- ਬਜ਼ੁਰਗਾਂ ਦੀ ਸੇਵਾ ਕਰਕੇ ਉਨ੍ਹਾਂ ਵੱਲੋਂ ਮਿਲੀਆਂ ਦੁਆਵਾਂ ਮੇਰੇ ਲਈ ਸਭ ਤੋਂ ਵੱਡਾ ਫਲ : ਕਮਲਜੀਤ ਸਿੰਘ ਕੜਵਲ
लुधियाना (संजय मिका,विशाल)-ਲੁਧਿਆਣਾ, ਹਲਕਾ ਆਤਮ ਨਗਰ ਦੇ ਬਜ਼ੁਰਗਾਂ ਦੀਆਂ ਦੁਆਵਾਂ ਮੇਰੇ ਲਈ ਮਿਹਨਤ ਦਾ ਫਲ ਹਨ, ਕਿਉਂਕਿ ਜਦੋਂ ਵੀ ਕਿਸੇ ਬਜ਼ੁਰਗ ਦੇ ਚਿਹਰੇ ’ਤੇ ਖੁਸ਼ੀ ਦਿਖਦੀ ਹੈ ਤਾਂ ਮਨ ਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਹਲਕਾ ਆਤਮ ਨਗਰ ਦੇ ਨਵੇਂ ਪੈਨਸ਼ਨ ਧਾਰਕਾਂ ਨੂੰ ਪੈਨਸ਼ਨਾਂ ਵੰਡਦੇ ਹੋਏ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੜੜਲ ਨੇ ਆਖਿਆ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਲੋਕ ਹਿੱਤਾਂ ’ਚ ਵੱਡੇ ਵੱਡੇ ਫੈਸਲੇ ਲਏ ਹਨ, ਇਸ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਸਮੇਤ ਸਮੱੁਚੀ ਕੈਬਨਿਟ ਨੇ ਬਜ਼ੁਰਗਾਂ ਲਈ ਜਾਰੀ ਪੈਨਸ਼ਨ ਯੋਜਨਾ ’ਚ ਵਾਧਾ ਕਰਦੇ ਹੋਏ ਇਸਨੂੰ 1500 ਰੁਪਏ ਕਰ ਦਿੱਤਾ ਸੀ ਤਾਂ ਕਿ ਲੋੜਵੰਦਾਂ ਲੋਕਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ। ਕੜਵਲ ਨੇ ਆਖਿਆ ਕਿ ਹਲਕਾ ਆਤਮ ਨਗਰ ਦੇ ਵਿਕਾਸ ਕਾਰਜਾਂ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਨਾਲ ਨਾਲ ਪੰਜਾਬ ਸਰਕਾਰ ਦੀਆਂ ਲੋਕ ਹਿਤੈਸ਼ੀ ਸਕੀਮਾਂ ਦਾ ਲਾਭ ਅਸਲ ਲ਼ੌਵੜੰਦਾਂ ਤੱਕ ਪਹੁੰਚਾਉਣ ਲਈ ਸਾਡੀ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਮਿਹਨਤ ਕਰ ਰਹੀ ਹੈ। ਸਾਡੀ ਸਮੱੁਚੀ ਟੀਮ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਹਲਕੇ ’ਚ 250 ਦੇ ਕਰੀਬ ਨਵੇਂ ਪੈਨਸ਼ਨ ਧਾਰਕਾਂ ਨੂੰ ਚਿੱਠੀਆਂ ਵੰਡੀਆਂ ਗਈਆਂ ਹਨ। ਇਸ ਮੌਕੇ ਰਵੀ ਸ਼ਰਮਾ ਨੀਟਾ, ਮਨਦੀਪ ਸਿੰਘ ਸੋਨੂੰ, ਜਗਰੂਪ ਸਿੰਘ, ਅਨਾਮਿਕਾ ਠਾਕੁਰ, ਜਸਪ੍ਰੀਤ ਕੌਰ, ਚੇਅਰਮੈਨ ਨਿਰਲੇਪ ਸਿੰਘ, ਨਵਨੀਤ ਕੌਰ, ਮਨੀਸ਼ਾ, ਨੀਸ਼ਾ, ਅਜੈ ਵੜੈਚ, ਗੋਲਡੀ, ਵਿੱਕੀ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।