ ਨਰੂਲਾ , ਵਿਜੇ ਕੁਮਾਰ ਮੱਗੂ , ਮੁਨੀਸ਼ ਮਹਾਜਨ , ਵਨੀਸ਼ਾ ਗੁਪਤਾ , ਸੁਰਿੰਦਰ ਪਾਲ ਝਿੰਗਰਾ , ਸੋਬੋਤ ਸੂਦ , ਸਤੀਸ਼ ਸਿੰਗਲਾ , ਰਜਿੰਦਰ ਨਾਗਪਾਲ , ਦਵਿੰਦਰ ਅਗਰਵਾਲ , ਅਰੁਣ ਮਹਿਨ , ਕਪਿਲ ਬਾਂਸਲ , ਸਤਪਾਲ ਗੋਇਲ , ਪਰਮਿੰਦਰ ਸਿੰਘ , ਤੁਲਸੀ ਖੁਰਾਣਾ , ਅਰੁਣ ਸ਼ਰਮਾ , ਨਰਿੰਦਰ ਬਹਿਲ , ਮਹਿੰਦਰ ਸ਼ਰਮਾ , ਭਾਰਤ ਸ਼ਾਹ , ਨਰੇਸ਼ ਗੁਪਤਾ , ਮਨੋਜ ਅਗਰਵਾਲ , ਰਾਕੇਸ਼ ਅਰੋੜਾ , ਰਾਕੇਸ਼ ਵਰਮਾ , ਸੋਰਵ ਮਹਾਜਨ , ਰਾਕੇਸ਼ ਪਾਠਕ , ਸੁਰਿੰਦਰ ਗੁਪਤਾ , ਸੁਮਿਤ ਸਿੰਗਲਾ , ਰੋਸ਼ਨ ਲੱਖਨਪਾਲ , ਭਾਰਤ ਭੂਸ਼ਨ , ਗੁਲਸ਼ਨ ਮੱਕੜ , ਬੀ.ਐਲ. ਸ਼ਰਮਾ , ਪਵਨ ਗਰਗ , ਰਾਕੇਸ਼ ਘਈ , ਤਰਸੇਮ ਖੰਨਾ , ਨੀਰਜ ਜੈਨ , ਰਾਜ ਨੰਦ ਗੁਪਤਾ , ਪ੍ਰਵੀਨ ਬੱਸੀ , ਪੰਡਿਤ ਰਜਨੀਕਾਤ ਸਾਸ਼ਤਰੀ , ਪੰਕਜ ਮਹਾਜਨ ਤੋਂ ਇਲਾਵਾ ਮਾਂ ਵੈਸ਼ਨੋ ਧਾਮ ਦੇ ਪ੍ਰਬੰਧਕ ਅਤੇ ਮੈਂਬਰ ਹਾਜਰ ਸਨ ।