- ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਸੈਂਕੜੇ ਵਕੀਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ
ਲੁਧਿਆਣਾ (ਵਿਸ਼ਾਲ,ਰਾਜੀਵ) ਵਕੀਲ ਭਾਈਚਾਰਾ ਸਮਾਜ ਦਾ ਪੜ੍ਹਿਆ ਲਿਖਿਆ ਵਰਗ ਹੈ ਅਤੇ ਸਮਾਜ ਦਾ ਸ਼ੀਸ਼ਾ ਹੈ , ਵਕੀਲ ਭਾਈਚਾਰੇ ਦਾ ਦੇਸ਼ ਤੇ ਸਮਾਜ ਨੂੰ ਉੱਚਾ ਚੁੱਕਣ ਵਿੱਚ ਵੱਡਾ ਯੋਗਦਾਨ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਮਿਨਾਕਸ਼ੀ ਲੇਖੀ ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਲੁਧਿਆਣਾ ਵਿਖੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਵਕੀਲ ਭਾਈਚਾਰੇ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਸ੍ਰੀਮਤੀ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਨੇ 7 ਸਾਲਾਂ ਵਿੱਚ ਜਿੰਨੀ ਤਰੱਕੀ ਕੀਤੀ ਹੈ ਉਹ ਕਾਂਗਰਸ ਸਰਕਾਰ ਨੇ 70 ਸਾਲਾਂ ਵਿੱਚ ਵੀ ਨਹੀਂ ਕੀਤੀ ਅਤੇ ਕਾਂਗਰਸ ਨੇ 70 ਸਾਲਾਂ ਦੇ ਰਾਜ ਵਿੱਚ ਕੇਵਲ ਭ੍ਰਿਸ਼ਟਾਚਾਰ ਤੇ ਘਪਲੇਬਾਜ਼ੀਆਂ ਹੀ ਕੀਤੀਆਂ ਹਨ । ਸ਼੍ਰੀਮਤੀ ਮਿਨਾਕ਼ਸ਼ੀ ਲੇਖੀ ਨੇ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਵਾਲੇ ਵਕੀਲ ਸਾਹਿਬਾਨ ਦਾ ਸੁਆਗਤ ਕੀਤਾ ਤੇ ਵਿਸ਼ਵਾਸ ਦੁਆਇਆ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮਤਲਬ ਹੈ ਦੇਸ਼ ਦਾ ਸੇਵਕ ਬਣਨਾ । ਇਸ ਮੌਕੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀਮਤੀ ਮਿਨਾਕਸ਼ੀਨ ਲੇਖੀ ਜੀ ਜੋ ਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵੀ ਹਨ ਇਸ ਸਮਾਗਮ ਵਿੱਚ ਉਹਨਾਂ ਦੀ ਸ਼ਮੂਲੀਅਤ ਨੇ ਵਕੀਲ ਭਾਈਚਾਰੇ ਨੂੰ ਵੱਡਾ ਮਾਣ ਦਿੱਤਾ ਹੈ ਜਿਸ ਲਈ ਉਹ ਸ੍ਰੀਮਤੀ ਮਿਨਾਕਸ਼ੀ ਲੇਖੀ ਜੀ ਦੇ ਅਤੀ ਧੰਨਵਾਦੀ ਹਨ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਤਾਕਤਾਂ ਕੇਵਲ ਆਪਣੇ ਸਵਾਰਥ ਤੇ ਭ੍ਰਿਸ਼ਟਾਚਾਰ ਲਈ ਰਾਜ ਕਰ ਰਹੀਆਂ ਹਨ ਅਤੇ ਪੰਜਾਬ ਦੇ ਲੋਕਾਂ ਤੇ ਖਾਸਕਰ ਗਰੀਬ ਵਰਗ ਨੂੰ ਲਾਲਚ ਤੇ ਗੈਰ ਸੰਵਿਧਾਨਿਕ ਢੰਗ ਦੇ ਝੂਠੇ ਵਾਅਦੇ ਕਰਕੇ ਆਮ ਜਨਤਾ ਨੂੰ ਭਰਮਾਉਣ ਦੀ ਗੱਲ ਕਰਦੇ ਹਨ ਜਦਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋਏ ਪੰਜਾਬ ਵਿੱਚ ਨਸ਼ੇ , ਰੁਜ਼ਗਾਰ ਤੇ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਸੰਬੰਥਿਤ ਬੇਅਦਬੀਆਂ ਵਰਗੇ ਮਾਮਲਿਆਂ ਤੇ ਕਾਂਗਰਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ।ਇਸ ਮੌਕੇ ਵੱਡੀ ਗਿਣਤੀ ਵਿੱਚ ਐਡਵੋਕੇਟ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੌਏ ਜਿਹਨਾਂ ਵਿੱਚ ਖਾਸਤੌਰ ਤੇ ਐਡਵੋਕੇਟ ਦੀਪਕ ਸ਼ਰਮਾ , ਐਡਵੋਕੇਟ ਅਭੀਜੀਤ ਸਿੰਘ ਸੰਧੂ , ਐਡ. ਰਾਜਿੰਦਰ ਸਿੰਘ ਭੰਡਾਰੀ , ਐਡਵੋਕੇਟ ਰਾਮਜੀਤ ਯਾਦਵ , ਐਡਵੋਕੇਟ ਸੰਜੇ ਭੰਡਾਰੀ , ਐਡਵੋਕੇਟ ਅਮਿਤ ਸੌਂਧ , ਐਡਵੋਕੇਟ ਲਵਲੀਨ ਸ਼ਰਮਾ , ਐਡਵੋਕੇਟ ਕਰਨ , ਐਡਵੋਕੇਟ ਗੌਰਵ ਮਿਗਲਾਨੀ , ਐਡਵੋਕੇਟ ਨਿਖਿਲ , ਐਡਵਵੋਕੇਟ ਲਵਪ੍ਰੀਤ , ਐਡਵੋਕੇਟ ਅਮਨਦੀਪ ਚੌਰਸੀਆ , ਐਡਵੋਕੇਟ ਅਰਜੁਨ , ਐਡਵੋਕੇਟ ਗਗਨਦੀਪ ਬੇਦੀ ਐਡਵੋਕੇਟ ਰਾਕੇਸ਼ ਸਿੰਘ ਅਤੇ ਵੱਡੀ ਗਿਣਤੀ ਵਕੀਲ ਭਾਈਚਾਰੇ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ । ਇਸ ਮੌਕੇ ਖਾਸਤੌਰ ਤੇ ਸੀਨੀਅਰ ਐਡਵੋਕੇਟ ਸ੍ਰੀ ਐਸ ਕੇ ਅਗਰਵਾਲ , ਐਡਵੋਕੇਟ ਪਵਨ ਘਈ , ਐਡਵੋਕੇਟ ਏ ਸੀ ਗੁਪਤਾ , ਐਡਵੋਕੇਟ ਯਸ਼ਪਾਲ ਘਈ , ਐਡਵੋਕੇਟ ਗੁਰਮੇਲ ਮੇਘੋਵਾਲ , ਐਡਵੋਕੇਟ ਅਭਿਨੰਦਨ ਸ਼ਰਮਾ , ਐਡਵੋਕੇਟ ਅੰਕੁਰ ਘਈ , ਐਡਵੋਕੇਟ ਜਸਪ੍ਰੀਤ ਸਿੰਘ , ਐਡਵੋਕੇਟ ਕਾਰਤਿਕ ਮੈਹਤਾ , ਐਡਵੋਕੇਟ ਅਮਨਦੀਪ ਸ਼ਰਮਾ ਬੌਬੀ , ਐਡਵੋਕੇਟ ਪਰਮਜੀਤ ਸਿੰਘ ਪ੍ਰਿੰਸ ਵੀ ਮੌਜੂਦ ਸਨ । ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੇ ਸ੍ਰੀਮਤੀ ਲੇਖੀ ਨੂੰ ਜੀ ਆਇਆਂ ਆਖਿਆ ਤੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਵਕੀਲ ਭਾਈਚਾਰੇ ਤੇ ਬੀਬੀ ਨੀਲਮ ਕੋਹਲੀ ਸਾਬਕਾ ਜਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਦਾ ਸੁਆਗਤ ਕੀਤਾ ਤੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਸਭ ਨੂੰ ਦਰਜਾ ਬ ਦਰਜਾ ਮਾਣ ਸਨਮਾਨ ਦਿੱਤਾ ਜਾਵੇਗਾ । ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਜੀਵਨ ਗੁਪਤਾ , ਲੀਗਲ ਸੈੱਲ ਦੇ ਪੰਜਾਬ ਪ੍ਰਧਾਨ ਐਨ ਕੇ ਸ਼ਰਮਾ , ਜਨਰਲ ਸਕੱਤਰ ਕਾਂਤੇਦੂ ਸ਼ਰਮਾ , ਰਾਮ ਗੁਪਤਾ , ਅਨਿਲ ਸਰੀਨ ਸਪੋਕਸਪਰਸਨ , ਘੁਮਾਰ ਮੰਡੀ ਮੰਡਲ ਪ੍ਰਧਾਨ ਸੰਦੀਪ ਵਧਵਾ, ਸੰਜੇ ਗੁਸਾਈਂ , ਸੰਜੀਵ ਸ਼ੇਰੂ ਸੱਚਦੇਵਾ , ਸੰਜੀਵ ਪੁਰੀ , ਅਰੁਣੇਸ਼ ਮਿਸ਼ਰਾ , ਲੱਕੀ ਚੋਪੜਾ , ਕੁਸ਼ਾਗਰ ਕਸ਼ਯਪ , ਅਸ਼ੋਕ ਲੂੰਬਾ , ਬੀਬੀ ਮਨਮਿੰਦਰ ਕੌਰ , ਯਸ਼ਪਾਲ ਜਨੋਤਰਾ , ਹਰਕੇਸ਼ ਮਿੱਤਲ , ਪਰਮਿੰਦਰ ਕਾਕਾ , ਦਿਨੇਸ਼ ਸਰਪਾਲ , ਚਿਰਾਗ ਬੱਤਰਾ , ਜਤਿਨ ਸ਼ਰਮਾ , ਵਿੱਕੀ ਸਹੋਤਾ ਅਤੇ ਜਿਲ੍ਹੇ ਦੀਆਂ ਹੋਰ ਵੀ ਸਨਮਾਨਯੋਗ ਸ਼ਖਸ਼ੀਅਤਾਂ ਮੌਜੂਦ ਸਨ ।
ਇਸ ਮੌਕੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਲੁਧਿਆਣਾ ਕਾਂਗਰਸ ਪਾਰਟੀ ਦੀ ਸਾਬਕਾ ਜਿਲ੍ਹਾ ਪ੍ਰਧਾਨ ਤੇ ਏ ਆਈ ਸੀ ਸੀ ਦੀ ਸਾਬਕਾ ਮੈਂਬਰ ਸ੍ਰੀਮਤੀ ਨੀਲਮ ਕੋਹਲੀ ਵੀ ਆਪਣੇ ਸਾਥੀਆਂ ਨਾਲ ਬੀ ਜੇ ਪੀ ਵਿੱਚ ਸ਼ਾਮਿਲ ਹੋਈ ਅਤੇ ਉਹਨਾਂ ਕਿਹਾ ਕਿ ਉਹ ਦਿਨ ਰਾਤ ਭਾਰਤੀ ਜਨਤਾ ਪਾਰਟੀ ਦੀ ਤਰੱਕੀ ਲਈ ਮਿਹਨਤ ਕਰਨਗੇ ਤੇ ਪੰਜਾਬ ਵਿੱਚ ਬੀ ਜੇ ਪੀ ਦੀ ਸਰਕਾਰ ਬਣੇਗੀ ।.