Tuesday, July 1

ਕਮਲਜੀਤ ਸਿੰਘ ਕੜਵਲ ਨੇ ਹਲਕਾ ਆਤਮ ਨਗਰ ਦੇ ਨਵੇਂ ਪੈਨਸ਼ਨ ਧਾਰਕਾਂ ਨੂੰ ਵੰਡੀਆਂ ਚਿੱਠੀਆਂ

  • ਪੰਜਾਬ ਸਰਕਾਰ ਦੀਆਂ ਲੋਕ ਹਿਤੈਸ਼ੀ ਸਕੀਮਾਂ ਦਾ ਲਾਭ ਦੇਣ ਲਈ ਮੈਂ ਤੇ ਸਮੁੱਚੀ ਟੀਮ ਹਰ ਸਮੇਂ ਹਾਜ਼ਰ : ਕਮਲਜੀਤ ਸਿੰਘ ਕੜਵਲ

ਲੁਧਿਆਣਾ   (ਮਦਾਨ ਲਾਲ ਗੁਗਲਾਨੀ , ਵਿਸ਼ਾਲ)- ਲੁਧਿਆਣਾ, ਹਲਕਾ ਆਤਮ ਨਗਰ ਦੇ ਵਿਕਾਸ ਤੇ ਲੋਕਾਂ ਨੰਂੂ ਮੁੱਢਲ਼ੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਮੈਂ ਤੇ ਮੇਰੀ ਸਮੁੱਚੀ ਟੀਮ ਦਿਨ ਰਾਤ ਲੋਕਾਂ ਦੀ ਸੇਵਾ ‘ਚ ਹਾਜ਼ਰ ਹਾਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਆਤਮ ਨਗਰ ਤੋਂਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਹਲਕਾ ਆਤਮ ਨਗਰ ਦੇ ਮੁੱਖ ਦਫ਼ਤਰ ਵਿਖੇ ਨਵੇਂ ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਦੀਆਂ ਚਿੱਠੀਆਂ ਵੰਡਦੇ ਸਮੇਂ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਲਜੀਤ ਸਿੰਘ ਕੜਵਲ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਜਾ ਰਹੇ ਸਹਿਯੌਗ ਸਦਕਾ ਅੱਜ ਹਲਕਾ ਆਤਮ ਨਗਰ ਦੇ ਲੋਕਾਂ ਨੂੰ ਜਿੱਥੇ ਅਸੀਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ‘ਚ ਸਫ਼ਲ ਹੋਏ ਹਾਂ, ਉਥੇਂ ਹੀ ਪਿਛਲੇਂ 10 ਸਾਲਾਂ ਤੋਂ ਵਿਕਾਸ ਤੋਂ ਸੱਖਣੇ ਹਲਕਾ ਆਤਮ ਨਗਰ ਦੇ ਹਰ ਵਾਰਡ ‘ਚ ਜੰਗੀ ਪੱਧਰ ‘ਤੇ ਵਿਕਾਸ ਕਾਰਜ ਵੀ ਕਰਵਾਏ ਹਨ, ਕਿਉਂਕਿ ਪੰਜਾਬ ਦੀ ਕਾਂਗਰਸ ਸਰਕਾਰ ਦਾ ਮੁੱਖ ਏਜੰਡਾ ਹਰ ਵਰਗ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ।ਕੜਵਲ ਨੇ ਆਖਿਆ ਕਿ ਅੱਜ ਬਜ਼ੁਰਗਾਂ ਨੂੰ ਪੈਨਸ਼ਨਾਂ ਦੀਆਂ ਚਿੱਠੀਆਂ ਵੰਡਦੇ ਹੋਏ ਪੰਜਾਬ ਸਰਕਾਰ ਦੀਆਂ ਹੋਰ ਲੋਕ ਹਿਤੈਸ਼ੀ ਸਕੀਮਾਂ ਤੋਂ ਜਾਣੂ ਕਰਵਾਇਆ ਤਾਂ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਤੋਂ ਕੋਈ ਲੌੜਵੰਦ ਵਾਂਝਾ ਨਾ ਰਹਿ ਜਾਵੇ।ਇਸ ਮੌਕੇ ਰਵੀ ਸ਼ਰਮਾ ਨੀਟਾ, ਮਨਦੀਪ ਸਿੰਘ ਸੋਨੂੰ, ਜਗਰੂਪ ਸਿੰਘ ਕੜਵਲ, ਅਜੈ ਵੜੈਂਚ, ਸ਼ਾਮ ਲਾਲ ਢੀਂਗਰਾ, ਦਵਿੰਦਰ ਸਿੰਘ ਵਾਲੀਆ, ਸੁਰਿੰਦਰ ਸਿੰਘ ਗੋਲਡੀ, ਲੱਕੀ ਮਾਡਲ ਟਾਊਨ, ਕਰਮਜੀਟ ਸਿੰਘ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com