Thursday, March 13

ਗੁਰੂ ਨਾਨਕ ਦੇਵ ਜੀ ਬਾਰੇ ਗਲਤ ਸਬਦਾਵਲੀ ਦੀ ਵਰਤੋਂ ਕਰਨ ਵਾਲਾ ਮੁੱਖ ਦੋਸ਼ੀ ਕਾਬੂ

ਲੁਧਿਆਣਾ, (ਸੰਜੇ ਮਿੰਕਾ)- ਮਾਨਯੋਗ ਕਮਿਸ਼ਨਰ ਪੁਲਿਸ, ਲੁਧਿਆਣਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੁਧਿਆਣਾ ਪੁਲਿਸ ਵੱਲੋਂ ਪਿਛਲੇ ਦਿਨੀ ਆਨਲਾਈਨ ਮਾਧਿਅਮ ਰਾਹੀ ਆਡੀਉ ਕਲਿਪ ਜਾਰੀ ਕਰਕੇ ਸਿੱਖ ਧਰਮ ਦੀਆ ਭਾਵਨਾਵਾ ਨੂੰ ਠੇਸ ਪੁਹੰਚਾਉਣ ਵਾਲੇ ਵਿਅਕਤੀਆਂ ਖਿਲਾਫ ਤੁਰੰਤ ਕਾਰਵਾਈ ਕਰਦਿਆ ਦੋਸ਼ੀ ਅਨਿਲ ਅਰੋੜਾ ਪੁੱਤਰ ਮਦਨ ਲਾਲ ਵਾਸੀ ਗੁਰੂ ਨਾਨਕ ਨਗਰ, ਲੁਧਿਆਣਾ ਅਤੇ ਹੋਰ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਮੁੱਕਦਮਾ ਨੰਬਰ 247 ਮਿਤੀ 20-10-2021 ਜੁਰਮ 295-ਏ 153- ਏ/212/216/120-ਬੀ ਭ-ਦੰਡ ਥਾਣਾ ਡਵੀਜਨ ਨੰਬਰ 3, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।ਜੋ ਮੁਕੱਦਮਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ ਫੜਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ।ਇਸ ਦੌਰਾਨ ਹੀ ਕਮਿਸ਼ਨਰੇਟ ਲੁਧਿਆਣਾ ਦੀ CIA-3 ਅਤੇ ਸਪੈਸ਼ਲ ਬ੍ਰਾਂਚ, ਲੁਧਿਆਣਾ ਦੀਆਂ ਟੀਮਾਂ ਜਿਸ ਦੀ ਅਗਵਾਈ ਇੰਸਪੈਕਟਰ ਬੇਅੰਤ ਜੁਨੇਜਾ ਕਰ ਰਹੇ ਸੀ ਵੱਲੋਂ ਇਸ ਮੁਕੱਦਮਾ ਦਾ ਇੱਕ ਮੁੱਖ ਦੋਸ਼ੀ ਅਨਿਲ ਅਰੋੜਾ ਨੂੰ ਮਿਤੀ 09.12.2021 ਨੂੰ ਪੰਚਕੂਲਾ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਦੋਸ਼ੀ ਅਨਿਲ ਅਰੋੜਾ ਜਿਸ ਨੇ ਆਪਣਾ ਜੁਕਮ ਕਬੂਲਦੇ ਹੋਏ ਦੱਸਿਆ ਕਿ ਗੁਰੁ ਨਾਨਕ ਦੇਵ ਜੀ ਬਾਰੇ ਗਲਤ ਸ਼ਬਦਾਵਲੀ ਵਾਲੀ ਵਾਇਰਲ ਹੋਈ ਆਡਿਓ ਕਲਿੱਪ ਵਿੱਚ ਉਸ ਦੀ ਆਵਾਜ਼ ਹੈ ਅਤੇ ਆਪਣਾ ਜੁੁਰਮ ਕਬੂਲਿਆ ਹੈ।ਪੱਛ-ਗਿੱਛ ਦੌਰਾਨ ਅਨਿਲ ਅਰੋੜਾ ਨੇ ਦੱਸਿਆ ਕਿ ਉਹ ਪੁਲਿਸ ਤੋਂ ਡਰਦੇ ਹੋਏ ਪੰਚਕੂਲਾ (ਹਰਿਆਣਾ) ਦਿੱਲੀ, ਮਥੂਰਾ ਹੋਰ ਵੱਖ-ਵੱਖ ਸਟੇਟਾਂ ਵਿੱਚ ਲੁਕ-ਛਿਪ ਕੇ ਰਿਹਾ ਸੀ ਅਤੇ ਹੁਣ ਪੈਸਿਆ ਦਾ ਅਰੇਜ਼ਮੈਂਟ ਕਰਨ ਲਈ ਪੰਚਕੂਲਾ (ਹਰਿਆਣਾ) ਆਇਆ ਸੀ, ਜਿੱਥੇ ਕਿ ਪੁਲਿਸ ਵੱਲੋਂ ਇਸ ਕਾਬੂ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਉਕਤ ਵਿਵਾਦਿਤ ਆਡਿਓ ਕਲਿਪ ਵਿੱਚ ਜੋ ਅਪਸ਼ਬਦ ਬੋਲੇ ਗਏ ਸਨ ਉਹਨਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਵਾਸੂ ਸਿਆਲ ਪੁੱਤਰ ਸੰਜੀਵ ਕੁਮਾਰ ਵਾਸੀ ਜੀਰਾ, ਜਿਲ੍ਹਾ ਫਿਰੋਜ਼ਪੁਰ ਵੱਲੋਂ ਕੀਤੀ ਗਈ ਸੀ, ਜਿਸ ਨੂੰ ਪਹਿਲਾਂ ਹੀ ਪੁਲਿਸ ਵੱਲੋਂ ਜੀਰਾ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਜੋ ਹੁਣ ਦੋਸ਼ੀ ਅਨਿਲ ਅਰੋੜਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਉਕਤ ਮੁਕੱਦਮਾ ਵਿੱਚ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਜਾਂ ਮਦਦ ਕਰਨ ਵਾਲੇ ਅਤੇ ਸਾਜਿਸ਼ ਵਿੱਚ ਸ਼ਾਮਲ ਹੁਣ ਤੱਕ 8 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।ਇਸ ਤੋਂ ਇਲਾਵਾ ਦੋਸ਼ੀਆਂ ਪਾਸੋਂ ਕਰੀਬ 10 ਲੱਖ ਰੁਪਏ ਭਾਰਤੀ ਕਰੰਸੀ ਅਤੇ ਇੱਕ ਕਰੇਟਾ ਕਾਰ ਬ੍ਰਾਮਦ ਕੀਤੀ ਜਾ ਚੁੱਕੀ ਹੈ।ਦੋਸ਼ੀ ਅਸ਼ੀਸ਼ ਠਾਕੁਰ ਜੋ ਕਿ ਲੰਡਨ(ਯੂ.ਕੇ.) ਵਿੱਚ ਹੈ, ਸਬੰਧੀ ਵੱਖਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

About Author

Leave A Reply

WP2Social Auto Publish Powered By : XYZScripts.com