- ਕਾਂਗਰਸ ਸਰਕਾਰ ਲਾਠੀਆ ਦੇ ਦਮ ਤੇੇ ਦਬਾ ਰਹੀ ਹੈ ਹਕ ਮੰਗਣ ਵਾਲਿਆਂ ਦੀ ਅਵਾਜ : ਬੱਗਾ
ਲੁਧਿਆਣਾ (ਵਿਸ਼ਾਲ,ਅਰੁਣ ਜੈਨ)-ਆਮ ਆਦਮੀ ਪਾਰਟੀਦੇ ਵਿਧਾਨਸਭਾ ਉਤਰੀ ਤੋਂ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਦੇ ਵਾਰਡ-1 ਸਥਿਤ ਰਾਇਲ ਸਿਟੀ ਪੁੱਜਣ ਤੇ ਸਥਾਨਕ ਨਿਵਾਸੀਆਂ ਨੇ ਨੌਜਵਾਨ ਸਮਾਜ ਸੇਵਕ ਨਿਤਿਨ ਤਾਂਗੜੀ ਦੀ ਅਗਵਾਈ ਹੇਠ ਉਨ੍ਹਾਂ ਦਾ ਖੁੱਲੇ ਦਿਲ ਨਾਲਂ ਸਵਾਗਤ ਕੀਤਾ। ਬੱਗਾ ਨੇ ਪੰਜਾਬ ਵਿੱਚ ਆਪ ਦੀ ਵੱਧਦੀ ਲੋਕਪ੍ਰਿਅਤਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਤਾਸੀਨ ਕਾਂਗਰਸ ਸਰਕਾਰ ਲੋਕਤਾਂਤਰਿਕ ਪ੍ਰਕਿਆ ਨਾਲ ਸ਼ਾਂਤੀ ਪੂਰਵਕ ਰੋਸ਼ ਵਿਅਕਤ ਕਰਕੇ ਹੱਕ ਮੰਗਣ ਵਾਲੇ ਲੋਕਾਂ ਦੀ ਅਵਾਜ ਲਾਠੀਆਂਦੇ ਦਮ ਤੇ ਅਤੇ ਡੀ.ਜੇ ਦੇ ਰੌਲੇ ਰਾਹੀਂ ਦਬਾਉਣਾ ਚਾਹੁੰਦੀ ਹੈ । ਪੰਜਾਬ ਪੁਲਿਸ ਦੇ ਡੀਜੀਪੀ ਲਿਖਤੀ ਰੁਪ ਵਿੱਚ ਡਿਪਟੀ ਕਮਿਸ਼ਨਰਾਂ ਅਤੇ ਵੱਖ-ਵੱਖ ਜਿਲਿ੍ਹਆਂ ਦੇ ਐਸ.ਐਸ. ਪੀ ਨੂੰ ਆਦੇਸ਼ ਦੇ ਰਹੇ ਹਨ ਕਿ ਸਰਕਾਰੀ ਪ੍ਰੋਗਰਾਮਾਂ ਵਿੱਚ ਪੰਹੁਚੇ ਮੁੱਖਮੰਤਰੀ ਚੰਨੀ ਤੱਕ ਆਪਣੀ ਅਵਾਜ ਪੰਹੁਚਾਉਣ ਲਈ ਹੋਣ ਵਾਲੀ ਨਾਰੇਬਾਜੀ ਨੂੰ ਦਬਾਉਣ ਲਈ ਪ੍ਰੋਗਰਾਮ ਵਾਲੀ ਥਾਂ ਦੇ ਬਾਹਰ ਡੀ.ਜੇ ਦੇ ਪ੍ਰੰਬਧ ਕਰਕੇ ਫਰਿਆਦ ਲੈ ਕੇ ਆਉਣ ਵਾਲਿਆਂ ਦੀ ਅਵਾਜ ਦਬਾ ਦਿੱਤੀ ਜਾਵੇ । ਦੂਜੇ ਪਾਸੇ ਮੁੱਖਮੰਤਰੀ ਦੇ ਸਾਹਮਣੇ ਫਰਿਆਦ ਲੈ ਕੇ ਪੰਹੁਚੇ ਅਧਿਆਪਕਾਂ ਤੇ ਸੂਬੇ ਦੀ ਪੁਲਿਸ ਲਾਠੀਚਾਰਜ ਕਰਕੇ ਪਸ਼ੂਆਂਂ ਵਰਗਾ ਵਤੀਰਾ ਕਰ ਰਹੀ ਹੈ । ਬੈਠਕ ਦੇ ਪ੍ਰਬੰਧਕ ਨਿਤਿਨ ਤਾਂਗੜੀ ਨੇ ਸਥਾਨਕ ਨਿਵਾਸੀਆਂ ਵੱਲੋਂ ਭਰੋਸਾ ਦਿਵਾਇਆ ਕਿ ਇਸ ਵਾਰ ਵਿਧਾਨਸਭਾ ਉਤਰੀ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਦਾ ਮੰਨ ਬਣਾ ਕੇ ਸਤਾ ਸੌਪਣ ਦਾ ਮਨ ਬਣਾ ਲਿਆ ਹੈ । ਇਸ ਮੌਕੇ ਤੇ ਮਹਿੰਦਰ ਸਿੰਘ ਮੱਕੜ, ਐਡਵੋਕੇਟ ਅਮਨਦੀਪ, ਮੁਕੇਸ਼ ਗੌਤਮ, ਕੁਲਦੀਪ ਸਿੰਘ ਮੱਕੜ , ਕਾਲੜਾ ਜੀ ਚੱਕੀ ਵਾਲੇ ਅਤੇ ਪਾਲ ਸਿੰਘ ਸਹਿਤ ਹੋਰ ਵੀ ਮੌਜੂਦ ਰਹੇ ।