Thursday, March 13

ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ

लुधियाना (संजय मिका )- ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਵਾਰਡ ਨੰ -15 ਵਿੱਚ ਅੱਜ ਸੀਵਰੇਜ ਦੀ ਨਿਕਾਸੀ ਲਈ ਟਿੱਬਾ ਰੋਡ ਉੱਪਰ ਕੁੱੜੇ ਦੇ ਡੰਪ ਕੋਲ ਨਵੀ ਡਿਸਪੋਜਲ ਲਗਾਉਣ ਦੀ ਸ਼ੁਰੂਆਤ ਕਰਵਾਈ ਗਈ।ਇਸ ਦੇ ਨਾਲ ਹੀ ਵਾਰਡ ਨੰ -15 ਵਿੱਚ ਬਣਾਏ ਗਏ ਕ੍ਰਿਸ਼ਚਨ ਕਬਰਿਸਤਾਨ ਅਤੇ ਸ਼ਮਸਾਨ ਘਾਟ ਵਿੱਚ ਜਰੂਰੀ ਕੰਮ ਮੁੱਕਮਲ ਹੋਣ ਤੋਂ ਬਾਅਦ ਇਨ੍ਹਾਂ ਨੂੰ ਵੱਖ – ਵੱਖ ਸੁਸਾਇਟੀਆ ਦੇ ਸਪੁਰਦ ਕੀਤਾ ਗਿਆ।ਇਸ ਮੌਕੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਅੱਜ ਜਿਹੜੀ ਡਿਸਪੋਜਲ ਦਾ ਉਦਘਾਟਨ ਕੀਤਾ ਗਿਆ ਹੈ , ਉਸ ਨੂੰ ਲੱਗਭਗ 21 ਲੱਖ ਰੁਪਏ ਦੀ ਲਾਗਤ ਨਾਲ ਮੁੱਕਮਲ ਕਰਵਾਇਆ ਜਾਵੇਗਾ । ਇਹ ਕੰਮ 31 ਮਾਰਚ 2022 ਤੱਕ ਮੁੱਕਮਲ ਕੀਤਾ ਜਾਵੇਗਾ । ਇਸ ਤੋਂ ਇਲਾਵਾ ਅੱਜ ਕ੍ਰਿਸ਼ਚਨ ਭਾਈਚਾਰੇ ਦੀ ਮੰਗ ਤੇ ਬਣਾਏ ਗਏ ਕ੍ਰਿਸ਼ਚਨ ਕਬਰਿਸਤਾਨ ਅਤੇ ਹਿੰਦੂ – ਸਿੱਖ ਭਾਇਚਾਰੇ ਲਈ ਬਣਾਏ ਗਏ ਸ਼ਮਸਾਨ ਘਾਟ ਵਿੱਚ ਹੋਣ ਵਾਲੇ ਜਰੂਰੀ ਕੰਮਾ ਨੂੰ ਮੁੱਕਮਲ ਕਰਵਾਉਣ ਤੋਂ ਬਾਅਦ ਅੱਜ ਵੱਖ – ਵੱਖ ਸੁਸਾਇਟੀਆਂ ਨੂੰ ਇਨ੍ਹਾਂ ਦੀ ਸਾਂਭ – ਸੰਭਾਲ ਕਰਨ ਲਈ ਸਪੁਰਦ ਕਰ ਦਿੱਤਾ ਗਿਆ ਹੈ।ਕ੍ਰਿਸ਼ਚਨ ਕਬਰਿਸਤਾਨ ਦੇ ਕੰਮਾਂ ਨੂੰ ਮੁੱਕਮਲ ਕਰਨ ਲਈ ਨਗਰ ਸੁਧਾਰ ਟਰੱਸ਼ਟ ਵੱਲੋਂ ਲੱਗਭਗ 45 ਲੱਖ ਰੁਪਏ ਅਤੇ ਸ਼ਮਸਾਨ ਘਾਟ ਦੇ ਕੰਮਾਂ ਨੂੰ ਮੁੱਕਮਲ ਕਰਨ ਲਈ ਨਗਰ ਸੁਧਾਰ ਟਰੱਸ਼ਟ ਵੱਲੋਂ ਲੱਗਭਗ 85 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਪੂਰੇ ਕਰਵਾਏ ਗਏ ਹਨ।ਇਸ ਤੋਂ ਪਹਿਲਾ ਕ੍ਰਿਸ਼ਚਨ ਕਬਰਿਸਤਾਨ ਦੀ ਦੇਖਭਾਲ ਕਰ ਰਹੀ ਸੁਸਾਇਟੀ ਨੂੰ 13 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਗਈ ਹੈ।ਇਨ੍ਹਾਂ ਕੰਮਾਂ ਤੋਂ ਇਲਾਵਾ ਕੁੱਝ ਹੋਰ ਕੰਮਾ ਨੂੰ ਕਰਵਾਉਣ ਬਾਰੇ ਇਨ੍ਹਾਂ ਸੁਸਾਇਟੀਆ ਵੱਲੋਂ ਦੱਸਿਆ ਗਿਆ ਹੈ।