Thursday, March 13

ਬੈਂਸਾਂ ਦੇ ਗੜ੍ਹ ‘ਚ ਗਰਜੇ ਬੀਬੀ ਮਾਨ ਤੇ ਕੁਲਵੰਤ ਸਿੱਧੂ

  • ਅਕਾਲੀ, ਕਾਂਗਰਸੀ ਅਤੇ ਵਿਧਾਇਕ ਬੈਂਸ ਦੀ ਤਿੱਕੜੀ ਨੇ ਵਿਕਾਸ ਦੇ ਨਾਮ ‘ਤੇ ਰਾਜਨੀਤੀ ਕੀਤੀ : ਅਨਮੋਲ ਗਗਨ ਮਾਨ/ਕੁਲਵੰਤ ਸਿੱਧੂ

ਲੁਧਿਆਣਾ, (ਸੰਜੇ ਮਿੰਕਾ, ਵਿਸ਼ਾਲ ) : ਆਮ ਆਦਮੀ ਪਾਰਟੀ ਵੱਲੋਂ ਹਲਕਾ ਆਤਮ ਨਗਰ ਵਿਖੇ ਇੰਚਾਰਜ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਆਪ ਪੰਜਾਬ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ, ਉਹਨਾਂ ਤੋਂ ਇਲਾਵਾ ਜਿਲਾ ਪ੍ਰਧਾਨ ਸੁਰੇਸ਼ ਗੋਇਲ, ਦਲਜੀਤ ਸਿੰਘ ਭੋਲਾ ਗਰੇਵਾਲ, ਜਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ, ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਖਿਜਾਨਚੀ ਸੁਰਿੰਦਰ ਸੈਣੀ,ਇਵੇੰਟ ਇੰਚਾਰਜ ਵਿਸ਼ਾਲ ਅਵਸਥੀ, ਮਹਿਲਾ ਵਿੰਗ ਪੰਜਾਬ ਉਪ ਪ੍ਰਧਾਨ ਰਜਿੰਦਰਪਾਲ ਕੌਰ ਛੀਨਾ, ਲੁਧਿਆਣਾ ਮਹਿਲਾ ਵਿੰਗ ਪ੍ਰਧਾਨ ਨੀਤੂ ਵੋਹਰਾ, ਟ੍ਰੇਡ ਵਿੰਗ ਪ੍ਰਧਾਨ ਪਰਮਪਾਲ ਸਿੰਘ ਬਾਵਾ, ਬਲਾਕ ਪ੍ਰਧਾਨ ਯਸ਼ਪਾਲ ਸ਼ਰਮਾ, ਬਲਾਕ ਪ੍ਰਧਾਨ ਮੁਕੇਸ਼ ਅਗਰਵਾਲ, ਮਹਿਲਾ ਵਿੰਗ ਜ਼ਿਲ੍ਹਾ ਸਕੱਤਰ ਕਾਜਲ ਅਰੋੜਾ,  ਨਰਿੰਦਰ ਕੁਮਰਾ ਬਲਾਕ ਪ੍ਰਧਾਨ, ਨਰਿੰਦਰ ਮੋਦਗਿੱਲ, ਜਗਦੀਪ ਰਿੰਕੂ, ਪ੍ਰਦੀਪ ਅੱਪੂ, ਗੋਪਾਲ  ਜੀ, ਨਿਖਿਲ ਸ਼ਰਮਾ, ਸੰਜੇ ਸ਼ਰਮਾ, ਚੈਲ ਸਿੰਘ, ਸਰਬਜੀਤ ਕਾਲੀ, ਅਸ਼ੋਕ ਪੁਰੀ, ਰਾਮ ਸ਼ਰਮਾ, ਰਿੰਕੂ ਦਹੇਲਾ, ਪਰਵਿੰਦਰ ਪ੍ਰਧਾਨ, ਮੰਗਲ ਨਾਥ ਬਾਲੀ, ਰਜਿੰਦਰ ਚੋਪੜਾ, ਸਹਿਤ ਬਲਾਕ ਪ੍ਰਧਾਨ , ਵਾਰਡ ਪ੍ਰਧਾਨ ਅਤੇ ਹੋਰ ਸੈਂਕੜੇ ਸਾਥੀ ਹਾਜਿਰ ਰਹੇ। ਇਸ ਮੌਕੇ ਬੀਬੀ ਮਾਨ ਅਤੇ ਕੁਲਵੰਤ ਸਿੱਧੂ ਨੇ ਹਲਕਾ ਆਤਮ ਨਗਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ, ਕਾਂਗਰਸ ਤੇ ਮੌਜੂਦਾ ਵਿਧਾਇਕ ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲ੍ਹਾਂ ਕਰਦੇ ਹਨ ਪਰ ਇਸ ਹਲਕੇ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ, ਹਲਕੇ ‘ਚ ਪੀਣ ਵਾਲਾ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਜਿਵੇੰ ਆਮ ਹੀ ਹਨ, ਪਰ ਪਿਛਲੇ 10 ਸਾਲਾਂ ਤੋਂ ਅਕਾਲੀ, ਕਾਂਗਰਸੀ ਅਤੇ ਵਿਧਾਇਕ ਬੈਂਸ ਦੀ ਤਿੱਕੜੀ ਨੇ ਵਿਕਾਸ ਦੇ ਨਾਮ ‘ਤੇ ਰਾਜਨੀਤੀ ਕੀਤੀ ਹੈ। ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਮਨ ਬਣਾ ਚੁੱਕੇ ਹਨ ਕਿ ਉਹ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ, ਜਿਸ ਤਰ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਵਧੀਆ ਪ੍ਰਸਾਸ਼ਨ ਦੇਣ ਲਈ ਵਚਨਬੱਧ ਹੈ, ਜਿੱਥੇ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਲਈ ਕੰਮ ਕਰੇ। ਕੁਲਵੰਤ ਸਿੱਧੂ ਨੇ ਅੰਤ ਵਿਚ ਮੀਟਿੰਗ ‘ਚ ਪੁੱਜੇ ਹਲਕਾ ਵਾਸੀਆਂ, ਅਨਮੋਲ ਗਗਨ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਛੋਟੇ ਜਿਹੇ ਸੱਦੇ ਹਲਕੇ ਦੇ ਲੋਕਾਂ ਵੱਲੋ ਦਿੱਤੇ ਪਿਆਰ ਦਾ ਮੈਂ ਸਦਾ ਰਿਣੀ ਰਹਾਂਗਾ, ਜਿਹਨਾ ਦੀ ਬਦੌਲਤ ਇਕ ਛੋਟੀ ਜਿਹੀ ਮੀਟਿੰਗ ਨੇ ਵੱਡੇ ਜਲਸੇ ਦਾ ਰੂਪ ਧਾਰਨ ਕਰਨ ਲਿਆ ਹੈ, ਇਸੇ ਪਿਆਰ, ਸਤਿਕਾਰ ਤੇ ਅਸ਼ੀਰਵਾਦ ਸਦਕਾ ਆਮ ਆਦਮੀ ਪਾਰਟੀ ਹਲਕਾ ਆਤਮ ਨਗਰ ਤੋਂ ਸ਼ਾਨਦਾਰ ਜਿੱਤ ਹਾਸਿਲ ਕਰੇਗੀ।

About Author

Leave A Reply

WP2Social Auto Publish Powered By : XYZScripts.com