Tuesday, July 1

ਕੈਬਿਨੇਟ ਮੰਤਰੀ ਨੇ ਦੋ ਸੜਕੀ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ

ਖੰਨਾ (ਲੁਧਿਆਣਾ), (ਸੰਜੇ ਮਿੰਕਾ)- ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਅੱਜ ਹਲਕਾ ਖੰਨਾ ਵਿਖੇ ਦੋ ਵੱਖ ਵੱਖ ਸੜਕ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ। ਇਹ ਪ੍ਰਾਜੈਕਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਟਕ ਰਹੇ ਸਨ। ਜਿਨ੍ਹਾਂ ਦਾ ਅੱਜ ਪਿੰਡਾਂ ਵਾਲਿਆਂ ਦੀ ਮੌਜੂਦਗੀ ਵਿੱਚ ਇਸਦਾ ਨੀਂਹ ਪੱਥਰ ਰੱਖਿਆ ਗਿਆ। ਇਹ ਦੋਨੋਂ ਸੜਕਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਅਤੇ ਸਬੰਧਤ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀਆਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਇਸ ਵਿੱਚ ਭਗਤ ਪੁਰਨ ਸਿੰਘ ਮਾਰਗ ਸਥਿਤ ਪਿੰਡ ਨਰੈਣਗੜ੍ਹ ਤੋ ਰਤਨ ਪਾਲੋਂ ਤੱਕ ਦੀ ਸੜਕ ਨੂੰ ਕੱਚੀ ਤੋਂ ਪੱਕੀ ਕਰਨਾ ਸੀ। ਇਸ ਸੜਕ ਦੀ ਲੰਬਾਈ 800 ਮੀਟਰ ਹੈ ਅਤੇ ਇਸ ਦੀ ਅਨੁਮਾਨਤ ਲਾਗਤ 20 ਲੱਖ ਦੇ ਕਰੀਬ ਹੋਵੇਗੀ ਅਤੇ ਦੂਜੇ ਪਾਸੇ ਲਿੰਕ ਖੰਨਾ ਮਲੇਰਕੋਟਲਾ ਰੋਡ ਸਥਿਤ ਫਿਰਨੀ ਤੋ ਨਸਰਾਲੀ ਤੱਕ ਦੀ ਸੜਕ ਹੈ। ਜਿਸਦੀ ਲੰਬਾਈ 550 ਮੀਟਰ ਹੈ ਅਤੇ ਲਾਗਤ ਕਰੀਬ 13 ਲੱਖ ਰੁਪਏ ਤੱਕ ਦੀ ਹੋਵੇਗੀ। ਇਸ ਮੌਕੇ ਤੇ ਸਾਰੇ ਪਿੰਡਾ ਦੇ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ
ਕੈਬਨਿਟ ਮੰਤਰੀ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਇਹ ਸਾਰੇ ਕੰਮ ਮੰਤਰੀ ਜੀ ਤੋਂ ਬਿਨਾਂ ਨਹੀਂ ਹੋ ਸਕਦੇ ਸਨ। ਗੁਰਕੀਰਤ ਸਿੰਘ ਨੇ ਵੀ ਲੋਕਾਂ ਵਲੋਂ ਕੀਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਨ ਕਿ ਲੋਕਾਂ ਨੂੰ ਦੂਜੀਆਂ ਸਰਕਾਰਾਂ ਵਾਂਗ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ।

About Author

Leave A Reply

WP2Social Auto Publish Powered By : XYZScripts.com