ਉਨ੍ਹਾਂ ਕੰਮਾਂ ਨੂੰ ਵੀ ਪੂਰਾ ਕਰਨ ਦੇ ਲਈ ਜਲਦੀ ਹੀ ਇਨ੍ਹਾਂ ਸੁਸਾਇਟੀਆ ਨੂੰ ਹੋਰ ਫੰਡ ਜਾਰੀ ਕੀਤੇ ਜਾਣਗੇ।ਇਸ ਦੇ ਨਾਲ ਹੀ ਵਾਰਡ ਨੰ -13 ਵਿੱਚ ਮੁਸਲਿਮ ਭਾਇਚਾਰੇ ਦੀ ਮੰਗ ਤੇ ਲੱਗਭਗ 02 ਏਕੜ ਥਾਂ ਵਿੱਚ ਨਵੇਂ ਬਣਾਏ ਜਾ ਰਹੇ ਮੁਸਲਿਮ ਕਬਰਿਸਤਾਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ।ਜਿਸ ਲਈ 07 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਇਸ ਮੁਸਲਿਮ ਕਬਰਿਸਤਾਨ ਵਿੱਚ ਹੋਣ ਵਾਲੇ ਜਰੂਰੀ ਕੰਮਾਂ ਨੂੰ ਪੂਰਾ ਕਰਵਾਉਣ ਲਈ ਨਗਰ ਸੁਧਾਰ ਟਰੱਸ਼ਟ ਕੋਲੋ ਲੱਗਭਗ 03 ਕਰੌੜ ਰੁਪਏ ਦੇ ਫੰਡ ਪਾਸ ਕਰਵਾਏ ਗਏ ਹਨ।ਇਨ੍ਹਾਂ ਦੇ ਟੈਂਡਰ ਲੱਗਣ ਤੋਂ ਬਾਅਦ ਇਸ ਮੁਸਲਿਮ ਕਬਰਿਸਤਾਨ ਵਿੱਚ ਵੀ ਸਾਰੇ ਹੋਣ ਵਾਲੇ ਜਰੂਰੀ ਕੰਮ ਪੂਰੇ ਕਰਵਾਏ ਜਾਣਗੇ । ਇਸ ਮੋਕੇ ਤੇ ਕੌਂਸਲਰ ਕੰਚਨ ਮਲਹੋਤਰਾਂ , ਫਿਰੋਜ ਖਾਨ ਅਬਜਰਵਰ , ਕੌਂਸਲਰ ਪਤੀ ਸਤੀਸ਼ ਮਲਹੋਤਰਾਂ , ਕੌਂਸਲਰ ਪਤੀ ਸਰਬਜੀਤ ਸਿੰਘ , ਪਾਦਰੀ ਵਿਲਸਨ ਸ਼ਾਹ , ਜੇਮਸ ਗਿੱਲ , ਡਾ ਯੂਸਫ ਮਸੀਹ , ਜਸਵਿੰਦਰ ਕੇ ਲਾਲ , ਰੂਪ ਲਾਲ , ਲੱਖਾ ਮਸੀਹ , ਕਸ਼ਮੀਰ ਮਸੀਹ , ਸੰਦਯਾ ਜੈਮਸ , ਜੋਇਲ ਮੱਟੂ , ਪੰਮੀ ਤਲਵਾੜ , ਗੁਰਿੰਦਰ ਰੰਧਾਵਾ , ਮਮਤਾ ਰਾਣੀ , ਨਵੀਨ ਕੁਮਾਰ , ਸੰਜੂ ਕੁਮਾਰ , ਸੁਰੇਸ਼ ਕੁਮਾਰ , ਗਗਨ ਕੁਮਾਰ , ਰਾਕੇਸ਼ ਕੁਮਾਰ , ਫੂਲ ਚੰਦ , ਰਾਜ ਕੁਮਾਰ , ਪੂਜਾ ਰਾਣੀ , ਸਿਵਮ ਕੰਡਾ , ਪ੍ਰਦੀਪ ਮਲਹੋਤਰਾਂ , ਜੀਨੂ ਪਾਂਡੇ , ਵਿਜੇ ਪੰਡਿਤ , ਕੌਂਸ਼ਲਰ ਬੇਟਾ ਅੰਕਿਤ ਮਲਹੋਤਰਾਂ , ਨਵੀਨ ਮਲਹੋਤਰਾਂ ਕਾਰਕਾਰੀ ਇੰਜੀਨਿਅਰ , ਜਸਵਿੰਦਰ ਸਿੰਘ ਐਸ.ਡੀ.ਓ. , ਅਮ੍ਰਿਤਪਾਲ ਸਿੰਘ ਐਸ.ਡੀ.ਓ. ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ . . 1 ਹਾਜਰ ਸਨ ।

About Author

Leave A Reply

WP2Social Auto Publish Powered By : XYZScripts.com