Thursday, March 13

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ 1971 ਦੀ ਭਾਰਤ-ਪਾਕਿ ਜੰਗ ਦੀ 50ਵੀਂ ਵਰੇਗੰਢ ‘ਤੇ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸ਼ੇਖੋਂ ਨੂੰ ਸ਼ਰਧਾ ਦੇ ਫੁੱਲ ਭੇਂਟ

ਲੁਧਿਆਣਾ, (ਸੰਜੇ ਮਿੰਕਾ,ਅਰੁਣ ਜੈਨ) – ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ 1971 ਦੀ ਭਾਰਤ-ਪਾਕਿ ਜੰਗ ਦੀ 50ਵੀਂ ਵਰੇਗੰਢ ‘ਤੇ ਫਲਾਇੰਗ ਅਫਸਰ ਸ੍ਰ. ਨਿਰਮਲਜੀਤ ਸਿੰਘ ਸ਼ੇਖੋਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੋਕੇ ਵੀਰ ਚੱਕਰਾ ਕਰਨਲ ਐਚ.ਐਸ. ਕਾਹਲੋਂ, ਵਿੰਗ ਕਮਾਂਡਰ ਐਮ.ਐਸ. ਰੰਧਾਵਾ, ਕਰਨਲ ਐਸ.ਐਸ. ਭੁੱਲਰ, ਕੈਪਟਨ ਨਛੱਤਰ ਸਿੰਘ, ਸੂਬੇਦਾਰ ਭੁਪਿੰਦਰ ਸਿੰਘ ਅਤੇ ਚੇਅਰਮੈਨ ਸ਼੍ਰੀ ਕੇ.ਕੇ. ਬਾਵਾ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਵੀ ਭਾਰਤ-ਪਾਕਿ ਜੰਗ 1971 ਦੀ 50ਵੀਂ ਵਰੇਗੰਢ ‘ਤੇ ਫਲਾਇੰਗ ਅਫਸਰ ਸ੍ਰ. ਨਿਰਮਲਜੀਤ ਸਿੰਘ ਸ਼ੇਖੋਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ, ਜਦਕਿ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਗਈ। ਇਸ ਮੋਕੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜੀ.ਓ.ਜੀ. ਤੋਂ ਪਹੁੰਚੇ ਸਾਰੇ ਮੈਂਬਰਾਂ ਦਾ ਅਤੇ ਬ੍ਰਿਗੇਡ ਕਮਾਂਡਰ ਨੀਰਜ ਸ਼ਰਮਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਲਕਾ ਦਾਖਾ ਦੇ ਪਿੰਡ ਈਸੇਵਾਲ ਦੇ ਵਸਨੀਕ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਵੱਲੋਂ 1971 ਦੀ ਭਾਰਤ-ਪਾਕਿ ਜੰਗ  ਦੌਰਾਨ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ, 17 ਜੁਲਾਈ, 1943 ਨੂੰ ਹੋਇਆ ਤੇ ਉਨ੍ਹਾਂ ਭਾਰਤੀ ਹਵਾਈ ਸੈਨਾ ਵਿੱਚ 04 ਜੁਲਾਈ, 1967 ਨੂੰ ਦੇਸ਼ ਸੇਵਾ ਲਈ ਆਪਣਾ ਸਫ਼ਰ ਸ਼ੁਰੂ ਕੀਤਾ। 1971 ਦੀ ਭਾਰਤ-ਪਾਕਿ ਜੰਗ ਮੌਕੇ, ਸ੍ਰੀਨਗਰ ਏਅਰ ਫੀਲਡ ੋਤੇੇ 14 ਦਸੰਬਰ, 1971 ਨੂੰ ਛੇ ਪਾਕਿਸਤਾਨੀ ਜਹਾਜ਼ਾਂ ਵੱਲੋਂ ਹਮਲਾ ਕੀਤਾ ਗਿਆ। ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਵੱਲੋਂ ਪਾਕਿਸਤਾਨੀ ਹਮਲੇ ਨੂੰ ਅਸਫਲ ਕਰਨ ਲਈ ਅਤਿ ਦਲੇਰੀ, ਬਹਾਦਰੀ ਅਤੇ ਦ੍ਰਿੜਤਾ ਨਾਲ ਮੁਕਾਬਲਾ ਕਰਦਿਆਂ ਦੁਸ਼ਮਣ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ ਅਤੇ ਦੋ ਦੁਸ਼ਮਣ ਜਹਾਜ਼ਾਂ ਨੂੰ ਨਸ਼ਟ ਵੀ ਕੀਤਾ। ਦੁਸ਼ਮਣਾ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਵੱਲੋਂ ਅਖੀਰ ਵਿਚ ਦੁਸ਼ਮਣ ਨਾਲ ਲੜਦਿਆਂ ਕੌਮ ਦੀ ਸੇਵਾ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ।

About Author

Leave A Reply

WP2Social Auto Publish Powered By : XYZScripts.com