Thursday, March 13

ਕਮਲਜੀਤ ਕੜਵਲ ਤੇ ਰਜਿੰਦਰ ਸਿੰਘ ਬਜਾਵਾ ਨੇ ਦੂਸਰੇ ਦਿਨ ਵੀ ਵਾਰਡ ਨੰ. 34 ’ਚ ਕੀਤਾ 95 ਲੱਖ 13 ਹਜ਼ਾਰ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਲੁਧਿਆਣਾ  (ਵਿਸ਼ਾਲ, ਅਰੁਣ ਜੈਨ)- ਹਲਕਾ ਆਤਮ ਨਗਰ ਦੇ ਵਿਕਾਸ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਦੂਸਰੇ ਦਿਨ ਵੀ ਵਾਰਡ ਨੰ. 34 ’ਚ 95 ਲੱਖ 13 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮ ਦਾ ਉਦਘਾਟਨ ਵਾਰਡ ਨੰ. 34 ਦੇ ਇੰਚਾਰਜ ਰਾਜਿੰਦਰ ਸਿੰਘ ਬਾਜਵਾ ਨੂੰ ਨਾਲ ਲੈ ਕੇ ਕੀਤਾ। ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੜੜਲ ਤੇ ਬਾਜਵਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਵਿਸੇਸ਼ ਸਹਿਯੋਗ ਸਦਕਾ ਅੱਜ ਹਲਕਾ ਆਤਮ ਨਗਰ ਵਿਕਾਸ ਪੱਖੋ ਬਾਕੀ ਹਲਕਿਆਂ ਦਾ ਹਾਣੀ ਬਣ ਗਿਆ ਹੈ ਤੇ ਹਰ ਪਾਸੇ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਜੰਗੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇਂ 2 ਮਹੀਨਿਆਂ ਦੌਰਾਨ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ’ਚ ਰੱਖਦੇ ਹੋਏ ਅਜਿਹੇ ਲਾ-ਮਿਸਾਲ ਫੈਸਲੇ ਲਏ ਹਨ, ਜਿਸ ਨਾਲ ਆਮ ਲੋਕਾਂ ਨੂੰ ਜਿੱਥੇ ਫਾਇਦਾ ਹੋਇਆ ਹੈ, ਉਥੇਂ ਹੀ ਇਸ ਮਹਿੰਗਾਈ ਦੇ ਦੌਰ ’ਚ ਆਪਣੇ ਪਰਿਵਾਰ ਨੂੰ ਪਾਲਣ ’ਚ ਵੀ ਸਹਾਇਤਾ ਮਿਲੀ ਹੈ। ਕੜਵਲ ਤੇ ਬਾਜਵਾ ਨੇ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਪੰਜਾਬ ’ਚ ਕਾਂਗਰਸ ਦੀ ਸਰਕਾਰ ਆਈ ਹੈ, ਉਦੋਂ ਹੀ ਪੰਜਾਬ ਦੇ ਤਰੱਕੀ ਕੀਤੀ ਹੈ ਤੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਆਮ ਲੋਕਾਂ ਲਈ ਹੀ ਕੰਮ ਕੀਤਾ ਹੈ। ਇਸ ਮੌਕੇ ਦਲੀਪ ਸਿੰਘ, ਜਸਵੰਤ ਸਿੰਘ, ਹਰਵਿੰਦਰ ਸਿੰਘ ਬਿੱਟੂ, ਰਾਮ ਸਰੂਪ, ਮੰਗਲ ਸਿੰਘ, ਬੱਬੂ ਅਰੋੜਾ, ਸਾਗਰ ਧਵਨ, ਡਾ. ਦੀਪਾ, ਭੋਲਾ ਮਠਾੜੂ, ਹੈਪੀ ਚੀਮਾ, ਗੋਪੀ, ਗੋਰਾ ਬੇਦੀ, ਦੀਪ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com